ਪਰਾਲੀ ਦੀ ਸਾਂਭ—ਸੰਭਾਲ ਸਬੰਧੀ ਮਸ਼ੀਨਾਂ ਤੇ ਸਬਸਿਡੀ ਲਈ ਅਪਲਾਈ ਕਰਨ ਦਾ ਆਖਰੀ ਮੌਕਾ-ਡਿਪਟੀ ਕਮਿਸ਼ਨਰ

ਪਰਾਲੀ ਦੀ ਸਾਂਭ—ਸੰਭਾਲ ਸਬੰਧੀ ਮਸ਼ੀਨਾਂ ਤੇ ਸਬਸਿਡੀ ਲਈ ਅਪਲਾਈ ਕਰਨ ਦਾ ਆਖਰੀ ਮੌਕਾ-ਡਿਪਟੀ ਕਮਿਸ਼ਨਰ

ਫਾਜ਼ਿਲਕਾ, 18 ਸਤੰਬਰ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਹੈ ਕਿ ਪਰਾਲੀ ਦੀ ਸਾਂਭ ਸੰਭਾਲ ਵਾਲੀਆਂ ਮਸ਼ੀਨਾ ਸਬਸਿਡੀ ਤੇ ਲੈਣ ਲਈ ਅਪਲਾਈ ਕਰਨ ਲਈ 19 ਸਤੰਬਰ ਆਖਰੀ ਮਿਤੀ ਹੈ ਤੇ ਸ਼ਾਮ 5 ਵਜੇ ਤੱਕ ਆਨਲਾਈਨ ਪੋਰਟਲ www.agrimachinerypb.com   ਤੇ ਅਪਲਾਈ ਕੀਤਾ ਜਾ ਸਕਦਾ ਹੈ।

ਅੱਜ ਇੱਥੇ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਹੜੇ ਕਿਸਾਨ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਲੈਣ ਤੋਂ ਵਾਂਝੇ ਰਹੇ ਗਏ ਹਨ ਉਨ੍ਹਾਂ ਲਈ ਇਹ ਆਖਰੀ ਮੌਕਾ ਹੈ ਅਤੇ ਜੋ ਲੋਕ ਇਹ ਮਸ਼ੀਨਾਂ ਲੈਣ ਦੇ ਚਾਹਵਾਨ ਹਨ ਉਹ ਅੱਜ਼ ਹੀ ਅਪਲਾਈ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਪਰਾਲੀ ਦੀਆਂ ਗਠਾਂ ਬਣਾਉਣ ਲਈ ਬੇਲਰ ਲੈਣ ਸਬੰਧੀ ਜੋ ਅਰਜੀਆਂ ਆਈਆਂ ਸਨ ਉਹ ਸਾਰੀਆਂ ਪ੍ਰਵਾਨ ਕਰ ਲਈਆਂ ਗਈਆਂ ਹਨ ਅਤੇ ਹੁਣ ਵੀ ਬੇਲਰ ਅਤੇ ਰੇਕਰ ਲੈਣ ਲਈ ਅਰਜੀਆਂ ਆਨਲਾਈਨ ਦੇ ਸਕਦੇ ਹਨ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਪਰ ਐਸ.ਐਮ.ਐਸ.ਸਰਫੇਸ ਸੀਡਰਸਰਬ ਮਾਸਟਰ/ਰੋਟਰੀ ਸਲੈਸ਼ਰਹੈਪੀ ਸੀਡਰਸੁਪਰ ਸੀਡਰਉਲਟਾਵੇ ਪਲਾਓਪੈਡੀ ਸਟਰਾਅ ਚੌਪਰ/ਸਰੈਡਰ/ਮਲਚਰਬੇਲਰਰੇਕਕਸਟਮ ਹਾਇਰਿੰਗ ਸੈਂਅਰਸਮਾਰਟ ਸੀਡਰਕਰਾਪ ਰੀਪਰਪੈਡੀ ਸਪਲਾਈ ਚੇਨਜੀਰੋ ਟਿੱਲ ਡਰਿੱਲ ਮਸ਼ੀਨਾ ਸਬਸਿਡੀ ਤੇ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋਇਕ ਉਦੇਸ਼ ਕਿਸਾਨ ਵੀਰ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਅੱਗ ਨਾ ਲਗਾਉਣ।

ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਅਤੇ ਅੱਗ ਲਗਾਉਣ ਦੇ ਰੁਝਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਲਗਾਤਾਰ ਪਹਿਲਕਦਮੀਆਂ ਕਰ ਰਹੀਆਂ ਹੈ। ਉਨ੍ਹਾਂ ਕਿਹਾ ਕਿ ਬਹੁਤੀ ਗਿਣਤੀ ਵਿਚ ਕਿਸਾਨ ਵੀਰਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਸੰਦਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿਚ ਵਹਾਇਆ ਜਾਂਦਾ ਹੈ। ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਬਸਿਡੀ *ਤੇ ਮਸ਼ੀਨਾ ਲੈਣ ਲਈ ਪੋਰਟਲ *ਤੇ ਅਪਲਾਈ ਕਰਨ।

ਡਿਪਟੀ ਕਮਿਸ਼ਨਰ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਮਸ਼ੀਨਾਂ *ਤੇ ਸਬਸਿਡੀ ਲੈਣ ਲਈ ਪੋਰਟਲ *ਤੇ ਅਪਲਾਈ ਕਰਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਵਿਭਾਗ ਦੀ ਸਾਈਟ ਜਾਂ ਜਿਲ੍ਹਾ ਖੇਤੀਬਾੜੀ ਦਫਤਰ ਦੇ ਨਾਲਨਾਲ ਬਲਾਕ ਖੇਤੀਬਾੜੀ ਦਫਤਰਾਂ ਵਿਖੇ ਪਹੁੰਚ ਕਰਨ

Tags:

Advertisement

Latest News

North Korea ਦੇ ਤਾਨਾਸ਼ਾਹ ਕਿਮ ਜੋਂਗ ਨੇ South Korea ਨੂੰ ਦਿੱਤੀ ਧਮਕੀ North Korea ਦੇ ਤਾਨਾਸ਼ਾਹ ਕਿਮ ਜੋਂਗ ਨੇ South Korea ਨੂੰ ਦਿੱਤੀ ਧਮਕੀ
North Korea,09 OCT,2024,(Azad Soch News):- ਉੱਤਰੀ ਕੋਰੀਆ (North Korea) ਅਤੇ ਦੱਖਣੀ ਕੋਰੀਆ (South Korea) ਵਿਚਾਲੇ ਤਣਾਅ ਵਧ ਗਿਆ ਹੈ,ਜਿਸ ਤਰ੍ਹਾਂ...
ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਹੋਰ ਮਜ਼ਬੂਤ ਕਰੇਗੀ: ਮਹਿੰਦਰ ਭਗਤ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 88 'ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ
ਜ਼ਿਲ੍ਹਾ ਰੈਡ ਕਰਾਸ ਵੱਲੋਂ ਕੁਸ਼ਟ ਆਸ਼ਰਮ ਨੂੰ ਮੁਹਈਆ ਕਰਵਾਇਆ ਗਿਆ ਰਾਸ਼ਨ
ਪੁਲਿਸ ਤਿਓਹਾਰਾਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜਰ ਪੂਰੀ ਤਰਾਂ ਮੁਸਤੈਦ-ਆਈ.ਜੀ ਉਮਰਾਨੰਗਲ
ਡੀ.ਆਈ.ਜੀ ਬਠਿੰਡਾ ਅਜੈ ਮਲੂਜਾ ਦੀ ਅਗਵਾਈ ਵਿੱਚ ਐਸ.ਐਸ.ਪੀ. ਸਮੇਤ ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ
ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਜ਼ਮੀਨੀ ਰਿਕਾਰਡ ਵਿੱਚ " ਰੈੱਡ ਐਂਟਰੀ "