ਕਈ ਰੋਗਾਂ ਨੂੰ ਦੂਰ ਕਰਦੀ ਹੈ ਨਾਸ਼ਪਾਤੀ
By Azad Soch
On
- ਫਾਈਬਰ ਨਾਲ ਭਰਪੂਰ ਨਾਸ਼ਪਾਤੀ ਸ਼ੂਗਰ ਦੇ ਰੋਗੀਆਂ ਲਈ ਬਹੁਤ ਚੰਗਾ ਫਲ ਹੈ।
- ਇਸ ਨਾਲ ਤੁਹਾਡੀ ਸ਼ੂਗਰ ਦੀ ਮਾਤਰਾ ਨਹੀਂ ਵਧਦੀ।
- ਜੇਕਰ ਤੁਹਾਨੂੰ ਕਦੇ ਆਲਸ ਮਹਿਸੂਸ ਹੋ ਰਿਹਾ ਹੋਵੇ ਤਾਂ ਤੁਹਾਨੂੰ ਨਾਸ਼ਪਾਤੀ ਦੀ ਵਰਤੋਂ ਕਰਨੀ ਚਾਹੀਦੀ ਹੈ।
- ਨਾਸ਼ਪਾਤੀ ਖਾਣ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ।
- ਨਾਸ਼ਪਾਤੀ ਵਿਚ ਕਾਪਰ, ਵਿਟਾਮਿਨ-ਸੀ (VITAMIN-C) ਅਤੇ ਐਂਟੀਆਕਸੀਡੈਂਟ (Antioxidant) ਦੇ ਚੰਗੇ ਗੁਣ ਪਾਏ ਜਾਂਦੇ ਹਨ।
- ਇਹ ਸਾਰੇ ਗੁਣ ਇਮਿਊਨਿਟੀ (Immunity) ਨੂੰ ਵਧਾਉਣ ਵਿਚ ਮਦਦ ਕਰਦੇ ਹਨ।
- ਨਾਸ਼ਪਾਤੀ ਵਿਚ ਮੌਜੂਦ ਐਂਟੀਆਕਸੀਡੈਂਟ (Antioxidant) ਗੁਣ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹਨ।
- ਅਜਿਹਾ ਇਸ ਲਈ ਕਿ ਦੂਜੇ ਫਲਾਂ ਦੀ ਤੁਲਨਾ ਵਿਚ ਇਸ ਵਿਚ ਜ਼ਿਆਦਾ ਮਾਤਰਾ ਵਿਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ।
- ਨਾਸ਼ਪਾਤੀ ਵਿਚ ਕੈਲਸ਼ੀਅਲ (Calcium) ਪਾਇਆ ਜਾਂਦਾ ਹੈ।
- ਨਾਸ਼ਪਾਤੀ ਖਾਣ ਨਾਲ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ
- ਨਾਸ਼ਪਾਤੀ ਵਿਚ ਵਿਟਾਮਿਨ-ਏ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ।
- ਨਾਸ਼ਪਾਤੀ ਦੀ ਵਰਤੋਂ ਕਰਨ ਨਾਲ ਚਮੜੀ ‘ਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਸੌਖੇ ਢੰਗ ਨਾਲ ਘੱਟ ਕੀਤਾ ਜਾ ਸਕਦਾ ਹੈ।
- ਨਾਸ਼ਪਾਤੀ ਵਿਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ।
- ਇਸੇ ਲਈ ਕੋਲੈਸਟਰੋਲ (Cholesterol) ਨੂੰ ਘੱਟ ਕਰਨ ਲਈ ਨਾਸ਼ਪਾਤੀ ਖਾਣੀਆਂ ਚਾਹੀਦੀਆਂ ਹਨ।
- ਇਸ ਨਾਲ ਕੋਲੈਸਟਰੋਲ ਘੱਟ ਕਰਨ ਵਿਚ ਮਦਦ ਮਿਲਦੀ ਹੈ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


