ਬਰਸਾਤਾਂ ਦੇ ਮੌਸਮ ਵਿੱਚ ਮੱਛੀਆਂ ਤੇ ਮੱਛੀ ਪਾਲਣ ਦਾ ਧੰਦਾ ਸੁਰੱਖਿਅਤ ਰੱਖਣ ਲਈ ਐਡਵਾਈਜਰੀ ਜਾਰੀ

ਬਰਸਾਤਾਂ ਦੇ ਮੌਸਮ ਵਿੱਚ ਮੱਛੀਆਂ ਤੇ ਮੱਛੀ ਪਾਲਣ ਦਾ ਧੰਦਾ ਸੁਰੱਖਿਅਤ ਰੱਖਣ ਲਈ ਐਡਵਾਈਜਰੀ ਜਾਰੀ

ਮੋਗਾ, 13 ਜੂਨ,

               

           ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਇਸ ਲਈ ਮੱਛੀ ਕਾਸ਼ਤਕਾਰਾਂ ਅਤੇ ਮੱਛੀਆਂ ਨੂੰ ਕਿਸੇ ਵੀ ਸਕੰਟਕਾਲੀਨ ਸਥਿਤੀ ਤੋਂ ਸੁਰੱਖਿਅਤ ਰੱਖਣ ਲਈ ਵਿਭਾਗੀ ਐਡਵਾਈਜਰੀ ਜਾਰੀ ਕੀਤੀ ਗਈ ਹੈ

          ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਮੱਛੀ ਪਾਲਣ ਮੋਗਾ ਰਸ਼ੂ ਮਹਿੰਦੀਰੱਤਾ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਤਲਾਅ ਨੂੰ ਨੱਕੋ ਨੱਕ ਨਹੀਂ ਭਰਨਾ ਚਾਹੀਦਾ। ਪਾਣੀ ਦੀ ਸਤਹ ਤੋਂ ਉੱਪਰ 1.5 ਤੋਂ 2.0 ਫੁੱਟ ਥਾਂ ਖਾਲੀ ਰੱਖਣੀ ਚਾਹੀਦੀ ਹੈ ਤਾਂ ਜੋ ਘਣੀ ਵਰਖਾ ਦਾ ਪਾਣੀ ਤਲਾਅ ਵਿੱਚ ਸਮਾ ਸਕੇ ਅਤੇ ਪਾਣੀ ਦੇ ਓਵਰ ਫਲੋ ਨਾਲ ਮੱਛੀ ਤਲਾਅ ਚੋਂ ਬਾਹਰ ਨਾ ਰੁੜ ਸਕੇ ਤਲਾਅ ਦੇ ਬੰਨ੍ਹਾਂ ਦੀ ਉਚਾਈ ਦੇ ਆਸਪਾਸ ਇਲਾਕੇ ਦੇ ਹਿਸਾਬ ਨਾਲ ਇਸ ਪ੍ਰਕਾਰ ਰੱਖੋ ਕਿ ਤਲਾਅ ਦੇ ਆਲੇ-ਦੁਆਲੇ ਦੇ ਖੇਤਰ ਤੋਂ ਬਰਸਾਤੀ ਪਾਣੀ ਰੁੜ ਕੇ ਤਲਾਅ ਵਿੱਚ ਪ੍ਰਵੇਸ਼ ਨਾ ਕਰ ਸਕੇ। ਬਰਸਾਤਾਂ ਦੌਰਾਨ ਤਲਾਅ ਵਿੱਚ ਨਹਰੀ ਪਾਣੀ ਲਗਾਉਣ ਸਮੇਂ ਪਾਈਪ ਦੇ ਮੂੰਹ ਤੇ ਬਰੀਕ ਜਾਲੀ ਬੰਨ ਕੇ ਤਲਾਅ ਵਿੱਚ ਅਣਚਾਹੀ ਮੱਛੀ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕਦਾ ਹੈ ਬਰਸਾਤ ਦੇ ਪਾਣੀ ਕਾਰਨ ਤਲਾਅ ਦੇ ਬੰਨ੍ਹਾਂ ਨੂੰ ਖੁਰਨ ਤੋਂ ਬਚਾਉਣ ਲਈ, ਬੰਨ੍ਹਾਂ ਦੇ ਅੰਦਰਲੀਆਂ ਅਤੇ ਬਾਹਰਲੀਆਂ ਢਲਾਣਾਂ ਤੇ ਘਾਹ ਜ਼ਰੂਰ ਲਗਾਉਣਾ ਚਾਹੀਦਾ ਹੈ ।

          ਉਹਨਾਂ ਅੱਗੇ ਦੱਸਿਆ ਕਿ ਬੰਨ੍ਹਾਂ ਦੇ ਖੁਰ ਜਾਣ ਕਾਰਨ ਤਲਾਅ ਦਾ ਪਾਣੀ ਮੈਲਾ ਹੋ ਜਾਂਦਾ ਹੈ, ਜਿਸ ਕਰਕੇ ਪਾਣੀ ਵਿੱਚ ਸੂਰਜ ਦੀਆਂ ਕਿਰਨਾਂ ਦੇ ਪ੍ਰਵੇਸ਼ ਤੇ ਰੋਕ ਲੱਗਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਘੱਟ ਜਾਣ ਕਾਰਨ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ। ਲਾਅ ਦੇ ਬੰਨ੍ਹਾਂ ਤੇ ਚੂਨਾ ਖਿਲਾਰਨਾ ਚਾਹੀਦਾ ਹੈ, ਤਾਂ ਜੋ ਉਹ ਮੀਂਹ ਦੇ ਪਾਣੀ ਨਾਲ ਤਲਾਅ ਵਿੱਚ ਮਿਲ ਕੇ ਪਾਣੀ ਦਾ ਪੀ.ਐਚ. ਠੀਕ ਰੱਖੇ। ਰਸਾਤੀ ਮੌਸਮ ਦੌਰਾਨ ਲਗਾਤਾਰ ਬੱਦਲਵਾਹੀ ਦੀ ਸੂਰਤ ਵਿੱਚ ਮੱਛੀ ਨੂੰ ਖੁਰਾਕ ਪਾਉਣੀ ਬੰਦ ਕਰ ਦਿਓ, ਮੌਸਮ ਠੀਕ ਹੋ ਜਾਣ ਤੇ ਹੀ ਮੱਛੀ ਨੂੰ ਖੁਰਾਕ ਪਾਉਣੀ ਸ਼ੁਰੂ ਕਰੋ

          ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਤਕਨੀਕੀ ਸਲਾਹ ਲਈ ਮੱਛੀ ਪਾਲਣ ਵਿਭਾਗ, ਮੋਗਾ ਨੂੰ ਸੰਪਰਕ ਕੀਤਾ ਜਾਵੇ ।

Advertisement

Latest News

ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ
Chandigarh,17,JULY,2025,(Azad Soch News):- ਸੁਰੱਖਿਆ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ,ਇੰਡੀਅਨ ਨੈਸ਼ਨਲ ਲੋਕ...
ਖਾਲੀ ਪੇਟ ਪੀਓ 1 ਗਿਲਾਸ ਧਨੀਏ ਦਾ ਪਾਣੀ
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬੱਚਿਆਂ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ
ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਘਰ ਧੀ ਨੇ ਜਨਮ ਲਿਆ
ਸੀਨੀਅਰ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਗੁੱਟ 'ਤੇ ਸੱਟ ਲੱਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-07-2025 ਅੰਗ 646