ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਹੈਪੇਟਾਈਟਸ-ਏ ਤੇ ਈ ਵਰਗੀਆਂ ਗੰਭੀਰ ਬੀਮਾਰੀਆਂ- ਡਾ.ਰੇਖਾ

ਦੂਸ਼ਿਤ ਪਾਣੀ ਦੀ  ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਹੈਪੇਟਾਈਟਸ-ਏ ਤੇ ਈ ਵਰਗੀਆਂ ਗੰਭੀਰ  ਬੀਮਾਰੀਆਂ- ਡਾ.ਰੇਖਾ

ਮਮਦੋਟ (ਫਿਰੋਜ਼ਪੁਰ) 8 ਅਗਸਤ 2024 -

          ਪੰਜਾਬ ਸਰਕਾਰ ਵੱਲੋਂ ਮਾਨਸੂਨ ਸੀਨ ਦੇ ਮੱਦੇਨਜ਼ਰ ਸੂਬੇ ਦੇ ਵਸਨੀਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੇ  ਰੋਗਾਂ ਤੋ ਬਚਾਉਣ ਲਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ  ਹੈ ਇਹ ਪ੍ਰਗਟਾਵਾ ਡਾ. ਰੇਖਾ  ਵੱਲੋਂ ਆਸ਼ਾ ਵਰਕਰਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀ  ਬੀਮਾਰੀਆਂ ਤੋ ਬਚਾਉਣ ਲ ਹਰ ਸੰਭਵ ਕਦਮ ਚੁੱਕਣ ਦੀ ਹਦਾਇਤ ਕਰਨ ਮੌਕੇ ਕੀਤਾ ਗਿਆ।

          ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰੇਖਾ  ਨੇ ਕਿਹਾ ਕੀ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ  ਬੀਮਾਰੀਆਂ ਜਿਵੇ ਹੈਜ਼ਾਦਸਤ ਰੋਗ,  ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਾਅ ਲਈ ਜਾਗਰੂਕ ਹੋਣ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ  ਕਿ ਇਸ ਮੌਸਮ ਵਿੱਚ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਪੀਣ ਦਾ ਪਾਣੀ ਸਾਫ਼ ਭਾਂਡੇ ਵਿੱਚ ਢੱਕ ਕੇ ਰੱਖਣਾ ਚਾਹੀਦਾ ਹੈ। ਟੋਭਿਆਂ ਨੇੜੇ ਲੱਗੇ ਨਲਕਿਆਂ ਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

          ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਅਤੇ ਅਮਰਜੀਤ ਸਿੰਘ ਬੀ.ਈ.ਈ ਨੇ ਕਿਹਾ ਕੀ ਖੁੱਲ੍ਹੇ ਮੈਦਾਨ ਵਿੱਚ ਜੰਗਲ ਪਾਣੀ ਨਹੀਂ ਜਾਣਾ ਚਾਹੀਦਾ ਅਤੇ ਸਿਰਫ ਪਖਾਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥ ਜਰੂਰ ਧੋਵੋ। ਗਲੇ-ਸੜੇਜਿਆਦਾ ਕੱਚੇ ਜਾਂ ਜਿਆਦਾ ਪੱਕੇ ਫਲ ਅਤੇ ਸਬਜੀਆਂ ਅਤੇ ਬਾਸੀ ਭੋਜਨ ਦੀ ਵਰਤੋਂ ਅਜਿਹੇ ਮੌਸਮ ਵਿਚ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੱਸਿਆ ਜੇਕਰ ਕਿਸੇ ਵਿਅਕਤੀ ਹੈਜਾਦਸਤਬੁਖਾਰ ਆਦਿ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਪਹੁੰਚ ਕਰਕੇ ਮੁਫ਼ਤ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸਕੂਲਾਂਧਾਰਮਿਕ ਅਤੇ ਜਨਤਕ ਥਾਵਾਂ ਤੇ ਲਗੇ ਪੀਣ ਵਾਲੇ ਪਾਣੀ ਦੇ ਸੋਮਿਆਂ ਵਿੱਚੋਂ ਸੈਂਪਲ ਲੈ ਕਿ ਲੈਬੋਰਟਰੀ ਚ ਟੈਸਟ ਲ ਭੇਜੇ ਜਾ ਰਹੇ ਹਨ ਤਾਂ ਜੋ ਇਲਾਕਾ ਨਿਵਾਸੀਆਂ ਸ਼ੁੱਧ ਪੀਣ ਵਾਲਾ ਸਾਫ ਪਾਣੀ ਮਿਲੇ ਅਤੇ ਲੋਕਾਂ ਨੂੰ ਨੂੰ ਇਹਨਾਂ ਬੀਮਾਰੀਆਂ ਤੋ ਬਚਾਇਆ ਜਾ ਸਕੇ ਘਰ ਤੋਂ ਘਰ ਸਰਵੇ ਦੌਰਾਨ ਆਮ ਲੋਕਾਂ ਨੂੰ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਦਸਤ ਰੋਕੂ ਕੰਪੇਨ ਤਹਿਤ ਓ.ਆਰ.ਐਸ. ਅਤੇ ਜਿੰਕ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਜਿੰਨੀ ਮੈਡਮਅਫਸਾਨਾਪਲਵੇਸ਼ਵਰ ਤੇ ਆਸ਼ਾ ਵਰਕਰ ਆਦਿ ਹਾਰ ਸਨ।

Tags:

Advertisement

Latest News

ਪੰਜਾਬ ’ਚੋਂ 31 ਮਈ ਤੱਕ ਨਸ਼ਾ ਪੂਰੀ ਤਰ੍ਹਾਂ ਹੋਣਾ ਚਾਹੀਦੈ ਖ਼ਤਮ- ਮੁੱਖ ਮੰਤਰੀ ਪੰਜਾਬ ’ਚੋਂ 31 ਮਈ ਤੱਕ ਨਸ਼ਾ ਪੂਰੀ ਤਰ੍ਹਾਂ ਹੋਣਾ ਚਾਹੀਦੈ ਖ਼ਤਮ- ਮੁੱਖ ਮੰਤਰੀ
Chandigarh,28,APRIL,2025,(Azad Soch News):- ਪੰਜਾਬ ’ਚੋਂ 31 ਮਈ ਤੱਕ ਨਸ਼ਾ ਪੂਰੀ ਤਰ੍ਹਾਂ ਹੋਣਾ ਚਾਹੀਦੈ ਖ਼ਤਮ- ਮੁੱਖ ਮੰਤਰੀ ਤੋਂ ਬਾਅਦ DGP ਨੇ...
ਅਮਰੀਕਾ ਨੇ ਉੱਤਰੀ ਯਮਨ ਦੇ ਸਾਦਾ ਸੂਬੇ ਵਿੱਚ ਸੋਮਵਾਰ ਨੂੰ ਕੀਤਾ ਹਮਲਾ
ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੇ ਆਪਣੀ ਨਵੀਂ ਇੰਸਟੀਚਿਊਟ ਬਾਡੀ ਦਾ ਗਠਨ ਕੀਤਾ
ਪੰਜਾਬ ਦੇ ਬਰਨਾਲਾ ਵਿੱਚ ਇੱਕ ਫੈਕਟਰੀ ਵਿੱਚ ਕੈਮੀਕਲ ਗੈਸ ਦੇ ਲੀਕ ਹੋਣ ਕਾਰਨ ਹੜਕੰਪ ਮਚ ਗਿਆ
ਆਈਪੀਐਲ 2025 ਦਾ 45ਵਾਂ ਮੈਚ ਮੁੰਬਈ ਇੰਡੀਅਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ
ਅਦਾਕਾਰ ਬਿਨੈ ਜੌਰਾ ਦੀ ਨਵੀਂ ਫ਼ਿਲਮ 'ਅੰਗਰੇਜੀ ਆਲੀ ਮੈਡਮ' ਚੰਡੀਗੜ੍ਹ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣੀ 
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 28-04-2025 ਅੰਗ 641