ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੂਰੇ ਦੇਸ਼ ਤੇ ਸਮਾਜ ਲਈ ਵਿਲੱਖਣ ਇਤਿਹਾਸ ਸਿਰਜੇਗੀ:- ਦਿਨੇਸ਼ ਕੁਮਾਰ ਚੱਢਾ

ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਪੂਰੇ ਦੇਸ਼ ਤੇ ਸਮਾਜ ਲਈ ਵਿਲੱਖਣ ਇਤਿਹਾਸ ਸਿਰਜੇਗੀ:- ਦਿਨੇਸ਼ ਕੁਮਾਰ ਚੱਢਾ

ਨੂਰਪੁਰ ਬੇਦੀ 16 ਅਪ੍ਰੈਲ ()

ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਤੇ ਸਮਾਜ ਲਈ ਇੱਕ ਵਿਲੱਖਣ ਇਤਿਹਾਸ ਸਿਰਜੇਗੀ। ਜਿਸਨੂੰ ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ ਕਿ ਮਾਨ ਸਰਕਾਰ ਨੇ ਹੀ ਅਸਲ ਰੂਪ ਚ ਸਰਕਾਰੀ ਸਕੂਲਾਂ ਚ ਸਿੱਖਿਆ ਦੇ ਪ੍ਰਸਾਰ ਲਈ ਉਚੇਚਾ ਕਦਮ ਚੁੱਕਿਆ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਖੇਤਰ ਦੇ ਪਿੰਡ ਕੱਟਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਕੀਤੇ ਲੱਖ ਦੀ ਲਾਗਤ ਨਾਲ  ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।

    ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਵੀ ਇਸ ਪਿੰਡ ਦੇ ਵਿਕਾਸ ਲਈ ਵੱਡੀ ਰਕਮ ਖਰਚੀ ਜਾ ਚੁੱਕੀ ਹੈ। ਜਿਸ ਚ ਲੱਖ ਰੁਪਏ ਨਾਲ ਚੈਕ ਡੈਮ ਦਾ ਨਿਰਮਾਣ, 7 ਲੱਖ ਨਾਲ ਵਾਟਰ ਰੀਚਾਰਜਿੰਗ ਸਿਸਟਮ, 3 ਲੱਖ ਨਾਲ ਸ਼ਮਸ਼ਾਨਘਾਟ ਦੀ ਉਸਾਰੀ, 3 ਲੱਖ ਨਾਲ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਦਾ ਨਿਰਮਾਣ, 80 ਲੱਖ ਰੁਪਏ ਨਾਲ ਸਕੂਲ ਚ ਪੰਚਾਇਤ ਫੰਡ ਰਾਹੀਂ ਟਾਈਲਾ ਲਗਾਉਣ ਦੇ ਨਾਲ ਨਾਲ 4.8 ਲੱਖ ਨਾਲ ਵੱਖ-ਵੱਖ ਖੱਡਾਂ ਦੀ ਸਫਾਈ ਕਰਵਾਈ ਤੇ ਨਾਲ ਹੀ ਵਾਟਰ ਸਪਲਾਈ ਟਿਊਬਵੈਲ ਪਿੰਡ ਕੱਟਾ ਤੇ ਸਬੌਰ ਲਈ ਸਾਂਝੇ ਤੌਰ ਤੇ ਲਗਾਇਆ ਗਿਆ ਹੈ।

      ਇਸ ਤੋ  ਬਾਅਦ ਵਿਧਾਇਕ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘਾਹੀਮਾਜਰਾ ਚ ਵੀ ਕਰੀਬ ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵੱਖ-ਵੱਖ ਵਿਕਾਸ ਦੇ ਕੰਮਾ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਨੇ ਕਿਹਾ ਕਿ ਸਕੂਲ ਸਾਡੇ ਵਿਿਦਆ ਦੇ ਮੰਦਰ ਹਨ। ਇਸ ਲਈ ਇਨ੍ਹਾਂ ਦੇ ਸੁਧਾਰ ਲਈ ਪੰਜਾਬ ਸਰਕਾਰ ਵਲੋਂ ਵੱਧ ਤੋਂ ਵੱਧ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਾਲ ਹੀ ਇਸ ਪਿੰਡ ਦੇ ਵਿਕਾਸ ਲਈ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਜਿਸ ਤਹਿਤ ਲੱਖ, 14.5 ਲੱਖ, 9.5 ਲੱਖ ਤੇ 10 ਲੱਖ ਰੁਪਏ ਨਾਲ ਵੱਖ-ਵੱਖ ਡੰਗਿ ਦਾ ਨਿਰਮਾਣ ਕੀਤਾ ਗਿਆ। ਇਸ ਤੋਂ ਇਲਾਵਾ 13.75 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚ ਅਮ੍ਰਿਤ ਸਰੋਵਰ ਦਾ ਨਿਰਮਾਣ ਕੀਤਾ ਗਿਆ। ਇਸਦੇ ਨਾਲ ਹੀ 50 ਹਜ਼ਾਰ ਨਾਲ ਸਕਰੀਨਿੰਗ ਚੈਂਬਰ, 3 ਲੱਖ ਰੁਪਏ ਦੀ ਲਾਗਤ ਨਾਲ 400 ਮੀਟਰ ਵਾਟਰ ਪਾਈਪ ਲਾਈਨ ਵੀ ਵਿਛਾਈ ਗਈ ਹੈ। ਇਸ ਤੋਂ ਇਲਾਵਾ ਵੀ ਪਿੰਡ ਦੇ ਜੋ ਹੋਰ ਕੰਮ ਰਹਿੰਦੇ ਹਨ ਨ੍ਹਾਂ ਤੇ ਵੀ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।

     ਇਸ ਮੌਕੇ ਰਾਜ ਕੁਮਾਰ ਖੌਂਸਲਾ ਜਿਲ੍ਹਾ ਸਿੱਖਿਆ ਕੋਆਰਡੀਨੇਰਸਾਬਕਾ ਡਿਪਟੀ ਡੀ.ਓ ਪ੍ਰਿੰ. ਵਰਿੰਦਰ ਸ਼ਰਮਾਪ੍ਰਿੰਸੀਪਲ ਬਰਿੰਦਰ ਸ਼ਰਮਾਮਾ.ਚੰਨਣ ਸਿੰਘਸਾਬਕਾ ਸਰਪੰਚ ਸੁਰਿੰਦਰਪਾਲਸਰਪੰਚ ਜੀਵਨ ਸਿੰਘਸੰਜੂ ਸਬੋਰਮਾਸਟਰ ਪਰਮਿੰਦਰ ਸਿੰਘਮਾਸਟਰ ਅਮਰਜੀਤ ਸਿੰਘਰਾਮ ਕਿਸ਼ਨਮਲਕੀਤ ਚੌਹਾਨਸੰਜੀਵ ਕੁਮਾਰਜਸਪਾਲ ਸਿੰਘਹਰੀਸ਼ ਕੁਮਾਰਗੁਰਮੀਤ ਸਿੰਘਦਿਲਬਾਗ ਸੈਣੀਰਾਮ ਚੌਹਾਨ ਵਿਜੇ ਚੌਹਾਨਮਾ.ਗੁਰਸੇਵਕ ਸਿੰਘਰਾਜੂ ਸੈਣੀਪਿੰਕਾ ਸੈਣੀਹਰਬੰਸ ਚੌਹਾਨਬਲਵੀਰ ਚੌਹਾਨ ਅਤੁਲ ਵੰਸਲ ਤੋਂ ਇਲਾਵਾ ਹੋਰ ਪਤਵੰਤੇਪੰਚਾਇਤ ਮੈਂਬਰਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜਰ ਸਨ।

--

Tags:

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ