ਫ਼ਿਲਮ 'ਬਾਰਡਰ' 2 ਦੇ ਇਸ ਸੀਕਵਲ ਦਾ ਪਹਿਲਾ ਟੀਜ਼ਰ 15 ਅਗੱਸਤ ਨੂੰ ਜਾਰੀ ਕੀਤਾ ਜਾਵੇਗਾ
New Mumbai,13,AUG,2025,(Azad Soch News):- ਬਲਾਕਬਸਟਰ ਫ਼ਿਲਮ ਦੇ ਸੀਕਵਲ ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਉਲ (Bollywood Actress Sunny Deol) ਦੀ ਅਗਾਮੀ ਫ਼ਿਲਮ 'ਬਾਰਡਰ 2' ਵਿਚ ਬਾਲੀਵੁੱਡ ਅਦਾਕਾਰਾ ਦਿਲਜੀਤ ਦੋਸਾਂਝ (Diljit Dosanjh) ਨੂੰ ਲੈ ਕੇ ਭਾਰੀ ਵਿਰੋਧ ਤੋਂ ਬਾਅਦ ਫ਼ਿਲਮ ਦਾ ਪਹਿਲਾ ਟੀਜ਼ਰ ਤਿਆਰ ਹੈ। ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸੈਂਸਰ ਬੋਰਡ (CBFC) ਨੇ ਵੀ ਇਸ ਟੀਜ਼ਰ ਨੂੰ U/A ਸਰਟੀਫ਼ਿਕੇਟ ਦੇ ਕੇ ਇਜਾਜ਼ਤ ਦੇ ਦਿਤੀ ਹੈ। ਦੱਸ ਦਈਏ ਕਿ ਫ਼ਿਲਮ 'ਬਾਰਡਰ' (Border) ਦੇ ਇਸ ਸੀਕਵਲ (Sequel) ਦਾ ਪਹਿਲਾ ਟੀਜ਼ਰ 15 ਅਗੱਸਤ ਨੂੰ ਜਾਰੀ ਕੀਤਾ ਜਾਵੇਗਾ,ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਫ਼ਿਲਮ ਦਾ ਪਹਿਲਾ ਟੀਜ਼ਰ 1 ਮਿੰਟ 10 ਸਕਿੰਟ ਲੰਬਾ ਹੋਵੇਗਾ। ਫ਼ਿਲਮ ਨਾਲ ਜੁੜੇ ਸੂਤਰਾਂ ਅਨੁਸਾਰ, ਨਿਰਮਾਤਾਵਾਂ ਨੇ ਫ਼ੈਸਲਾ ਕੀਤਾ ਹੈ ਕਿ ਟੀਜ਼ਰ 15 ਅਗਸਤ ਨੂੰ ਹੀ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਫ਼ਿਲਮ ਦੇ ਦੇਸ਼ ਭਗਤੀ ਦੇ ਜੋਸ਼ ਅਤੇ ਭਾਰਤ-ਪਾਕਿਸਤਾਨ ਪਿਛੋਕੜ ਨੂੰ ਦਰਸ਼ਕਾਂ ਤਕ ਸਹੀ ਸਮੇਂ 'ਤੇ ਪਹੁੰਚਾਇਆ ਜਾ ਸਕੇ।


