ਹਰਿਆਣਾ ਦੇ ਰਾਜਪਾਲ ਵੱਲੋਂ "ਸੁਖਨਾ ਝੀਲ" ਬਾਰੇ ਹਰਪ੍ਰੀਤ ਸੰਧੂ ਦੀ ਚਿੱਤਰਕਲਾ ਦੀ ਘੁੰਢ ਚੁੱਕਾਈ

ਹਰਿਆਣਾ ਦੇ ਰਾਜਪਾਲ ਵੱਲੋਂ

ਚੰਡੀਗੜ੍ਹ, 9 ਅਪ੍ਰੈਲ

ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਵੱਲੋਂ ਸੁਖਨਾ ਝੀਲ ਚੰਡੀਗੜ੍ਹ ਵਿਖੇ ਸੂਰਜ ਚੜ੍ਹਨ ਦੀ ਸ਼ਾਂਤੀ ਨੂੰ ਦਰਸਾਉਂਦੀ ਵਿਲੱਖਣ ਚਿੱਤਰਕਾਰੀ “ਸੁਖਨਾ ਝੀਲ” ਦੀ ਘੁੰਢ ਚੁੱਕਾਈ ਅੱਜ ਰਾਜ ਭਵਨ, ਹਰਿਆਣਾ ਵਿਖੇ ਹਰਿਆਣਾ ਦੇ ਮਾਨਯੋਗ ਰਾਜਪਾਲ ਬੰਡਾਰੂ ਦੱਤਾਤ੍ਰੇਆ ਵੱਲੋਂ ਕੀਤੀ ਗਈ।

ਕਲਾਕ੍ਰਿਤੀ ਦੀ ਘੁੰਢ ਚੁੱਕਾਈ ਕਰਦਿਆਂ ਰਾਜਪਾਲ ਬੰਡਾਰੂ ਦੱਤਾਤ੍ਰੇਆ ਨੇ ਸੁਖਨਾ ਝੀਲ ਦੀ ਕੁਦਰਤੀ ਸੁੰਦਰਤਾ ਨੂੰ ਉਜਾਗਰ ਕਰਨ ਵਾਲੇ ਵਿਲੱਖਣ ਮਾਸਟਰਪੀਸ ਨੂੰ ਮਾਨਤਾ ਦਿੰਦਿਆਂ ਚਿੱਤਰਕਾਰੀ ਦੇ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸੁਖਨਾ ਝੀਲ ਦੀ ਇਹ ਸ਼ਾਨਦਾਰ ਕਲਾਤਮਕ ਤਸਵੀਰ ਸੱਚਮੁੱਚ ਚੰਡੀਗੜ੍ਹ ਦੀ ਕੁਦਰਤੀ ਵਿਰਾਸਤ ਦੀ ਰੂਹ ਨੂੰ ਦਰਸਾਉਂਦੀ ਹੈ ਅਤੇ ਇਹ ਸੁਖਨਾ ਝੀਲ ਵਿਖੇ ਕੁਦਰਤ ਦੀ ਸੁੰਦਰਤਾ ਅਤੇ ਸਹਿਜਤਾ ਨੂੰ ਦਿਲੋਂ ਸ਼ਰਧਾਂਜਲੀ ਹੈ।

ਰਾਜਪਾਲ ਨੇ ਕਿਹਾ ਕਿ ਅਜਿਹੀ ਸਿਰਜਣਾਤਮਕ ਕਲਾ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਕੁਦਰਤੀ ਅਜੂਬਿਆਂ ਦੀ ਕਦਰ ਕਰਨ ਦੀ ਸੇਧ ਦਿੰਦੀ ਹੈ ਜੋ ਸਵੇਰ ਦੇ ਸਮੇਂ ਸੁਖਨਾ ਝੀਲ ਦੀ ਸ਼ਾਂਤ ਸੁੰਦਰਤਾ ਅਤੇ ਕੁਦਰਤੀ ਮਾਹੌਲ ‘ਤੇ ਕੇਂਦਰਤ ਹੈ।

ਇਹ ਕਲਾਕ੍ਰਿਤੀ ਝੀਲ ਦੇ ਸਥਿਰ ਪਾਣੀਆਂ 'ਤੇ ਚੜ੍ਹਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਪੈਣ ਨਾਲ ਪੈਦਾ ਹੋਏ ਵਿਲੱਖਣ ਦ੍ਰਿਸ਼ ਨੂੰ ਪੇਸ਼ ਕਰਦੀ ਹੈ ਜੋ  ਸ਼ਾਂਤੀ ਅਤੇ ਅਧਿਆਤਮਿਕਤਾ ਦੀ ਭਾਵਨਾ ਪੈਦਾ ਕਰਦਾ ਹੈ। ਇਸ ਰਚਨਾ ਰਾਹੀਂ ਹਰਪ੍ਰੀਤ ਸੰਧੂ ਦਾ ਉਦੇਸ਼ ਨਾ ਸਿਰਫ਼ ਸੁਖਨਾ ਝੀਲ ਦੀ ਸੁੰਦਰਤਾ ਨੂੰ ਦਰਸਾਉਣਾ ਹੈ, ਸਗੋਂ ਚੰਡੀਗੜ੍ਹ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਲੋਕਾਂ ਲਈ ਸਦਭਾਵਨਾ, ਪ੍ਰਤੀਬਿੰਬ ਅਤੇ ਪ੍ਰੇਰਨਾ ਦੇ ਸਥਾਨ ਵਜੋਂ ਇਸ ਦੀ ਡੂੰਘੀ ਮਹੱਤਤਾ ਨੂੰ ਵੀ ਦਰਸਾਉਣਾ ਹੈ।

ਹਰਪ੍ਰੀਤ ਸੰਧੂ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਸਮਰਪਿਤ ਆਪਣੀ ਕਲਾਕ੍ਰਿਤੀ ਦੀ ਘੁੰਢ ਚੁੱਕਾਈ ਕਰਨ ਲਈ ਮਾਨਯੋਗ ਰਾਜਪਾਲ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਕਲਾਕ੍ਰਿਤੀ ਰਾਜ ਭਵਨ ਹਰਿਆਣਾ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੇ ਕਲਾਤਮਕ ਦ੍ਰਿਸ਼ਾਂ ਨੂੰ ਪੇਸ਼ ਕਰੇਗੀ, ਜੋ ਕੁਦਰਤੀ ਸ਼ਾਨ ਦੇ ਸਥਾਈ ਪ੍ਰਤੀਕ ਵਜੋਂ ਕੰਮ ਕਰੇਗੀ।

Tags:

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ