ਪੰਜਾਬ ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ-ਵਿਧਾਇਕ ਰੁਪਿੰਦਰ ਹੈਪੀ
By Azad Soch
On
ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 23 ਮਾਰਚ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਅੰਦਰ ਸਿੱਖਿਆ ਦੇ ਮਿਆਰ ਨੂੰ ਹੋਰ ਵਧੇਰੇ ਉੱਪਰ ਲਿਜਾਉਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਹਰੇਕ ਵਿਅਕਤੀ ਸਿੱਖਿਆ ਹਾਸਲ ਕਰਕੇ ਬਿਹਤਰ ਜਿੰਦਗੀ ਬਤੀਤ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੱਸੀ ਪਠਾਣਾ ਦੇ ਵਿਧਾਇਕ ਸਰਦਾਰ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਦੇਦੜਾਂ ਵਿਖੇ 7 ਲੱਖ 96 ਹਜਾਰ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਆਂਗਣਵਾੜੀ ਸੈਂਟਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਕੂਲ ਆਫ ਐਮੀਨੈਂਸ ਬਣਾ ਕੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਆਂਗਣਵਾੜੀ ਸੈਂਟਰਾਂ ਰਾਹੀਂ ਪਿੰਡਾਂ ਦੇ ਨਵਜੰਮੇ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਪੌਸਟਿਕ ਖੁਰਾਕ ਮੁਹੱਈਆ ਕਰਵਾ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾਵੇਗੀ।
ਵਿਧਾਇਕ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਤੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹਨਾਂ ਦੇ ਬੱਚੇ ਉੱਚ ਸਿੱਖਿਆ ਹਾਸਲ ਕਰਕੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਬਸੀ ਪਠਾਣਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਦਾ ਸਰਬਪੱਖੀ ਵਿਕਾਸ ਕਰਾ ਕੇ ਇਸ ਨੂੰ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਹਲਕੇ ਦਾ ਵਿਧਾਇਕ ਹੋਣ ਦੇ ਨਾਤੇ ਉਹ ਵੋਟਰਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਇਹਨਾਂ ਕੰਮਾਂ ਵਿੱਚ ਕਿਸੇ ਕਿਸਮ ਦੀ ਖੜੌਤ ਨਹੀਂ ਆਉਣ ਦੇਣਗੇ।
ਇਸ ਮੌਕੇ ਸ. ਰਾਜਵੀਰ ਸਿੰਘ ਮਾਨ (ਸਰਪੰਚ),ਸ੍ਰੀ ਅਮਿਤ ਕੁਮਾਰ (ਬੀ. ਡੀ.ਪੀ.ਓ),ਸ. ਮਾਸਟਰ ਕੌਰ ਸਿੰਘ (ਪੰਚ), ਸ. ਸਵਰਨ ਸਿੰਘ (ਏ. ਈ),ਸ. ਹਰਜਿੰਦਰ ਸਿੰਘ (ਪੰਚ), ਸ. ਬਲਮੀਤ ਸਿੰਘ (ਮਨਰੇਗਾ ਟੀ.ਏ.) ਸ. ਮਨਜਿੰਦਰ ਸਿੰਘ (ਪੰਚ), ਸ. ਜਗਦੀਸ ਸਿੰਘ (ਪੰਚਾਇਤ ਸੈਕਟਰੀ), ਸ੍ਰੀਮਤੀ ਦਵਿੰਦਰ ਕੌਰ (ਪੰਚ), ਸ. ਨਵਜੀਤ ਖਰੌਡ (ਸੈਕਟਰੀ), ਸ੍ਰੀਮਤੀ ਰਜਿੰਦਰ ਕੌਰ (ਪੰਚ), ਡਾਇਰੈਕਟਰ ਲੇਬਰ ਵੈੱਲਫੇਅਰ ਬੋਰਡ ਪੰਜਾਬ ਰਾਜ ਪੂਰੀ, ਡਾਇਰੈਕਟਰ ਮੰਡੀ ਬੋਰਡ ਪੰਜਾਬ ਇੰਦਰਜੀਤ ਸਿੰਘ ,ਚੇਅਰਮੈਨ ਮਾਰਕੀਟ ਕਮੇਟੀ ਮਨਪ੍ਰੀਤ ਸੋਮਲ, ਜਸਵੀਰ ਸਿੰਘ,ਜਸਵਿੰਦਰ ਸਿੰਘ ਪਿੰਕਾ,ਰਾਹੁਲ ਕੁਮਾਰ ਹਰਪ੍ਰੀਤ ਧੀਮਾਨ, ਅੰਮ੍ਰਿਤਪਾਲ ਸਿੰਘ ਬਾਜਵਾ ਕਸ਼ਮੀਰ ਸਿੰਘ ਅਤੇ ਪਲਵਿੰਦਰ ਸਲ੍ਹ
ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
Tags:
Related Posts
Latest News
26 Apr 2025 05:21:15
ਸੋਰਠਿ ਮਹਲਾ ੩ ਦੁਤੁਕੀ
॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ...