ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ
By Azad Soch
On
Chandigarh,02,AUG,2025,(Azad Soch News):- ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ, ਜਿੰਨ੍ਹਾਂ ਦੇ ਨਵੇਂ ਗਾਣੇ 'ਐੱਮਐੱਫ ਗੱਭਰੂ (MF Gabhru) 'ਚ ਅਸ਼ਲੀਲ ਸ਼ਬਦਾਂਵਲੀ ਦਾ ਇਲਜ਼ਾਮ ਲਗਾਉਂਦਿਆਂ ਸਮਾਜਸੇਵੀ ਪੰਡਿਤ ਰਾਓ ਧਰੇਨਵਰ ਵੱਲੋਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।ਇਸੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ (Deputy Commissioner Ludhiana) ਨੂੰ ਦਿੱਤੀ ਸ਼ਿਕਾਇਤ ਵਿੱਚ ਸਮਾਜਿਕ ਕਾਰਜਕਰਤਾ ਪੰਡਿਤ ਰਾਓ ਧਰੇਨਕਰ (Pandit Rao Dharenkar) ਨੇ ਦੱਸਿਆ ਕਿ ਗਾਇਕ ਕਰਨ ਔਜਲਾ (Singer Karan Aujla) ਵੱਲੋਂ ਜਾਰੀ ਕੀਤੇ ਉਕਤ ਗਾਣੇ ਵਿੱਚ ਅਸ਼ਲੀਲ ਸ਼ਬਦਾਂਵਲੀ ਦੀ ਭਰਪੂਰ ਅਤੇ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ, ਜਿਸ ਪੁਰਾਤਨ ਕਦਰਾਂ-ਕੀਮਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਭਾਰੀ ਢਾਅ ਲਾਉਣ ਦੀ ਕੋਸ਼ਿਸ਼ ਸੰਬੰਧਤ ਗਾਇਕ ਦੁਆਰਾ ਕੀਤੀ ਗਈ ਹੈ।

Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


