ਚੋਣ ਕਮਿਸ਼ਨ ਨੇ 72 ਘੰਟਿਆਂ ਤੋਂ ਘੱਟ ਸਮੇਂ ਅੰਦਰ ਜ਼ਿਮਨੀ ਚੋਣਾਂ ਦੇ ਇੰਡੈਕਸ ਕਾਰਡ ਜਾਰੀ ਕੀਤੇ: ਸਿਬਿਨ ਸੀ

ਚੋਣ ਕਮਿਸ਼ਨ ਨੇ 72 ਘੰਟਿਆਂ ਤੋਂ ਘੱਟ ਸਮੇਂ ਅੰਦਰ ਜ਼ਿਮਨੀ ਚੋਣਾਂ ਦੇ ਇੰਡੈਕਸ ਕਾਰਡ ਜਾਰੀ ਕੀਤੇ: ਸਿਬਿਨ ਸੀ

ਚੰਡੀਗੜ੍ਹ, 25 ਜੂਨ:

ਭਾਰਤ ਦੇ ਚੋਣ ਕਮਿਸ਼ਨ ਨੇ ਕੇਰਲ, ਗੁਜਰਾਤ, ਪੰਜਾਬ ਅਤੇ ਪੱਛਮੀ ਬੰਗਾਲ ਰਾਜਾਂ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਸਬੰਧੀ ਨਵੇਂ ਡਿਜੀਟਲ ਪਲੇਟਫਾਰਮ ਈਸੀਆਈਨੈਟ  ਨੂੰ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਨੇ ਇਸ ਸਾਲ 4 ਮਈ ਨੂੰ ਇੱਕ ਨਵੇਂ ਵਨ-ਸਟਾਪ ਪਲੇਟਫਾਰਮ, ਈਸੀਆਈਨੈਟ ਨੂੰ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚ ਚੋਣ ਕਮਿਸ਼ਨ ਦੇ 40 ਤੋਂ ਵੱਧ ਮੌਜੂਦਾ ਮੋਬਾਈਲ ਅਤੇ ਵੈੱਬ ਐਪਲੀਕੇਸ਼ਨਾਂ ਨੂੰ ਜੋੜਿਆ ਗਿਆ ਸੀ। ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਈਸੀਆਈਨੈਟ ਦੇ ਕੁਝ ਮਾਡਿਊਲਾਂ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਅਤੇ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਇਹ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਈਸੀਆਈਨੈਟ ਚੋਣ ਕਮਿਸ਼ਨ ਦੀਆਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਹੈ, ਜਿਸਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਅਤੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਦੇ ਮਾਰਗਦਰਸ਼ਨ ਹੇਠ ਲਾਗੂ ਕੀਤਾ ਗਿਆ ਹੈ, ਜੋ ਵੋਟਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਚੋਣਾਂ ਸਬੰਧੀ ਸਮੇਂ ਸਿਰ ਜਾਣਕਾਰੀ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ।

ਜ਼ਿਮਨੀ ਚੋਣਾਂ ਦੌਰਾਨ ਪ੍ਰੀਜ਼ਾਈਡਿੰਗ ਅਫਸਰਾਂ (ਪੀਆਰਓਜ਼) ਵੱਲੋਂ ਪਹਿਲਾਂ ਦੀ ਤਰ੍ਹਾਂ ਮੈਨੂਅਲ ਪ੍ਰਕਿਰਿਆ ਦੇ ਉਲਟ ਵੀਟੀਆਰ ਰੁਝਾਨਾਂ (ਵੋਟਰ ਟਰਨਆਊਟ) ਨੂੰ ਸਿੱਧੇ ਈਸੀਆਈਨੈਟ ‘ਤੇ ਅਪਲੋਡ ਕੀਤਾ ਗਿਆ। ਇਹ ਪਲੇਟਫਾਰਮ ਤੇਜ਼ੀ ਨਾਲ ਜਾਣਕਾਰੀ ਪ੍ਰਦਾਨ ਕਰਨ, ਪਾਰਦਰਸ਼ਤਾ ‘ਚ ਵਾਧੇ ਅਤੇ ਵੀਟੀਆਰ ਰੁਝਾਨਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਲਗਦੇ ਸਮੇਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਈਸੀਆਈਨੈਟ ਰਾਹੀਂ ਇਹ ਯਕੀਨੀ ਬਣਾਇਆ ਗਿਆ ਕਿ ਪੀਆਰਓਜ਼ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਜਾਣ ਤੋਂ ਪਹਿਲਾਂ ਫਾਈਨਲ ਵੀਟੀਆਰ ਅੰਕੜੇ ਅਪਲੋਡ ਕਰਨ, ਜਿਸ ਸਦਕਾ ਲੋਕਾਂ ਨੂੰ ਈਸੀਆਈਨੈਟ 'ਤੇ ਵੀਟੀਆਰ ਰੁਝਾਨਾਂ ਦੀ ਜਾਣਕਾਰੀ ਵਧੇਰੇ ਤੇਜ਼ੀ ਨਾਲ ਮਿਲੇਗੀ। ਇਸ ਵਧੇਰੇ ਸੁਚਾਰੂ ਅਤੇ ਤਕਨਾਲੋਜੀ-ਅਧਾਰਤ ਪ੍ਰਣਾਲੀ ਜ਼ਰੀਏ ਸਾਰੇ ਭਾਈਵਾਲਾਂ ਨੂੰ ਉਪ-ਚੋਣਾਂ ਦੌਰਾਨ ਵੋਟ ਫੀਸਦ ਦੇ ਰੁਝਾਨਾਂ ਬਾਰੇ ਸਮੇਂ ਸਿਰ ਅਪਡੇਟ ਪ੍ਰਾਪਤ ਹੋਏ।

ਇਸ ਤੋਂ ਇਲਾਵਾ ਈਸੀਆਈਨੈਟ ਦੀ ਸਹਲੂਤ ਸਦਕਾ ਇੰਡੈਕਸ ਕਾਰਡਾਂ ਨੂੰ ਵੀ ਵਧੇਰੇ ਤੇਜ਼ੀ ਨਾਲ ਪ੍ਰਕਾਸ਼ਿਤ ਕਰਨ ਵਿੱਚ ਵੱਡੀ ਮਦਦ ਮਿਲੀ, ਜੋ ਚੋਣ ਨਤੀਜਿਆਂ ਦੇ ਐਲਾਨ ਦੇ 72 ਘੰਟਿਆਂ ਦੇ ਅੰਦਰ ਉਪਲਬਧ ਕਰਵਾ ਦਿੱਤੇ ਗਏ। ਇੰਡੈਕਸ ਕਾਰਡ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਡਿਜੀਟਾਈਜ਼ ਅਤੇ ਤੇਜ਼ ਕਰਨ ਸਬੰਧੀ ਫੈਸਲੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ 5 ਜੂਨ ਨੂੰ ਕੀਤਾ ਗਿਆ ਸੀ। ਇਸ ਨਵੀਂ ਪ੍ਰਣਾਲੀ ਤਹਿਤ ਇੰਡੈਕਸ ਕਾਰਡ ਵਿੱਚ ਜ਼ਿਆਦਾਤਰ ਡੇਟਾ ਫੀਲਡ ਈਸੀਆਈਨੈਟ ਇਨਪੁਟਸ ਦੀ ਵਰਤੋਂ ਜ਼ਰੀਏ ਆਪਣੇ ਆਪ ਭਰੇ ਜਾਂਦੇ ਹਨ। ਈਸੀਆਈਨੈਟ ਦੀ ਸ਼ੁਰੂਆਤ ਤੋਂ ਪਹਿਲਾਂ  ਇੰਡੈਕਸ ਕਾਰਡਾਂ ਦੇ ਪ੍ਰਕਾਸ਼ਨ ਵਿੱਚ ਕਈ ਦਿਨ, ਹਫ਼ਤੇ ਜਾਂ ਮਹੀਨੇ ਲੱਗ ਜਾਂਦੇ ਸਨ ਕਿਉਂਕਿ ਅਧਿਕਾਰੀਆਂ ਦੁਆਰਾ ਡੇਟਾ ਨੂੰ ਹੱਥੀਂ ਭਰਿਆ ਅਤੇ ਤਸਦੀਕ ਕੀਤਾ ਜਾਂਦਾ ਸੀ।

ਇੰਡੈਕਸ ਕਾਰਡ, ਚੋਣਾਂ ਤੋਂ ਬਾਅਦ ਅੰਕੜਿਆਂ ਦੀ ਰਿਪੋਰਟਿੰਗ ਦਾ ਫਾਰਮੈਟ ਹੈ, ਜਿਸਨੂੰ 1980 ਦੇ ਦਹਾਕੇ ਦੇ ਅਖੀਰ ਵਿੱਚ ਕਮਿਸ਼ਨ ਦੁਆਰਾ ਇੱਕ ਸੂ-ਮੋਟੋ ਪਹਿਲਕਦਮੀ ਵਜੋਂ ਲਿਆਂਦਾ ਗਿਆ ਸੀ ਤਾਂ ਜੋ ਖੋਜਕਰਤਾਵਾਂ, ਸਿੱਖਿਆ ਸ਼ਾਸਤਰੀਆਂ, ਨੀਤੀ ਘਾੜਿਆਂ, ਪੱਤਰਕਾਰਾਂ ਅਤੇ ਆਮ ਜਨਤਾ ਸਮੇਤ ਸਾਰੇ ਹਿੱਸੇਦਾਰਾਂ ਲਈ ਹਲਕੇ ਪੱਧਰ 'ਤੇ ਚੋਣ-ਸਬੰਧਤ ਡੇਟਾ ਦੀ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਰਿਪੋਰਟਾਂ ਵਿੱਚ ਉਮੀਦਵਾਰਾਂ, ਵੋਟਰਾਂ, ਪੋਲ ਹੋਈਆਂ ਵੋਟਾਂ, ਕਾਊਂਟ ਹੋਈਆਂ ਵੋਟਾਂ, ਪਾਰਟੀ-ਵਾਰ ਅਤੇ ਉਮੀਦਵਾਰ-ਵਾਰ ਵੋਟ ਸ਼ੇਅਰ, ਲਿੰਗ-ਅਧਾਰਤ ਵੋਟਿੰਗ ਪੈਟਰਨ, ਖੇਤਰੀ ਭਿੰਨਤਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਕਾਰਗੁਜ਼ਾਰੀ ਵਰਗੇ ਕਈ ਪਹਿਲੂਆਂ ਦਾ ਡੇਟਾ ਸ਼ਾਮਲ ਹੁੰਦਾ ਹੈ। ਰਿਪੋਰਟਾਂ ਨੂੰ https://www.eci.gov.in/statistical-reports 'ਤੇ ਬਾਏ-ਇਲੈਕਸ਼ਨ ਟੈਬ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
-------- 

Tags:

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ