ਪੰਜਵੇਂ ਦਿਨ ਹਾਕੀ, ਟੇਬਲ ਟੈਨਿਸ, ਅਥਲੈਟਿਕਸ ਅਤੇ ਸ਼ਾਟ ਪੁੱਟ ਦੇ ਦਿਲ ਖਿੱਚਵੇਂ ਮੁਕਾਬਲੇ ਹੋਏ
ਮਾਨਸਾ, 18 ਸਤੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਪੰਜਵੇਂ ਦਿਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੱਖ ਵੱਖ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਇਸ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪੰਜਵੇਂ ਦਿਨ ਹਾਕੀ, ਟੇਬਲ ਟੈਨਿਸ, ਅਥਲੈਟਿਕਸ, ਸ਼ਾਟ ਪੁੱਟ ਅਤੇ ਹਰਡਲ ਦੇ ਦਿਲ ਖਿੱਚਵੇਂ ਮੁਕਾਬਲੇ ਹੋਏ। ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਾਕੀ ਅੰਡਰ-17 ਲੜਕੀਆਂ ਵਿਚ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਪਹਿਲਾ, ਕੈਂਬਰਿਜ ਸਕੂਲ ਮਾਨਸਾ ਨੇ ਦੂਜਾ ਅਤੇ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਨੇ ਤੀਜਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ-14 ਲੜਕੀਆਂ ਵਿਚ ਕਾਵਿਆ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ, ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ 200 ਮੀਟਰ ਅੰਡਰ-21 ਲੜਕੀਆਂ ਵਿਚ ਸਤੁਤੀ ਪਹਿਲੇ, ਪ੍ਰਨਤੀ ਕੌਰ ਦੂਜੇ ਅਤੇ ਜੋਤੀ ਤੀਜੇ ਸਥਾਨ ’ਤੇ ਰਹੇ। ਅਥਲੈਟਿਕਸ 400 ਮੀਟਰ ਅੰਡਰ-21 ਲੜਕੀਆਂ ਵਿਚ ਸਤੁਤੀ ਨੇ ਪਹਿਲਾ, ਮਹਿਕਪ੍ਰੀਤ ਨੇ ਦੂਜਾ ਅਤੇ ਮੋਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅਥਲੈਟਿਕਸ 800 ਮੀਟਰ ਅੰਡਰ-21 ਲੜਕੀਆਂ ਵਿਚ ਰਮਨਦੀਪ ਕੌਰ ਪਹਿਲੇ, ਸੁਨੀਤਾ ਕੌਰ ਦੂਜੇ ਅਤੇ ਸੁਮਨਦੀਪ ਕੌਰ ਤੀਜੇ ਸਥਾਨ ’ਤੇ ਰਹੇ। ਅਥਲੈਟਿਕਸ 1500 ਮੀਟਰ ਅੰਡਰ-21 ਲੜਕੀਆਂ ਵਿਚ ਹਰਪ੍ਰੀਤ ਕੌਰ ਨੇ ਪਹਿਲਾ, ਸੋਨੀ ਕੌਰ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ 5000 ਮੀਟਰ ਦੌੜ ਅੰਡਰ-21 ਲੜਕੀਆਂ ਵਿਚ ਹਰਪ੍ਰੀਤ ਕੌਰ ਨੇ ਪਹਿਲਾ, ਸੁਨੀਤਾ ਕੌਰ ਨੇ ਦੂਜਾ ਅਤੇ ਸੁਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਡਿਸਕਸ ਥਰੋਅ ਅੰਡਰ-21 ਸਾਲ ਲੜਕੀਆਂ ਵਿਚ ਅਨਮੋਲਦੀਪ ਕੌਰ ਨੇ ਪਹਿਲਾ ਅਤੇ ਅਮਨਪ੍ਰੀਤ ਕੌਰ ਨੇ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟ ਪੁੱਟ ਅੰਡਰ-21 ਲੜਕੀਆਂ ਵਿਚ ਮਨਪ੍ਰੀਤ ਕੌਰ ਨੇ ਪਹਿਲਾ, ਰਾਜਦੀਪ ਕੌਰ ਨੇ ਦੂਜਾ ਅਤੇ ਮੰਮਪ੍ਰੀਤ ਬੇਗਮ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਹਰਡਲ ਅੰਡਰ-21 ਲੜਕੀਆਂ ਵਿਚ ਪ੍ਰਨੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਸੰਗਰਾਮਜੀਤ ਸਿੰਘ, ਸ਼ਾਲੂ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ, ਭੋਲਾ ਸਿੰਘ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ, ਨਾਨਕ ਸਿੰਘ, ਨਗਿੰਦਰ ਸਿੰਘ, ਏਕਮ ਸਿੰਘ, ਨਰਪਿੰਦਰ ਸਿੰਘ ਅਤੇ ਸੁਧੀਰ ਮਿੱਤਲ ਆਦਿ ਮੌਜੂਦ ਸਨ।