ਔਸ਼ਧੀ ਗੁਣਾਂ ਨਾਲ ਭਰਪੂਰ ਸੁੱਕਾ ਆਂਵਲਾ
By Azad Soch
On
- ਸੁੱਕੇ ਆਂਵਲੇ ‘ਚ ਪੌਲੀਫੇਨੋਲ ਨਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਤੁਹਾਡੇ ਪੇਟ ‘ਚੋਂ ਜ਼ਹਿਰੀਲੇ ਤੱਤ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ।
- ਪੇਟ ਦਰਦ ‘ਚ ਵੀ ਆਂਵਲਾ ਬਹੁਤ ਫਾਇਦੇਮੰਦ ਹੁੰਦਾ ਹੈ।
- ਪੇਟ ‘ਚ ਜਲਣ, ਏਂਠਨ ਵਰਗੀਆਂ ਸਮੱਸਿਆਵਾਂ ਲਈ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
- ਪ੍ਰੈਗਨੈਂਸੀ ਦੌਰਾਨ ਔਰਤਾਂ ਨੂੰ ਉਲਟੀਆਂ ਦੀ ਸਮੱਸਿਆ ਹੁੰਦੀ ਹੈ।
- ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਸੁੱਕੇ ਆਂਵਲੇ ਨੂੰ ਮੂੰਹ ‘ਚ ਪਾ ਕੇ ਚੂਸ ਸਕਦੇ ਹੋ।
- ਇਸ ਨਾਲ ਮਤਲੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
- ਸੁੱਕੇ ਆਂਵਲੇ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਮਾਂ ਅਤੇ ਬੱਚੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
- ਆਂਵਲੇ ‘ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ *Anti-Inflammatory) ਗੁਣ ਸਾਹ ‘ਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਦੇ ਵਾਧੇ ਨੂੰ ਰੋਕਦੇ ਹਨ।
- ਤੁਸੀਂ ਆਂਵਲੇ ਨੂੰ ਚਬਾ ਕੇ ਖਾ ਸਕਦੇ ਹੋ।
- ਇਹ ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ ਬਹੁਤ ਹੀ ਕਾਰਗਰ ਉਪਾਅ ਸਾਬਤ ਹੁੰਦਾ ਹੈ।
- ਇਸ ‘ਚ ਪਾਏ ਜਾਣ ਵਾਲੇ ਵਿਟਾਮਿਨ-ਸੀ, ਵਿਟਾਮਿਨ-ਏ, ਫਾਈਟੋਨਿਊਟ੍ਰੀਐਂਟਸ ਅਤੇ ਐਂਟੀਆਕਸੀਡੈਂਟਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
- ਇਹ ਪੋਸ਼ਕ ਤੱਤ ਤੁਹਾਡੀ ਇਮਿਊਨਿਟੀ ਨੂੰ ਵਧਾਉਣ ‘ਚ ਮਦਦ ਕਰਦੇ ਹਨ।
- ਇਮਿਊਨਿਟੀ (Immunity) ਵਧਾਉਣ ਲਈ ਤੁਸੀਂ ਸੁੱਕੇ ਆਂਵਲੇ ਦਾ ਸੇਵਨ ਕਰ ਸਕਦੇ ਹੋ।
Related Posts
Latest News
07 Feb 2025 09:30:27
Noida,07 FEB,2025,(Azad Soch News):- ਪੂਰਬੀ ਦਿੱਲੀ ਦੇ ਐਲਕਨ ਸਕੂਲ (Alcon School) ਅਤੇ ਨੋਇਡਾ ਦੇ ਸ਼ਿਵ ਨਾਦਰ ਸਕੂਲ (Shiv Nadar School)...