ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਸਬੰਧੀ 36 ਪਿੰਡਾਂ 'ਚ ਲਗਾਏ ਕੈਂਪ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਸਬੰਧੀ 36 ਪਿੰਡਾਂ 'ਚ ਲਗਾਏ ਕੈਂਪ

ਹੁਸ਼ਿਆਰਪੁਰ, 3 ਜੂਨ :
     ਭਾਰਤ ਸਰਕਾਰ ਵੱਲੋਂ ਸਾਉਣੀ 2025  ਦੌਰਾਨ "ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ" ਚਲਾਇਆ ਜਾ ਰਿਹਾ ਹੈ। ਇਸ ਬਾਰੇ ਡਾ.ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ 12 ਜੂਨ 2025 ਤੱਕ ਇਹ ਮੁਹਿੰਮ ਵਿੱਢੀ ਹੈ।
        ਡਾ. ਬੌਂਸ ਨੇ ਇਸ ਬਾਬਤ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦੌਰਾਨ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਤੇ ਫਲ ਖੋਜ ਕੇਂਦਰ, ਗੰਗੀਆਂ, ਹੁਸਿਆਰਪੁਰ ਦੇ ਸਹਿਯੋਗ ਨਾਲ ਮਿਤੀ 29 ਮਈ ਤੋਂ 2 ਜੂਨ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ 36 ਪਿੰਡਾਂ- ਫਿਰੋਜ ਰੌਲੀਆਂ, ਕੰਧਾਲਾ ਜੱਟਾਂ, ਮੂਨਕ ਕਲਾਂ, ਬਿਸ਼ਨਪੁਰ, ਨੌਸ਼ਿਹਰਾ ਪੱਤਣ. ਮਹਿਤਪੁਰ, ਚੱਗਰਾਂ, ਮੰਨਨ, ਬਠੁੱਲਾ, ਸੁਭਾਨਪੁਰ, ਸੈਦਪੁਰ, ਬਾੜੀਆਂ ਕਲ੍ਹਾਂ, ਗੌਂਦਪੁਰ, ਖੜੌਦੀ, ਬੂੜੋਬਾੜੀ, ਡਾਂਸੀਵਾਲ, ਚਾਹਲਪੁਰ, ਬੀਨੇਵਾਲ, ਰੋੜਮਜਾਰਾ, ਡਗਾਮ, ਧਮਾਈ, ਟੋਡਰਪੁਰ, ਈਸਪੁਰ, ਝੰਜੋਵਾਲ, ਬਜਰਾਵਰ, ਬੋਹਣ, ਮਹਿਲਾਂਵਾਲੀ, ਕੁੱਲੀਆਂ ਲੁਬਾਨਾ, ਧਾਮੀਆਂ, ਕਸਰਾਵਾਂ, ਗੰਗਾ ਚੱਕ, ਬੀਸੋ ਚੱਕ, ਆਲਮਪੁਰ, ਹੀਰ ਬਹਿ, ਪੱਤੀ ਬਾਲਮ ਅਤੇ ਨੱਥੂਵਾਲ ਵਿਖੇ ਕੈਂਪ ਆਯੋਜਿਤ ਕੀਤੇ ਹਨ।
       ਇਨ੍ਹਾਂ ਕੈਂਪਾਂ ਵਿਚ ਮਾਹਿਰਾਂ ਵੱਲੋਂ ਸਾਉਣੀ ਦੀਆਂ ਮੁੱਖ ਫਸਲਾਂ- ਝੋਨਾ. ਮੱਕੀ ਤੇ ਕਮਾਦ, ਤੇਲਬੀਜ, ਦਾਲਾਂ, ਫਲ ਤੇ ਸਬਜੀਆਂ ਅਤੇ ਉਨ੍ਹਾਂ ਸਬੰਧੀ ਨਵੀਨਤਮ ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ, ਕੁਦਰਤੀ ਤੇ ਜੈਵਿਕ ਖੇਤੀ ਅਤੇ ਮਿੱਟੀ ਪਰਖ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੇਤੀ ਸਹਾਇਕ ਧੰਦਿਆਂ: ਪਸ਼ੂ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ, ਮਧੂ ਮੱਖੀ ਪਾਲਣ ਅਤੇ ਖੁੰਬ ਉਤਪਾਦਨ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੀਮਾਂ ਤੇ ਯੋਜਨਾਵਾਂ ਬਾਰੇ ਵੀ ਇਸ ਮੁਹਿੰਮ ਤਹਿਤ ਜਾਗਰੁਕ ਕੀਤਾ ਜਾ ਰਿਹਾ ਹੈ।

Tags:

Advertisement

Latest News

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੈਕਿੰਗ ਜਾਰੀ-ਸਫਾਈ ਨਾ ਰੱਖਣ ਕਾਰਨ ਦੁਕਾਨਦਾਰ ਦਾ ਕੱਟਿਆ ਚਲਾਨ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੈਕਿੰਗ ਜਾਰੀ-ਸਫਾਈ ਨਾ ਰੱਖਣ ਕਾਰਨ ਦੁਕਾਨਦਾਰ ਦਾ ਕੱਟਿਆ ਚਲਾਨ
ਬਟਾਲਾ, 14 ਜੁਲਾਈ (  ) ਨਗਰ ਨਿਗਮ ਬਟਾਲਾ ਵਲੋਂ ਸ਼ਹਿਰ ਅੰਦਰ ਸਾਫ਼-ਸਫਾਈ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ...
ਜਾਗਰੂਕਤਾ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ: ਡਾ. ਰੋਹਿਤ ਗੋਇਲ
ਵਿਕਰਮ ਸੂਦ ਨੇ ਪਰਿਵਾਰ ਸਮੇਤ ਸਾਂਝੀ ਰਸੋਈ ‘ਚ ਪਾਇਆ 5000 ਰੁਪਏ ਦਾ ਯੋਗਦਾਨ
ਨਸ਼ਾ ਮੁਕਤੀ ਯਾਤਰਾ ਤਹਿਤ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਪਿੰਡਾਂ ‘ਚ ਜਾਗਰੂਕਤਾ ਮੀਟਿੰਗਾਂ: ਐਸ.ਡੀ.ਐਮ. ਜਸਪਾਲ ਸਿੰਘ ਬਰਾੜ
ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾ 15 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ : ਡਿਪਟੀ ਕਮਿਸ਼ਨਰ
ਐਸ.ਡੀ.ਐਮ. ਵੱਲੋਂ 15 ਜੁਲਾਈ ਤੋ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਬੰਧੀ ਅਧਿਕਾਰੀਆਂ ਤੇ ਪਤਵੰਤਿਆਂ ਨਾਲ ਬੈਠਕਾਂ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ