ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਨ੍ਹਾਂ ਪੰਜਾਬ ਨੂੰ ਆਲਮੀ ਤਪਸ਼ ਨੂੰ ਤੋਂ ਬਚਾਉਣ ਲਈ ਹਰ ਇਕ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ
Sultanpur Lodhi,5 June ,2025,(Azad Soch News):- ਵਾਤਾਵਰਨ ਪੇ੍ਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਉਨ੍ਹਾਂ ਪੰਜਾਬ ਨੂੰ ਆਲਮੀ ਤਪਸ਼ ਨੂੰ ਤੋਂ ਬਚਾਉਣ ਲਈ ਹਰ ਇਕ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧਰਤੀ ਨਾਲ ਹੀ ਸਾਡਾ ਭਵਿੱਖ ਜੁੜਿਆ ਹੋਇਆ ਹੈ। ਧਰਤੀ ਹਰੀ ਭਰੀ ਰਹਿੰਦੀ ਹੈ ਤਾਂ ਵਾਤਾਵਰਨ ਦਾ ਸਮਤੋਲ ਬਣਿਆ ਰਹੇਗਾ। ਵੱਧ ਰੁੱਖ ਲੱਗਣ ਨਾਲ ਹੀ ਮੀਂਹ ਪੈਣ ਦੀਆਂ ਸੰਭਾਨਾਵਾਂ ਬਣੀਆਂ ਰਹਿੰਦੀਆਂ ਹਨ ਤੇ ਹੜ੍ਹਾਂ ਆਉਣ ਦੀ ਸੂਰਤ 'ਚ ਵੀ ਇਹ ਰੁੱਖ ਤਬਾਹੀ ਤੋਂ ਬਚਾਉਣ ਦਾ ਮੁੱਖ ਕਾਰਨ ਬਣਦੇ। ਉਨ੍ਹਾਂ ਕਿਹਾ ਜਲਵਾਯੂ ਤਬਦੀਲੀ ਦਾ ਜ਼ਿਕਰ ਕਰਦਿਆ ਕਿਹਾ ਕਿ ਦੇਸ਼ ਦੇ ਕਈ ਜ਼ਿਲ੍ਹੇ ਜਲਵਾਯੂ ਤਬਦੀਲੀ ਦੀ ਮਾਰ ਹੇਠ ਹਨ। ਅਤੇ ਸਮੁੰਦਰ ਦੇ ਨਾਲ ਲੱਗਦੇ ਨੀਵੇਂ ਸ਼ਹਿਰਾਂ ਨੂੰ ਵੀ ਖਤਰਾ ਹੋ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ 'ਚ 33 ਫੀਸਦੀ ਜੰਗਲਾਂ ਹੇਠ ਹੋਣਾ ਚਾਹੀਦਾ ਸੀ ਪਰ ਇਹ ਸਿਰਫ 6 ਫੀਸਦੀ ਰਹਿ ਗਿਆ ਹੈ। ਆਕਸੀਜਨ ਲੈਣ ਵਾਸਤੇ ਹਰ ਮਨੁੱਖ ਨੂੰ ਕਰੀਬ 10 ਰੁੱਖਾਂ ਦੀ ਲੋੜ ਹੁੰਦੀ ਹੈ। 75 ਸਾਲ ਪਹਿਲਾਂ ਜਦੋਂ ਦੇਸ਼ ਅਜ਼ਾਦ ਹੋਇਆ ਸੀ ਤਾਂ ਉਸ ਵੇਲੇ ਪੰਜਾਬ 'ਚ ਜੰਗਲਾਤ ਹੇਠ ਰਕਬਾ 40 ਫੀਸਦੀ ਸੀ। ਜਿਹੜਾ ਕਿ ਹੁਣ ਘੱਟ ਕਿ ਸਿਰਫ 6 ਫੀਸਦੀ ਰਹਿ ਗਿਆ। ਉਨ੍ਹਾਂ ਪੰਜਾਬ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੇ ਜੰਗਲ ਬਚਾਉਣ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਅੱਜ ਆਲਮੀ ਤਪਸ਼ ਨੇ ਪੂਰੇ ਦੇਸ਼ ਦੇ ਸਾਹ ਸੁਕਾਏ ਪਏ ਨੇ। ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਵੱਧਦੀ ਗਰਮੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਨਦੀਆਂ ਤੇ ਦਰਿਆ ਤੇਜ਼ੀ ਨਾਲ ਪ੍ਰਦੂਸ਼ਿਤ ਤੇ ਸੁੱਕ ਰਹੇ ਹਨ। ਇਸ ਨੂੰ ਲੈ ਕੇ ਸਾਨੂੰ ਸੋਚਣ ਤੇ ਵਿਚਾਰਨ ਦੀ ਲੋੜ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀ ਜਦੋਂ ਲੋਕ ਸਾਫ ਹਵਾ ਪਾਣੀ ਤੇ ਧਰਤੀ ਲਈ ਤਰਸਣਗੇ। ਉਨ੍ਹਾਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡਾ ਮੁੱਢਲਾ ਫਰਜ਼ ਹੈ। ਅਸੀ ਨਾ ਤਾਂ ਗੁਰਬਾਣੀ ਦੀ ਮੰਨ


