ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਜ਼ਿਮਨੀ ਚੋਣਾਂ ਜਿੱਤੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਜ਼ਿਮਨੀ ਚੋਣਾਂ ਜਿੱਤੀ

Himachal Pradesh,13 July,2024,(Azad Soch News):- ਹਿਮਾਚਲ ਪ੍ਰਦੇਸ਼ ਵਿਚ ਤਿੰਨ ਵਿਧਾਨ ਸਭਾ ਸੀਟਾਂ (Assembly Seats) 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ,ਦੇਹਰਾ, ਹਮੀਰਪੁਰ ਅਤੇ ਨਾਲਾਗੜ੍ਹ ਤੋਂ 13 ਉਮੀਦਵਾਰ ਮੈਦਾਨ ਵਿਚ ਉਤਰੇ ਹਨ,ਅੱਜ ਸਾਰੇ ਉਮੀਦਵਾਰਾਂ ਦੇ ਭਵਿੱਖ ਤੈਅ ਹੋਵੇਗਾ,10 ਜੁਲਾਈ ਨੂੰ ਇਨ੍ਹਾਂ ਸੀਟਾਂ 'ਤੇ ਵੋਟਿੰਗ ਹੋਈ ਸੀ,ਖ਼ਾਸ ਗੱਲ ਇਹ ਹੈ ਕਿ ਕਾਂਗਰਸ ਨੇ ਦੇਹਰਾ ਸੀਟ ਤੋਂ ਮੁੱਖ ਮੰਤਰੀ ਸੁੱਖਵਿੰਦਰ ਸਿੰਘ (Chief Minister Sukhwinder Singh) ਦੀ ਪਤਨੀ ਕਮਲੇਸ਼ ਠਾਕੁਰ (Kamlesh Thakur) ਨੂੰ ਉਮੀਦਵਾਰ ਬਣਾਇਆ ਹੈ,ਹੁਣ ਤੱਕ 6 ਗੇੜ ਹੋ ਚੁੱਕੇ ਹਨ, 6ਵੇਂ ਗੇੜ ਵਿਚ ਦੇਹਰਾ ਸੀਟ ਤੋਂ ਮੁੱਖ ਮੰਤਰੀ ਦੀ ਪਤਨੀ ਨੇ ਬਾਜ਼ੀ ਪਲਟ ਦਿੱਤੀ ਹੈ,ਉਨ੍ਹਾਂ ਨੇ ਭਾਜਪਾ ਉਮੀਦਵਾਰ ਹੋਸ਼ਿਆਰ ਸਿੰਘ ਨੂੰ ਪਛਾੜ ਦਿੱਤਾ ਹੈ,ਕਮਲੇਸ਼ ਠਾਕੁਰ 1815 ਵੋਟਾਂ ਨਾਲ ਅੱਗੇ ਚੱਲ ਰਹੀ ਹੈ,ਇਸ ਵਾਰ ਹਿਮਾਚਲ ਪ੍ਰਦੇਸ਼ ਵਿਚ ਦੇਹਰਾ ਵਿਧਾਨ ਸਭਾ ਜ਼ਿਮਨੀ ਚੋਣ (Dehra Vidhan Sabha By-Election) ਲਈ 65.42 ਫ਼ੀਸਦੀ ਵੋਟਿੰਗ ਹੋਈ,ਇਹ 2022 ਦੇ ਮੁਕਾਬਲੇ 5.62 ਫ਼ੀਸਦੀ ਘੱਟ ਹੈ।

ਇਸ ਤੋਂ ਪਹਿਲਾਂ 2022 ਵਿਚ ਇੱਥੇ 71.04 ਫ਼ੀਸਦੀ ਲੋਕਾਂ ਨੇ ਵੋਟ ਪਾਈ ਸੀ,ਸੂਬੇ ਦੀਆਂ ਤਿੰਨ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਕੁੱਲ 71 ਫੀਸਦੀ ਵੋਟਿੰਗ ਹੋਈ,ਦੱਸ ਦੇਈਏ ਕਿ ਦੇਹਰਾ ਵਿਧਾਨ ਸਭਾ ਸੀਟ ਤੋਂ ਨੈਸ਼ਨਲ ਕਾਂਗਰਸ ਦੀ ਕਮਲੇਸ਼ (53), ਜੋ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਵੀ ਹੈ,ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹੁਸ਼ਿਆਰ ਸਿੰਘ (57) ਅਤੇ ਆਜ਼ਾਦ ਉਮੀਦਵਾਰ ਸੁਲੇਖਾ ਦੇਵੀ (59), ਅਰੁਣ ਅੰਕੇਸ਼ ਸਿਆਲ (34) ਅਤੇ ਐਡਵੋਕੇਟ ਸੰਜੇ ਸ਼ਰਮਾ (56) ਚੋਣ ਮੈਦਾਨ ਵਿਚ ਹਨ। ਹਮੀਰਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਆਸ਼ੀਸ਼ ਸ਼ਰਮਾ (37), ਕਾਂਗਰਸ ਦੇ ਡਾ. ਪੁਸ਼ਪਿੰਦਰ ਵਰਮਾ (48) ਅਤੇ ਆਜ਼ਾਦ ਉਮੀਦਵਾਰ ਪ੍ਰਦੀਪ ਕੁਮਾਰ (58) ਅਤੇ ਨੰਦ ਲਾਲ ਸ਼ਰਮਾ (64) ਚੋਣ ਮੈਦਾਨ ਵਿਚ ਹਨ,ਨਾਲਾਗੜ੍ਹ ਵਿਧਾਨ ਸਭਾ ਸੀਟ ਤੋਂ ਹਰਦੀਪ ਸਿੰਘ ਬਾਵਾ (44), ਭਾਜਪਾ ਦੇ ਕੇ. ਐਲ. ਠਾਕੁਰ (64), ਸਵਾਭਿਮਾਨ ਪਾਰਟੀ ਦੇ ਕਿਸ਼ੋਰੀ ਲਾਲ ਸ਼ਰਮਾ (46) ਅਤੇ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ (48), ਹਰਪ੍ਰੀਤ ਸਿੰਘ (36) ਅਤੇ ਵਿਜੇ ਸਿੰਘ (36) ਚੋਣ ਲੜ ਰਹੇ ਹਨ।

 

Advertisement

Latest News

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ 13 ਫਰਵਰੀ ਨੂੰ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ 13 ਫਰਵਰੀ ਨੂੰ ਹੋਣ ਜਾ ਰਹੀ ਹੈ
Chandigarh,13, FEB,2025,(Azad Soch News):- ਸਰਕਾਰ ਦੀ ਕੈਬਨਿਟ ਮੀਟਿੰਗ (Cabinet Meeting) ਚਾਰ ਮਹੀਨਿਆਂ ਬਾਅਦ ਅੱਜ (13 ਫਰਵਰੀ) ਹੋਣ ਜਾ ਰਹੀ ਹੈ,ਇਸ...
ਉੱਤਰਾਖੰਡ ਸਰਕਾਰ ਕੈਲਾਸ਼ ਜਾਣ ਵਾਲੇ ਯਾਤਰੀਆਂ ਲਈ ਹਵਾਈ ਸੇਵਾ ਸ਼ੁਰੂ ਕਰਨ ਜਾ ਰਹੀ ਹੈ
ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਮਾਰਸੇਲ ਵਿੱਚ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-02-2025 ਅੰਗ 686
ਹਰਿਆਣਾ ਦਾ ਬਜਟ ਸੈਸ਼ਨ ਅਗਲੇ ਮਹੀਨੇ 7 ਮਾਰਚ ਤੋਂ ਸ਼ੁਰੂ ਹੋਵੇਗਾ
ਮੌਜੂਦਾ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਬੀੜਾ ਉਠਾਇਆ- ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ
ਲੋਕਾਟ ਖਾਣ ਨਾਲ ਹੋਣਗੇ ਬਹੁਤ ਫ਼ਾਇਦੇ