ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਵੀਰਵਾਰ ਨੂੰ ਐਲਾਨਿਆ ਜਾਵੇਗਾ
Mohali,17 April,2024,(Azad Soch News):- ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਵੀਰਵਾਰ ਨੂੰ ਐਲਾਨਿਆ ਜਾਵੇਗਾ ਜਦੋਂ ਕਿ ਵਿਦਿਆਰਥੀ ਸ਼ੁੱਕਰਵਾਰ ਦੀ ਸਵੇਰ ਤੋਂ ਰਿਜ਼ਲਟ ਦੇਖ ਸਕਣਗੇ,ਇਹ ਜਾਣਕਾਰੀ ਬੋਰਡ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ,ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰਿਜ਼ਟ ਸਬੰਧੀ ਕੋਈ ਗਜ਼ਟ ਨਹੀਂ ਛਾਪਿਆ ਗਿਆ ਹੈ,ਸਟੂਡੈਂਟ ਨੂੰ ਬੋਰਡ ਦੀ ਵੈੱਬਸਾਈਟ ਤੋਂ ਹੀ ਰਿਜ਼ਲਟ ਦੇਖਣਾ ਹੋਵੇਗਾ,ਇਸ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ ‘ਤੇ ਲਾਗਇਨ ਕਰਨਾ ਹੋਵੇਗਾ,10ਵੀਂ ਬੋਰਡ ਦੀ ਪ੍ਰੀਖਿਆ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਤੱਕ ਚੱਲੀ ਸੀ।
ਸੂਬੇ ਦੇ 3,808 ਕੇਂਦਰਾਂ ਤੇ ਸਵੇਰੇ 11 ਵਜੇ ਤੋਂ ਦੁਪਹਿਰ 2.15 ਵਜੇ ਤੱਕ ਪ੍ਰੀਖਿਆ ਲਈ ਗਈ ਸੀ,ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਰਿਜ਼ਲਟ ਐਲਾਨ ਦਿੱਤਾ ਜਾਵੇਗਾ,ਇਹ ਵਿਦਿਆਰਥੀਆਂ ਦੀ ਸਿਰਫ ਜਾਣਕਾਰੀ ਲਈ ਹੈ,ਉਸ ਵਿਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਰਹਿੰਦੀ ਹੈ,ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ,ਰਿਜ਼ਲਟ ਐਲਾਨੇ ਜਾਣ ਦੇ ਲਗਭਗ ਇਕ ਹਫਤੇ ਦੇ ਅੰਦਰ ਡੀਐੱਮਸੀ ਡਿਜੀਲਾਕਰ (DMC DigiLocker) ‘ਤੇ ਮੁਹੱਈਆ ਕਰਵਾ ਦਿੱਤੀ ਜਾਵੇਗੀ,ਹਾਲਾਂਕਿ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤ ਤੇ ਮੈਰਿਟ ਜਾਰੀ ਹੋਵੇਗੀ,ਜਦੋਂ ਕਿ ਸਕੂਲ ਵਾਈਜ਼ ਰਿਜ਼ਲਟ (School Wise Result) ਸ਼ੁੱਕਰਵਾਰ ਨੂੰ ਜਾਰੀ ਹੋਵੇਗਾ।