77ਵੇਂ ਗਣਤੰਤਰ ਦਿਵਸ ਮੌਕੇ ਮਾਲੇਰਕੋਟਲਾ ‘ਚ ਵਿਕਾਸ, ਸਿਹਤ, ਸਿੱਖਿਆ, ਨਸ਼ਾ-ਮੁਕਤੀ ਅਤੇ ਖੁਸ਼ਹਾਲੀ ਦੀ ਤਸਵੀਰ ਪੇਸ਼ ਕਰਦੀਆਂ ਸ਼ਾਨਦਾਰ ਝਾਕੀਆਂ ਦਾ ਆਯੋਜਨ

77ਵੇਂ ਗਣਤੰਤਰ ਦਿਵਸ ਮੌਕੇ ਮਾਲੇਰਕੋਟਲਾ ‘ਚ ਵਿਕਾਸ, ਸਿਹਤ, ਸਿੱਖਿਆ, ਨਸ਼ਾ-ਮੁਕਤੀ ਅਤੇ ਖੁਸ਼ਹਾਲੀ ਦੀ ਤਸਵੀਰ ਪੇਸ਼ ਕਰਦੀਆਂ ਸ਼ਾਨਦਾਰ ਝਾਕੀਆਂ ਦਾ ਆਯੋਜਨ

ਮਾਲੇਰਕੋਟਲਾ27 ਜਨਵਰੀ - 

                   ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਝਾਕੀਆਂ ਨੇ ਵਿਕਸਿਤਨਸ਼ਾ-ਮੁਕਤਸਿਹਤਯਾਬ ਤੇ ਰੰਗਲਾ ਪੰਜਾਬਦੀ ਜੀਵੰਤ ਤਸਵੀਰ ਲੋਕਾਂ ਸਾਹਮਣੇ ਰੱਖੀ। ਇਹ ਝਾਕੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰੋਜ਼ਗਾਰਸਿਹਤਸਿੱਖਿਆਮੁਫ਼ਤ ਬਿਜਲੀ ਅਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਸਭ ਤੋਂ ਉੱਚੀ ਤਰਜੀਹ ਦਰਸਾ ਰਹੀਆਂ ਸਨ ।

                   ਪਹਿਲੀ ਝਾਕੀ ਸਿਹਤ ਵਿਭਾਗ ਮਾਲੇਰਕੋਟਲਾ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾਏਡਜ਼ ਜਾਗਰੂਕਤਾ ਅਤੇ ਯੁੱਧ ਨਸ਼ਿਆਂ ਵਿਰੁੱਧ” ਥੀਮ ਤੇ ਆਧਾਰਿਤ ਸੀਜਿਸ ਰਾਹੀਂ ਮੁਫ਼ਤ ਇਲਾਜਬਿਹਤਰ ਸਿਹਤ ਸਹੂਲਤਾਂ ਅਤੇ ਨਸ਼ਾ-ਮੁਕਤ ਸਮਾਜ ਦਾ ਸੰਦੇਸ਼ ਦਿੱਤਾ ਗਿਆ।

                   ਦੂਜੀ ਝਾਕੀ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਸੀਜਿਸ ਰਾਹੀਂ ਮਹਿਲਾ ਸਸ਼ਕਤੀਕਰਨ ਦੀ ਸਫਲ ਕਹਾਣੀ ਦਰਸਾਈ ਗਈ। ਜ਼ਿਲ੍ਹੇ ਵਿੱਚ 5000 ਤੋਂ ਵੱਧ ਮਹਿਲਾਵਾਂ 410 ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਆਤਮਨਿਰਭਰ ਬਣ ਰਹੀਆਂ ਹਨ।

                   ਤੀਜੀ ਝਾਕੀ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲ ਆਫ਼ ਐਮੀਨੈਂਸ” ਥੀਮ ਤੇ ਆਧਾਰਿਤ ਸੀਜਿਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਅਤੇ ਵਿਦਿਆਰਥੀਆਂ ਲਈ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਨੂੰ ਉਜਾਗਰ ਕੀਤਾ।

                   ਚੌਥੀ ਝਾਕੀ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀ ਗਈਜਿਸ ਵਿੱਚ ਫ਼ਸਲੀ ਵਿਭਿੰਨਤਾਮੱਧੂ ਮੱਖੀ ਪਾਲਣਖੁੰਭ ਕਾਸ਼ਤ ਅਤੇ ਮਿੱਟੀ ਸਿਹਤ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦਾ ਸੰਦੇਸ਼ ਦਿੱਤਾ ਗਿਆ।

                   ਪੰਜਵੀਂ ਝਾਕੀ ਜ਼ਿਲ੍ਹਾ ਚੋਣ ਦਫਤਰ ਵੱਲੋਂ ਵੋਟਰ ਜਾਗਰੂਕਤਾ ਲਈ ਸਮਰਪਿਤ ਸੀਜਦਕਿ ਛੇਵੀਂ ਝਾਕੀ ਪੀ.ਐਸ.ਪੀ.ਸੀ.ਐਲ. ਵੱਲੋਂ ਪੰਜਾਬ ਸਰਕਾਰ ਦੀਆਂ ਇਤਿਹਾਸਕ ਬਿਜਲੀ ਸੁਧਾਰ ਨੀਤੀਆਂ ਅਤੇ ਲੋਕ-ਹਿਤੈਸ਼ੀ ਫੈਸਲਿਆਂ ਨੂੰ ਦਰਸਾਉਂਦੀ ਸੀ।

                   ਆਖਰੀ ਝਾਕੀ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ਪੇਸ਼ ਕੀਤੀ ਗਈਜਿਸ ਵਿੱਚ ਮਾਲੇਰਕੋਟਲਾ ਨੂੰ ਆਧੁਨਿਕ ਖੇਤੀਬਾੜੀ ਮਸ਼ੀਨਰੀ ਬਣਾਉਣ ਦੇ ਇੱਕ ਉਭਰਦੇ ਕੇਂਦਰ ਵਜੋਂ ਦਰਸਾਇਆ ਗਿਆ।

                   ਇਸ ਮੌਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਸਮੂਹ ਵਿਭਾਗਾਂਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਝਾਕੀਆਂ ਨੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਜ਼ਿਲ੍ਹੇ ਦੀ ਵਿਕਾਸ ਯਾਤਰਾ ਨੂੰ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਸ਼ਾਨਦਾਰ ਪ੍ਰਸਤੁਤੀ ਲਈ ਵਧਾਈ ਦਿੱਤੀ। 

Advertisement

Latest News

ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ ਸੁਰੱਖਿਅਤ ਇੰਟਰਨੈੱਟ ਦਿਵਸ: ਲੋਕ ਆਪਣੇ ਆਪ ਨੂੰ ਡਿਜੀਟਲ ਤੌਰ 'ਤੇ ਸੁਰੱਖਿਅਤ ਰੱਖਣ, ਸ਼ੱਕੀ ਲਿੰਕ 'ਤੇ ਕਲਿਕ ਨਾ ਕਰਨ: ਡੀਆਈਓ
ਬਰਨਾਲਾ, 10 ਫਰਵਰੀ    ਦਸ ਫਰਵਰੀ ਨੂੰ ਸੁਰੱਖਿਅਤ ਇੰਟਰਨੈੱਟ ਦਿਨ ਵਜੋਂ ਮਨਾਉਂਦਿਆਂ ਰਾਸ਼ਟਰੀ ਸੂਚਨਾ ਅਤੇ ਵਿਗਿਆਨ ਦਫ਼ਤਰ (ਐਨਆਈਸੀ ਬਰਨਾਲਾ) ਵੱਲੋਂ ਸੁਰੱਖਿਅਤ...
61 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਗੂਵਾਲ ਤੇ ਬਲੱਗਣ ਵਿੱਚ ਸੜਕਾਂ ਦਾ ਨਿਰਮਾਣ ਕਾਰਜਾਂ ਦੇ ਰੱਖੇ ਨੀਂਹ ਪੱਥਰ
ਦੂਜਾ ਦਿਨ ਜ਼ਿਲ੍ਹੇ 'ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਕਾਰਡਨ ਐਂਡ ਸਰਚ ਮੁਹਿੰਮ ਮੁਹਿੰਮ ਦਾ ਆਗਾਜ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਲਗਾਏ ਪਲੇਸਮੈਂਟ ਕੈਂਪ 'ਚ 61 ਉਮੀਦਵਾਰਾਂ ਦੀ ਹੋਈ ਨੌਕਰੀ ਲਈ ਚੋਣ
"ਸਮਾਰਟ ਟੈਕ, ਸੁਰੱਖਿਅਤ ਵਿਕਲਪ - ਏਆਈ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ" ਵਿਸ਼ੇ ਤਹਿਤ ਸੁਰੱਖਿਅਤ ਇੰਟਰਨੈੱਟ ਦਿਵਸ ਮਨਾਇਆ ਗਿਆ
ਜ਼ਿਲ੍ਹੇ ‘ਚ ਅਪਰਾਧ 'ਤੇ ਫੈਸਲਾਕੁੰਨ ਪ੍ਰਹਾਰ, 450 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, 63 ਗ੍ਰਿਫ਼ਤਾਰ
ਗੈਂਗਸਟਰਾਂ ‘ਤੇ ਵਾਰ': 'ਆਪਰੇਸ਼ਨ ਪ੍ਰਹਾਰ-2' ਦੇ ਦੂਜੇ ਦਿਨ 1600 ਤੋਂ ਵੱਧ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ