ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ ’ਤੇ ਪੱਥਰਬਾਜ਼ੀ
Chhattisgarh,14 Sep,2024,(Azad Soch News):- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ (Vande India Express Train) ’ਤੇ ਕਥਿਤ ਤੌਰ ’ਤੇ ਪੱਥਰ ਸੁੱਟਣ ਦੇ ਦੋਸ਼ ’ਚ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ.) (RPF) ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ,ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ,ਰੇਲਵੇ ਸੁਰੱਖਿਆ ਬਲ (ਮਹਾਸਮੁੰਦ) ਦੇ ਇੰਸਪੈਕਟਰ ਪ੍ਰਵੀਨ ਸਿੰਘ ਧਾਕੜ ਨੇ ਦਸਿਆ ਕਿ ਇਹ ਘਟਨਾ ਸ਼ੁਕਰਵਾਰ ਰਾਤ ਕਰੀਬ 9 ਵਜੇ ਬਾਗਬਾਹਰਾ ਰੇਲਵੇ ਸਟੇਸ਼ਨ (Bagbahra Railway Station) ਨੇੜੇ ਉਸ ਸਮੇਂ ਵਾਪਰੀ ਜਦੋਂ ਰੇਲ ਗੱਡੀ ਟ੍ਰਾਇਲ ਰਨ (Train Trial Run) ਦੌਰਾਨ ਵਿਸ਼ਾਖਾਪਟਨਮ (Visakhapatnam) ਤੋਂ ਦੁਰਗ ਪਰਤ ਰਹੀ ਸੀ,ਧਾਕੜ ਨੇ ਕਿਹਾ ਕਿ ਰੇਲ ਗੱਡੀ ਦੁਰਗ ਤੋਂ ‘ਟ੍ਰਾਇਲ ਰਨ’ ਲਈ ਰਵਾਨਾ ਹੋਈ ਅਤੇ ਰਾਏਪੁਰ ਦੇ ਰਸਤੇ ਮਹਾਸਮੁੰਦ ਪਹੁੰਚੀ,ਇਹ ਸ਼ੁਕਰਵਾਰ ਸਵੇਰੇ 7:10 ਵਜੇ ਅੱਗੇ ਦੀ ਯਾਤਰਾ ਲਈ ਰਵਾਨਾ ਹੋਇਆ।
ਵਾਪਸ ਪਰਤਦੇ ਸਮੇਂ ਕੁੱਝ ਸ਼ਰਾਰਤੀ ਅਨਸਰਾਂ ਨੇ ਬਾਗਬਾਹਰਾ ਨੇੜੇ ਚੱਲਦੀ ਰੇਲ ਗੱਡੀ ’ਤੇ ਪੱਥਰ ਸੁੱਟੇ ਅਤੇ ਤਿੰਨ ਡੱਬਿਆਂ C-2, C4 ਅਤੇ C-9 ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ,ਇਸ ਹਾਦਸੇ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ,ਅਧਿਕਾਰੀ ਨੇ ਦਸਿਆ ਕਿ ਰੇਲ ਗੱਡੀ ’ਚ ਸਫਰ ਕਰ ਰਹੀ ਰੇਲ ਸੁਰੱਖਿਆ ਟੀਮ (Rail Security Team) ਨੇ ਘਟਨਾ ਦੀ ਜਾਣਕਾਰੀ ਦਿਤੀ,ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਦੀ ਇਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ,ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਸ਼ਿਵ ਕੁਮਾਰ ਬਘੇਲ, ਦੇਵੇਂਦਰ ਚੰਦਰਕਰ, ਜੀਤੂ ਟਾਂਡੀ, ਲੇਖਰਾਜ ਸੋਨਵਾਨੀ ਅਤੇ ਅਰਜੁਨ ਯਾਦਵ ਵਜੋਂ ਹੋਈ ਹੈ,ਸਾਰੇ ਪੰਜ ਬਦਮਾਸ਼ ਹਨ ਅਤੇ ਉਨ੍ਹਾਂ ’ਤੇ ਰੇਲਵੇ ਐਕਟ, 1989 ਦੀ ਧਾਰਾ 153 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ,ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,ਸੂਤਰਾਂ ਨੇ ਦਸਿਆ ਕਿ ਬਘੇਲ ਦੇ ਵੱਡੇ ਭਰਾ ਦੀ ਪਤਨੀ ਬਾਗਬਾਹਰਾ ਨਗਰ ਪਾਲਿਕਾ (Bagbahra Municipality) ’ਚ ਕਾਂਗਰਸ ਪਾਰਟੀ ਦੀ ਕੌਂਸਲਰ ਹੈ।