ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਵੀਂ ਬਣੀ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ

ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਨਵੀਂ ਬਣੀ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ

ਜਲੰਧਰ : ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਮਕਸੂਦਾਂ ਜਲੰਧਰ ਦੇ ਨਵੇਂ ਨਿਯੁਕਤ ਪ੍ਰਧਾਨ ਮਹਿੰਦਰਜੀਤ ਸਿੰਘ (ਸ਼ੰਟੀ), ਚੇਅਰਮੈਨ ਮੋਨੂ ਪੂਰੀ, ਮਹਾਂ ਸਕੱਤਰ ਮਹੇਸ਼ ਮਖੀਜਾ, ਬੁਲਾਰੇ ਪ੍ਰਵੀਣ ਧਮੀਜਾ, ਮੈਂਬਰ ਪ੍ਰਵੀਣ ਕੁਮਾਰ, ਸਾਬਕਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਜਿਮੀ ਕਾਲੀਆ, ਮਦਨ ਲਾਲ ਨਾਰੰਗ, ਵੈਬਸ (ਬਾਵਾ), ਕਿਸ਼ਨ ਲਾਲ, ਮਿੰਟੂ ਭਾਂਬਰੀ ਅਤੇ ਸ਼ਿਵ ਇੰਦਰ ਉੱਪਲ ਨੂੰ ਅੱਜ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਵੱਲੋਂ ਸਨਮਾਨਿਤ ਕੀਤਾ ਗਿਆ।
 
ਉਨ੍ਹਾਂ ਕਿਹਾ ਕਿ ਇਹ ਸਨਮਾਨ ਨਵੀਂ ਚੁਣੀ ਗਈ ਐਸੋਸੀਏਸ਼ਨ ਲਈ ਇੱਕ ਮਹੱਤਵਪੂਰਨ ਉਪਲਬਧੀ ਹੋ ਸਕਦੀ ਹੈ ਜੋ ਕਿ ਉਨ੍ਹਾਂ ਨੂੰ ਮੰਡੀ ਵਿੱਚ ਫੈਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਹੋਰ ਜੋਸ਼ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸਨਮਾਨ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਦਾ ਹੌਸਲਾ ਵਧੇਗਾ ਅਤੇ ਉਹ ਹੋਰ ਵਧੇਰੇ ਸਰਗਰਮੀ ਨਾਲ ਆਪਣਾ ਕੰਮ ਕਰਨਗੇ।
 
ਮੰਤਰੀ ਭਗਤ ਨੇ ਕਿਹਾ ਕਿ ਆੜਤੀਆਂ, ਥੜੀ ਵਾਲਿਆਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਮੇਂ-ਸਿਰ ਹੱਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਰਹਤ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਚੌਤਰਫਾ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਭਲਾਈ ਲਈ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
 
ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਸ਼ੰਟੀ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਆਪਣੀ ਟੀਮ ਦੇ ਨਾਲ ਜਲਦੀ ਹੀ ਮਕਸੂਦਾਂ ਸਬਜ਼ੀ ਮੰਡੀ ਨੂੰ ਸਮੱਸਿਆ ਮੁਕਤ ਬਣਾਉਣਗੇ। ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਤਰਜੀਹ ਦੇ ਕੇ ਹੱਲ ਕਰਵਾਇਆ ਜਾਵੇਗਾ। ਨਾਲ ਹੀ ਥੜੀ ਵਾਲਿਆਂ ਅਤੇ ਆਮ ਲੋਕਾਂ ਨੂੰ ਵੀ ਭਵਿੱਖ ਵਿੱਚ ਮੰਡੀ ਦਾ ਬਦਲਿਆ ਹੋਇਆ ਚਿਹਰਾ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਹਰ ਸਮੇਂ ਆੜਤੀਆਂ ਦੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜੀ ਰਹੇਗੀ।
Tags:

Advertisement

Latest News

ਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੁੱਲ੍ਹਣਗੇ ਹਰਿਆਣਾ ਵਿੱਚ 4,000 ਨਵੇਂ ਰਾਸ਼ਨ ਡਿਪੂ ਖੁੱਲ੍ਹਣਗੇ
ਸੂਬੇ ਦੀਆਂ 1,401 ਚੌਲ ਮਿੱਲਾਂ ਵਿੱਚੋਂ 524 ਦੀ ਭੌਤਿਕ ਤਸਦੀਕ ਪੂਰੀ ਹੋ ਗਈ ਹੈ
ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ਨਾਲ ਹੜਕੰਪ ਮਚ ਗਿਆ
ਗਰਮੀਆਂ ਦੇ ਮੌਸਮ ਵਿੱਚ ਕਣਕ ਦੀ ਰੋਟੀ ਨਾਲੋਂ ਜੌਂ ਦੀ ਰੋਟੀ ਖਾਣੀ ਸਿਹਤ ਲਈ ਬਹੁਤ ਜ਼ਿਆਦਾ ਗੁਣਕਾਰੀ ਮੰਨੀ ਜਾਂਦੀ ਹੈ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਵੱਡਾ ਫੈਸਲਾ: ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਹੋਣਗੀਆਂ
ਸੈਮਸੰਗ ਨੇ ਭਾਰਤ ਸਮੇਤ ਕੌਮਾਂਤਰੀ ਬਾਜ਼ਾਰ ਵਿੱਚ ਆਪਣਾ ਨਵਾਂ ਮਿਡ-ਰੇਂਜ ਸਮਾਰਟਫੋਨ Samsung Galaxy A27 5G ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ
ਮਹਿਲਾ ਟੀ-20 ਵਿਸ਼ਵ ਕੱਪ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਮਾਤ ਦਿਤੀ 
ਇਬੋਲਾ ਦੇ ਖ਼ਤਰੇ ਦਰਮਿਆਨ ਭਾਰਤ ਅਲਰਟ