ਰੱਖੜੀ ਰਹੇਗੀ ਸੁਰੱਖਿਅਤ, ਡਾਕ ਵਿਭਾਗ ਨੇ ਜਾਰੀ ਕੀਤੇ ਆਕਰਸ਼ਕ ਵਾਟਰਪਰੂਫ ਲਿਫ਼ਾਫ਼ੇ
By Azad Soch
On
ਫਿਰੋਜ਼ਪੁਰ 8 ਜੁਲਾਈ ( ) ਫਿਰੋਜ਼ਪੁਰ ਡਾਕ ਮੰਡਲ ਦੇ ਸੁਪਰਡੈਂਟ ਆਫ ਪੋਸਟ ਆਫ਼ਿਸ ਸ੍ਰੀ ਰਵੀ ਕੁਮਾਰ ਨੇ ਕਿਹਾ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ਾਂ 'ਚ ਰਹਿ ਰਹੇ ਭਰਾਵਾਂ ਨੂੰ ਬਹੁਤ ਹੀ ਵਾਜਬ ਦਰਾਂ ਤੇ ਰੱਖੜੀ ਭੇਜ ਸਕਣਗੀਆਂ । ਉਨ੍ਹਾਂ ਦੱਸਿਆਂ ਕਿ ਡਾਕਘਰ ਦੀਆਂ ਦਰਾਂ ਨਿੱਜੀ ਕੋਰੀਅਰ ਸੇਵਾਵਾਂ ਦੇ ਮੁਕਾਬਲੇ ਕਾਫੀ ਘੱਟ ਹਨ।
ਉਨ੍ਹਾਂ ਨੇ ਕਿਹਾ ਕਿ "ਹੈਪੀ ਰੱਖੜੀ" ਲਿਖੇ ਇਹ ਆਕਰਸ਼ਕ ਡਿਜ਼ਾਈਨ ਵਾਲੇ ਲਿਫ਼ਾਫ਼ੇ ਭੈਣਾਂ ਨੂੰ ਬਹੁਤ ਪਸੰਦ ਆਉਣਗੇ । ਇਨ੍ਹਾਂ ਦਾ ਆਕਾਰ ਆਮ ਲਿਫ਼ਾਫ਼ੇ ਤੌ ਵੱਡਾ ਅਤੇ ਰੰਗੀਨ ਹੌਣ ਦੇ ਬਾਵਜੂਦ, ਇਨ੍ਹਾਂ ਦਾ ਮੁੱਲ ਸਿਰਫ਼ 15 ਰੁਪਏ ਰੱਖਿਆ ਗਿਆ ਹੈ । ਜਿਸ ਨਾਲ ਭੈਣਾਂ ਵਲੋਂ ਭਰਾਵਾਂ ਨੂੰ ਭੇਜੀ ਗਈ ਰੱਖੜੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ । ਫਿਰੋਜ਼ਪੁਰ ਡਾਕ ਮੰਡਲ ਦੇ ਸਾਰੇ ਡਾਕਘਰਾਂ ਵਿਚ ਇਹ ਲਿਫ਼ਾਫ਼ੇ ਲੋੜੀਂਦੀ ਗਿਣਤੀ ਵਿਚ ਉਪਲਬੱਧ ਕਰਵਾਏ ਗਏ ਹਨ । ਇਸ ਤੋਂ ਇਲਾਵਾ ਡਾਕ ਵਿਭਾਗ ਦੁਆਰਾ ਦੇਸ਼-ਵਿਦੇਸ਼ਾਂ ਵਿਚ ਭੇਜਣ ਲਈ ਰੱਖੜੀ ਬਾਕਸ ਅਤੇ ਉਨ੍ਹਾਂ ਦੀ ਪੈਕਿੰਗ ਦੀ ਸੁਵਿਧਾ ਵੀ ਉਪਲੱਬਧ ਕਾਰਵਾਈ ਗਈ ਹੈ ਜੋ ਕਿ ਡਾਕ ਵਿਭਾਗ ਦੇ ਸਟਾਫ ਦੁਆਰਾ ਇਹ ਸੇਵਾ ਫ੍ਰੀ ਵਿਚ ਪ੍ਰਦਾਨ ਕੀਤੀ ਜਾ ਰਹੀ ਹੈ ।
Latest News
14 Dec 2025 07:52:53
Patiala,14,DEC,2025,(Azad Soch News):- ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ (Zila Parishad and Panchayat Samiti Elections) ਲਈ ਵੋਟਿੰਗ ਅੱਜ...


