ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ 2024 ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ
China,14 Sep,2024,(Azad Soch News):- ਭਾਰਤੀ ਹਾਕੀ ਟੀਮ (Indian Hockey Team) ਨੇ ਏਸ਼ੀਅਨ ਚੈਂਪੀਅਨ ਟਰਾਫੀ 2024 ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ,ਭਾਰਤੀ ਟੀਮ ਨੇ ਵੀਰਵਾਰ ਨੂੰ ਚੀਨ ਵਿੱਚ ਖੇਡੇ ਗਏ ਮੈਚ ਵਿੱਚ ਦੱਖਣੀ ਕੋਰੀਆ (South Korea) ਨੂੰ 3-1 ਨਾਲ ਹਰਾਇਆ,ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ,ਭਾਰਤੀ ਟੀਮ ਪਹਿਲਾਂ ਹੀ ਸੈਮੀਫਾਈਨਲ (Semi-Finals) ਵਿੱਚ ਪਹੁੰਚ ਚੁੱਕੀ ਹੈ,ਟੀਮ ਨੇ ਪਹਿਲੇ ਮੈਚ ਵਿੱਚ ਚੀਨ, ਦੂਜੇ ਵਿੱਚ ਜਾਪਾਨ ਤੇ ਤੀਜੇ ਵਿੱਚ ਮਲੇਸ਼ੀਆ ਨੂੰ ਹਰਾਇਆ ਸੀ,ਭਾਰਤੀ ਟੀਮ ਅਗਲਾ ਮੈਚ 14 ਸਤੰਬਰ ਨੂੰ ਪਾਕਿਸਤਾਨ ਖਿਲਾਫ਼ ਖੇਡੇਗੀ,ਮੁਕਾਬਲੇ ਦਾ ਪਹਿਲਾ ਗੋਲ ਪਹਿਲੇ ਕੁਆਰਟਰ ਵਿੱਚ ਹੋਇਆ,ਭਾਰਤ ਦੇ ਲੈ ਅਰਾਇਜੀਤ ਸਿੰਘ ਹੁੰਦਲ (Arajit Singh Hundal) ਨੇ 8ਵੇਂ ਮਿੰਟ ਵਿੱਚ ਗੋਲ ਕੀਤਾ,ਉਸ ਤੋਂ ਬਾਅਦ 9ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ (Penalty Corner) ‘ਤੇ ਗੋਲ ਕਰ ਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ,ਕੋਰੀਆ ਦੇ ਯਾਂਗ ਜਿਹੁਨ ਨੇ 30ਵੇਂ ਮਿੰਟ ਵਿੱਚ ਗੋਲ ਕਰ ਕੇ ਬੜ੍ਹਤ ਨੂੰ ਘੱਟ ਕਰ ਦਿੱਤਾ,43ਵੇਂ ਮਿੰਟ ਵਿੱਚ ਫਿਰ ਹਰਮਨਪ੍ਰੀਤ ਸਿੰਘ (Harmanpreet Singh) ਨੇ ਗੋਲ ਕੀਤਾ ਤੇ ਸਕੋਰ 3-1 ਕਰ ਦਿੱਤਾ,ਪੁਆਇੰਟ ਟੇਬਲ (Point Table) ਤੇ ਭਾਰਤ ਏਸ਼ੀਅਨ ਚੈਂਪੀਅਨ ਟਰਾਫੀ (India Asian Champions Trophy) ਦੇ ਪੁਆਇੰਟ ਟੇਬਲ (Point Table) ‘ਤੇ ਭਾਰਤ ਪਹਿਲੇ ਨੰਬਰ ‘ਤੇ ਹੈ,ਭਾਰਤ ਦੇ 4 ਮੈਚਾਂ ਵਿੱਚ 4 ਜਿੱਤਾਂ ਦੇ ਨਾਲ 12 ਅੰਕ ਹਨ,ਦੂਜੇ ਨੰਬਰ ‘ਤੇ ਪਾਕਿਸਤਾਨ ਹੈ,ਉਸਦੇ 3 ਮੈਚਾਂ ਵਿੱਚ 1 ਜਿੱਤ ਤੇ 2 ਡਰਾਅ ਦੇ ਨਾਲ 5 ਪੁਆਇੰਟ ਹਨ,ਭਾਰਤੀ ਟੀਮ ਅਗਲਾ ਮੈਚ 14 ਸਤੰਬਰ ਨੂੰ ਪਾਕਿਸਤਾਨ ਦੇ ਖਿਲਾਫ਼ ਖੇਡੇਗੀ,ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 17 ਸਤੰਬਰ ਨੂੰ ਖੇਡਿਆ ਜਾਵੇਗਾ।