ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਐਤਵਾਰ ਨੂੰ ਹੋਏ ਟੀ-20 ਵਰਲਡ ਕੱਪ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੀ ਕਰਾਰੀ ਹਾਰ ਦਿਤੀ
Colombo,16,FEB,2026,(Azad Soch News):- ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ (Premadasa Stadium) ਵਿੱਚ ਐਤਵਾਰ ਨੂੰ ਹੋਏ ਟੀ-20 ਵਰਲਡ ਕੱਪ ਮੈਚ (T20 World Cup Match) ਵਿੱਚ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੀ ਕਰਾਰੀ ਹਾਰ ਦਿਤੀ,ਪਹਿਲਾਂ ਬੱਲਬਾਜ਼ੀ ਕਰਦਿਆਂ ਭਾਰਤ ਨੇ 175/7 ਦਾ ਮਜ਼ਬੂਤ ਸਕੋਰ ਬਣਾਇਆ,ਇਸ ਮੈਚ ਦਾ ਸਿਤਾਰਾ ਓਪਨਰ ਇਸ਼ਾਨ ਕਿਸ਼ਨ ਰਹੇ,ਜਿਸ ਨੇ ਸਿਰਫ਼ 40 ਗੇਂਦਾਂ 'ਤੇ 77 ਦੌੜਾਂ ਬਣਾ ਕੇ ਭਾਰਤੀ ਪਾਰੀ ਨੂੰ ਮਜ਼ਬੂਤੀ ਦਿੱਤੀ,ਕਿਸ਼ਨ ਨੇ ਤਿਲਕ ਵਰਮਾ ਨਾਲ 87 ਦੌੜਾਂ ਦੀ ਸਾਂਝ ਪਾਈ, ਹਾਲਾਂਕਿ ਵਰਮਾ ਦਾ ਯੋਗਦਾਨ ਕੇਵਲ 11 ਦੌੜਾਂ ਰਿਹਾ,ਪਾਕਿਸਤਾਨ ਲਈ ਚੁਣੌਤੀਪੂਰਨ ਸਾਬਤ ਹੋਇਆ ਅਤੇ ਜਵਾਬ ’ਚ ਪਾਕਿਸਤਾਨ ਦੀ ਪੂਰੀ ਟੀਮ 114 ਦੌੜਾਂ ’ਤੇ ਆਊਟ ਹੋ ਗਈ,ਭਾਰਤੀ ਗੇਂਦਬਾਜ਼ਾਂ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ (Indian Bowlers Jasprit Bumrah And Hardik Pandya) ਨੇ ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਦੀ ਮਦਦ ਨਾਲ ਪਾਕਿਸਤਾਨੀ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ ਹੇਠ ਰਖਿਆ,ਚਾਰਾਂ ਨੇ 2-2 ਵਿਕਟਾਂ ਲਈਆਂ,ਸਿਰਫ਼ ਉਸਮਾਨ ਖਵਾਜਾ ਟਿਕ ਕੇ ਖੇਡ ਸਕੇ ਅਤੇ 44 ਦੌੜਾਂ ਬਣਾਈਆਂ,ਪਾਕਸਿਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ ਸਮੇਤ ਤਿੰਨ ਖਿਡਾਰੀ ਸਿਫ਼ਰ ’ਤੇ ਆਊਟ ਹੋ ਗਏ।

_260129_224019.jpg)