ਪੰਜਾਬੀ ਫਿਲਮ 'ਰਾਵੀ ਦੇ ਕੰਢੇ' ਆਖਿਰਕਾਰ ਰਿਲੀਜ਼ ਲਈ ਤਿਆਰ
Patiala,31,JULY,2025,(Azad Soch News):- ਪੰਜਾਬੀ ਫਿਲਮ 'ਰਾਵੀ ਦੇ ਕੰਢੇ' ਆਖਿਰਕਾਰ ਰਿਲੀਜ਼ ਲਈ ਤਿਆਰ ਹੈ, ਜੋ ਜਲਦ ਵਿਸ਼ਵ-ਭਰ 'ਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ,'ਜੇਐਸਆਰਪੀ ਰੂਹ ਪ੍ਰੋਡੋਕਸ਼ਨ' ('JSRP Rooh Productions') ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਣ ਜੱਸ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਹੈਰੀ ਭੱਟੀ ਵੱਲੋਂ ਸੰਭਾਲੀ ਗਈ ਹੈ,ਨਿਰਮਾਤਾ ਜਤਿੰਦਰ ਚੌਹਾਨ ਅਤੇ ਸੰਦੀਪ ਕੌਰ ਸਿੱਧੂ ਵੱਲੋਂ ਨਿਰਮਿਤ ਕੀਤੀ ਗਈ ਇਸ ਭਾਵਪੂਰਨ ਫਿਲਮ ਦੀ ਸਟਾਰ-ਕਾਸਟ ਵਿੱਚ ਸੰਦੀਪ ਕੌਰ ਸਿੱਧੂ (ਉਰਫ਼ ਪ੍ਰਿਆ ਲਖਨਪਾਲ), ਹਰੀਸ਼ ਵਰਮਾ, ਧੀਰਜ ਕੁਮਾਰ, ਤਿਸ਼ਾ ਕੌਰ, ਅਰਵਿੰਦਰ ਕੌਰ, ਬੀਐਨ ਸ਼ਰਮਾ, ਨਵਦੀਪ ਕਲੇਰ, ਸੁਖਵਿੰਦਰ ਚਾਹਲ, ਸੁਨੀਤਾ ਧੀਰ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੈਮੂਅਲ, ਤਰਸੇਮ ਪਾਲ, ਜਸਪ੍ਰੀਤ ਸਿੰਘ, ਨਗਿੰਦਰ ਗੱਖੜ, ਸੰਤੋਸ਼, ਸਾਹਿਬ ਸਿੰਘ, ਪ੍ਰਕਾਸ਼ ਗਾਧੂ, ਜਸ਼ਨਜੀਤ ਗੋਸ਼ਾ, ਮੇਹਰ ਗਿੱਲ, ਲੱਕੀ ਆਦਿ ਸ਼ਾਮਿਲ ਹਨ,ਅਗਾਮੀ 05 ਸਤੰਬਰ ਨੂੰ ਵਰਲਡ-ਵਾਈਡ ਪ੍ਰਦਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੇ ਡਾਇਲਾਗ ਲੇਖਕ ਜੱਸ ਗਰੇਵਾਲ ਅਤੇ ਜੱਸੀ ਜਸਪ੍ਰੀਤ, ਡੀਓਪੀ ਪੀਪੀਸੀ ਚੱਕਰਵਰਤੀ, ਐਸੋਸੀਏਟ ਡਾਇਰੈਕਟਰ ਮਨਦੀਪ ਜੋਸ਼ੀ ਅਤੇ ਰਚਨਾਤਮਕ ਨਿਰਦੇਸ਼ਕ ਪਵਨ ਜੁਆਲ ਹਨ।


