ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ
Patiala,28 May,2024,(Azad Soch News):- ਮੌਸਮ ਵਿਭਾਗ (Department of Meteorology) ਨੇ ਅਗਲੇ ਦੋ ਦਿਨਾਂ ਲਈ 9 ਜ਼ਿਲ੍ਹਿਆਂ ਲਈ ਰੈੱਡ ਅਲਰਟ (Red Alert) ਜਾਰੀ ਕੀਤਾ ਹੈ,ਇਨ੍ਹਾਂ ਜ਼ਿਲ੍ਹਿਆਂ ਵਿੱਚ ਫ਼ਿਰੋਜ਼ਪੁਰ,ਫ਼ਾਜ਼ਿਲਕਾ,ਮੁਕਤਸਰ,ਮੋਗਾ,ਬਠਿੰਡਾ,ਬਰਨਾਲਾ,ਮਾਨਸਾ ਤੇ ਸੰਗਰੂਰ ਜ਼ਿਲ੍ਹੇ ਸ਼ਾਮਲ ਹਨ,ਇਨ੍ਹਾਂ ਜ਼ਿਲ੍ਹਿਆਂ ਅੰਦਰ ਦਿਨ ਵੇਲੇ ਤੇਜ਼ ਗਰਮੀ ਦੇ ਨਾਲ-ਨਾਲ ਰਾਤ ਦਾ ਤਾਪਮਾਨ ਵੀ ਬਹੁਤ ਜ਼ਿਆਦਾ ਰਹਿਣ ਦਾ ਅਨੁਮਾਨ ਹੈ,ਬਾਕੀ 12 ਜ਼ਿਲ੍ਹਿਆਂ ਲਈ ਔਰੇਂਜ ਅਲਰਟ (Orange Alert) ਜਾਰੀ ਕੀਤਾ ਗਿਆ ਹੈ,ਬਠਿੰਡਾ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਨੇ ਪਟਿਆਲਾ,ਲੁਧਿਆਣਾ ਤੇ ਜਲੰਧਰ ਦੇ ਆਲ ਟਾਈਮ ਰਿਕਾਰਡ (All Time Record) ਵੀ ਤੋੜ ਦਿੱਤੇ ਹਨ।
ਲੁਧਿਆਣਾ ਦਾ ਆਲ ਟਾਈਮ ਰਿਕਾਰਡ 48.3 ਡਿਗਰੀ ਸੀ,ਜੋ 29 ਮਈ 1944 ਨੂੰ ਦਰਜ ਕੀਤਾ ਗਿਆ ਸੀ,ਇਸੇ ਤਰ੍ਹਾਂ 27 ਮਈ 1998 ਨੂੰ ਪਟਿਆਲਾ ਦਾ ਆਲ ਟਾਈਮ ਹਾਈ 47 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ,ਸੋਮਵਾਰ ਨੂੰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ,ਬਠਿੰਡਾ ਵਿੱਚ ਤੇਜ਼ ਗਰਮੀ ਕਾਰਨ ਭਿਆਨ ਸਥਿਤੀ ਬਣੀ ਹੋਈ ਹੈ,ਇਸ ਦੇ ਨਾਲ ਹੀ ਅੰਮ੍ਰਿਤਸਰ,ਲੁਧਿਆਣਾ,ਪਟਿਆਲਾ,ਪਠਾਨਕੋਟ,ਫਰੀਦਕੋਟ ਵਿੱਚ ਗਰਮੀ ਦਾ ਅਸਰ ਦੇਖਣ ਨੂੰ ਮਿਲਿਆ।
ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੋਂ ਵੱਧ ਰਿਹਾ,24 ਮਈ 2013 ਨੂੰ ਅੰਮ੍ਰਿਤਸਰ ਦਾ ਸਭ ਤੋਂ ਵੱਧ ਤਾਪਮਾਨ 48.0 ਡਿਗਰੀ ਦਰਜ ਕੀਤਾ ਗਿਆ ਸੀ,ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ,ਇਸ ਕਾਰਨ ਪਾਰਾ ਆਮ ਨਾਲੋਂ 5.6 ਡਿਗਰੀ ਉਪਰ ਪਹੁੰਚ ਗਿਆ ਹੈ,ਸੋਮਵਾਰ ਨੂੰ ਪੰਜਾਬ ਦੇ ਵੱਡੇ ਸ਼ਹਿਰਾਂ ਦਾ ਤਾਪਮਾਨ ਇਸ ਤਰ੍ਹਾਂ ਰਿਹਾ।
ਬਠਿੰਡਾ ਵੱਧ ਤੋਂ ਵੱਧ 48.4 ਤੇ ਘੱਟ ਤੋਂ ਘੱਟ 27.6 ਡਿਗਰੀ,ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ 45.4 ਤੇ ਘੱਟ ਤੋਂ ਘੱਟ 26.0 ਡਿਗਰੀ, ਲੁਧਿਆਣਾ ਵਿੱਚ ਵੱਧ ਤੋਂ ਵੱਧ 44.8 ਤੇ ਘੱਟ ਤੋਂ ਘੱਟ 26.2 ਡਿਗਰੀ, ਪਟਿਆਲਾ ਵਿੱਚ ਵੱਧ ਤੋਂ ਵੱਧ 45.4 ਤੇ ਘੱਟ ਤੋਂ ਘੱਟ 27.5 ਡਿਗਰੀ, ਪਠਾਨਕੋਟ ਵਿੱਚ ਵੱਧ ਤੋਂ ਵੱਧ 45.1 ਤੇ ਘੱਟ ਤੋਂ ਘੱਟ 25.2 ਡਿਗਰੀ, ਫਰੀਦਕੋਟ ਵਿੱਚ ਵੱਧ ਤੋਂ ਵੱਧ 45.6 ਤੇ ਘੱਟ ਤੋਂ ਘੱਟ 25.2 ਡਿਗਰੀ,ਫ਼ਿਰੋਜ਼ਪੁਰ ਵਿੱਚ ਵੱਧ ਤੋਂ ਵੱਧ 45.7 ਤੇ ਘੱਟ ਤੋਂ ਘੱਟ 25.8 ਡਿਗਰੀ, ਜਲੰਧਰ ਵਿੱਚ ਵੱਧ ਤੋਂ ਵੱਧ 42.7 ਤੇ ਘੱਟ ਤੋਂ ਘੱਟ 24.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।


