ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣਿਆ ਨੰਬਰ 1 ਟੈਸਟ ਗੇਂਦਬਾਜ਼
By Azad Soch
On
New Delhi,28 NOV,(Azad Soch News):- ਆਈਸੀਸੀ (ICC) ਵੱਲੋਂ ਜਾਰੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਭਾਰਤੀ ਖਿਡਾਰੀਆਂ ਨੂੰ ਫਾਇਦਾ ਮਿਲਿਆ ਹੈ,ਟੀਮ ਇੰਡੀਆ (Team India) ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Bowler Jasprit Bumrah) ਇੱਕ ਵਾਰ ਫਿਰ ਨੰਬਰ 1 ਟੈਸਟ ਗੇਂਦਬਾਜ਼ ਬਣ ਗਏ ਹਨ,ਜਦਕਿ ਭਾਰਤ ਦਾ 22 ਸਾਲਾ ਖੱਬੇ ਹੱਥ ਦਾ ਨੌਜਵਾਨ ਬੱਲੇਬਾਜ਼ ਨੰਬਰ 2 ਟੈਸਟ ਬੱਲੇਬਾਜ਼ ਬਣ ਗਿਆ ਹੈ,ਇਨ੍ਹਾਂ ਦੋਵਾਂ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਵੀ ਆਈਸੀਸੀ ਟੈਸਟ ਰੈਂਕਿੰਗ (ICC Test Rankings) ਵਿੱਚ 9 ਸਥਾਨ ਦਾ ਫਾਇਦਾ ਹੋਇਆ ਹੈ,ਇਸ ਸਾਲ ਦੀ ਸ਼ੁਰੂਆਤ 'ਚ ਬੁਮਰਾਹ ਇੰਗਲੈਂਡ ਖਿਲਾਫ ਘਰੇਲੂ ਟੈਸਟ ਸੀਰੀਜ਼ ਦੌਰਾਨ ਪਹਿਲੇ ਨੰਬਰ 1 ਟੈਸਟ ਗੇਂਦਬਾਜ਼ ਬਣ ਗਏ ਸਨ,ਇਸ ਤੋਂ ਬਾਅਦ ਉਨ੍ਹਾਂ ਨੇ ਅਕਤੂਬਰ 'ਚ ਬੰਗਲਾਦੇਸ਼ ਖਿਲਾਫ ਸੀਰੀਜ਼ 'ਚ ਇਕ ਵਾਰ ਫਿਰ ਇਸ ਅਹੁਦੇ 'ਤੇ ਕਬਜ਼ਾ ਕੀਤਾ।
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


