ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਵਲੋਂ ਸੀ.ਪੀ. ਦਫਤਰ ਜਲੰਧਰ ਵਿਖੇ ਸਾਈਬਰ ਕਿਓਸਕ ਦਾ ਉਦਘਾਟਨ

ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਵਲੋਂ ਸੀ.ਪੀ. ਦਫਤਰ ਜਲੰਧਰ ਵਿਖੇ ਸਾਈਬਰ ਕਿਓਸਕ ਦਾ ਉਦਘਾਟਨ

ਜਲੰਧਰ, 22 ਜੁਲਾਈ :

  ਕਮਿਸ਼ਨਰੇਟ ਪੁਲਿਸ ਜਲੰਧਰ ਵਲੋਂ ਡਿਜੀਟਲ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਦਫ਼ਤਰ ਪੁਲਿਸ ਕਮਿਸ਼ਨਰ ਜਲੰਧਰ ਵਿਖੇ ਸਾਈਬਰ ਕਿਓਸਕ ਮਸ਼ੀਨ ਇੰਸਟਾਲ ਕੀਤੀ ਗਈ। ਇਸਦਾ ਉਦਘਾਟਨ ਸਪੈਸ਼ਲ ਡੀ.ਜੀ.ਪੀ. (ਟੈਕਨੀਕਲ ਸਪੋਰਟ ਸਰਵਿਸਿਜ਼) ਰਾਮ ਸਿੰਘ (ਆਈ.ਪੀ.ਐਸ.) ਵਲੋਂ ਕੀਤਾ ਗਿਆ।

    ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਜੁਆਇੰਟ ਸੀ.ਪੀ. ਸੰਦੀਪ ਕੁਮਾਰ, ਡੀ.ਸੀ.ਪੀ. ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

     ਇਹ ਸਾਈਬਰ ਕਿਓਸਕ ਇੱਕ ਸਟੈਂਡਅਲੋਨ ਮਸ਼ੀਨ ਹੈ, ਜੋ ਕਿ ਮੋਬਾਈਲ ਡਿਵਾਈਸਾਂ ਅਤੇ ਯੂ.ਐਸ.ਬੀ ਸਟੋਰੇਜ ਡਿਵਾਈਸਾਂ ਵਿੱਚੋਂ ਖਤਰਨਾਕ, ਸ਼ੱਕੀ ਜਾਂ ਹਾਨੀਕਾਰਕ ਫਾਈਲਾਂ ਅਤੇ ਐਪਲੀਕੇਸ਼ਨਾਂ ਦੀ ਪਛਾਣ ਕਰਦੀ ਹੈ, ਜਿਸ ਰਾਹੀਂ ਨਾਗਰਿਕ ਆਪਣੇ ਡਿਜੀਟਲ ਡਿਵਾਈਸ ਸੁਰੱਖਿਅਤ ਰੱਖ ਸਕਣਗੇ।

   ਇਸਦੇ ਨਾਲ ਹੀ ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਦੀ ਅਗਵਾਈ ਹੇਠ, ਸੀ.ਪੀ. ਜਲੰਧਰ ਅਤੇ ਸਬੰਧਤ ਏਸੀਪੀਜ਼ ਨਾਲ ਮਿਲ ਕੇ ਸ਼ਹਿਰ ਭਰ ਵਿੱਚ ਇੱਕ ਟਾਰਗੇਟਿਡ ਕਾਸੋ ਆਪ੍ਰੇਸ਼ਨ ਵੀ ਚਲਾਇਆ ਗਿਆ। ਇਹ ਆਪ੍ਰੇਸ਼ਨ ਪੰਜਾਬ ਸਰਕਾਰ ਵਲੋਂ ਸ਼ੁਰੂ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਅਪਰਾਧਕ ਅਨਸਰਾਂ 'ਤੇ ਸਖਤ ਕਾਰਵਾਈ ਲਈ ਵੱਖ-ਵੱਖ ਹੌਟਸਪਾਟ ਖੇਤਰਾਂ ਵਿੱਚ ਨਾਕੇ ਲਗਾਕੇ ਚਲਾਇਆ ਗਿਆ।

    ਇਸ ਤੋ ਇਲਾਵਾ ਸਪੈਸ਼ਲ ਡੀ.ਜੀ.ਪੀ. ਰਾਮ ਸਿੰਘ ਨੇ ਇਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ, ਜਿਸ ਵਿੱਚ ਸੀ.ਪੀ. ਜਲੰਧਰ ਧਨਪ੍ਰੀਤ ਕੌਰ, ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ, ਐਸ.ਐਸ.ਪੀ. ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਤੋਂ ਇਲਾਵਾ ਜੇ.ਸੀ.ਪੀ. ਜਲੰਧਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

   ਮੀਟਿੰਗ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਸ਼ਾ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ 'ਤੇ ਚਰਚਾ ਹੋਈ।

    ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਵੇਂ ਸਥਾਪਿਤ ਸਾਈਬਰ ਕਿਓਸਕ ਦੀ ਸਹਾਇਤਾ ਲੈ ਕੇ ਆਪਣੇ ਡਿਜੀਟਲ ਡਿਵਾਈਸਾਂ ਨੂੰ ਨੁਕਸਾਨਦਾਇਕ ਸਮੱਗਰੀ ਤੋਂ ਬਚਾਉਣ। ਇਹ ਕਦਮ ਪੁਲਿਸ ਵਿਭਾਗ ਦੀ ਨਾਗਰਿਕ ਸੁਰੱਖਿਆ, ਸਮਾਰਟ ਪੁਲਿਸਿੰਗ ਅਤੇ ਸਾਇਬਰ ਕ੍ਰਾਈਮ ਰੋਕਥਾਮ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

Related Posts

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ