ਕਈ ਬੀਮਾਰੀਆਂ ਦਾ ਰਾਮਬਾਣ ਇਲਾਜ਼ ਹੈ ਭਿੱਜੀ ਹੋਈ ਮੂੰਗਫਲੀ
By Azad Soch
On
- ਮੂੰਗਫਲੀ ਫਾਈਬਰ (Peanut Fiber) ਅਤੇ ਹੋਰ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਜਿਸ ਨਾਲ ਪਾਚਨ ਅਤੇ ਇਮਿਊਨਿਟੀ (Immunity) ਮਜ਼ਬੂਤ ਹੁੰਦੀ ਹੈ।
- ਇਸ ਨਾਲ ਤੁਸੀਂ ਜ਼ੁਕਾਮ ਅਤੇ ਖ਼ੰਘ ਦੇ ਨਾਲ-ਨਾਲ ਕਬਜ਼ ਵਰਗੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।
- ਸਵੇਰੇ ਖਾਲੀ ਪੇਟ ਗੁੜ ਨਾਲ ਭਿੱਜੀ ਮੂੰਗਫਲੀ ਦਾ ਸੇਵਨ ਕਰਨ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਹੁੰਦੀ ਹੈ।
- ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਜੋ ਬਲੱਡ ਸਰਕੂਲੇਸ਼ਨ (Blood Circulation) ਨੂੰ ਵਧੀਆ ਬਣਾਉਂਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
- ਮੂੰਗਫਲੀ (Peanut) ‘ਚ ਮੌਜੂਦ ਵਿਟਾਮਿਨ ਅੱਖਾਂ ਦੀ ਰੋਸ਼ਨੀ ਦੇ ਨਾਲ-ਨਾਲ ਯਾਦਦਾਸ਼ਤ ਨੂੰ ਵੀ ਵਧਾਉਂਦਾ ਹੈ।
- ਇਸ ਲਈ ਬੱਚਿਆਂ ਨੂੰ ਰੋਜ਼ ਸਵੇਰੇ-ਸਵੇਰੇ ਭਿੱਜੀ ਹੋਈ ਮੂੰਗਫਲੀ ਜ਼ਰੂਰ ਖੁਆਉ।
- ਆਇਰਨ ਨਾਲ ਭਰਪੂਰ ਹੋਣ ਕਰਕੇ ਮੂੰਗਫਲੀ ਦਾ ਸੇਵਨ ਅਨੀਮੀਆ ਦੀ ਸਮੱਸਿਆ ਤੋਂ ਬਚਾਉਂਦਾ ਹੈ।
- ਤੁਸੀਂ ਭਿੱਜੀ ਹੋਈ ਮੂੰਗਫਲੀ ਨੂੰ ਹੋਰ sprouts ‘ਚ ਮਿਲਾ ਕੇ ਖਾ ਸਕਦੇ ਹੋ।
- ਇਸ ਤੋਂ ਇਲਾਵਾ ਖੂਨ ਨੂੰ ਵਧਾਉਣ ਲਈ ਗੁੜ ਅਤੇ ਮੂੰਗਫਲੀ ਖਾਣਾ ਵੀ ਫਾਇਦੇਮੰਦ ਹੁੰਦਾ ਹੈ।
- ਫਾਈਬਰ ਨਾਲ ਭਰਪੂਰ ਮੂੰਗਫਲੀ ਖਾਣ ਨਾਲ ਸਰੀਰ ਨੂੰ ਐਨਰਜ਼ੀ ਮਿਲਣ ਦੇ ਨਾਲ ਹੀ ਪਾਚਕ ਕਿਰਿਆ ਨੂੰ ਵੀ ਬੂਸਟ ਕਰਦੀ ਹੈ।
- ਮੂੰਗਫਲੀ ਖਾਣ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲਦੀ ਹੈ।
- ਸਿਰਫ ਇਹ ਹੀ ਨਹੀਂ ਇਸ ਨਾਲ ਹਾਰਟ ਅਟੈਕ ਅਤੇ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


