ਅਮਨਿੰਦਰ ਸਿੰਘ ਕੁਠਾਲਾ ਦੀ ਕਿਤਾਬ "ਲਫ਼ਜ਼ ਜੋ ਬੋਲ ਪਏ" ਲੋਕ ਅਰਪਣ

ਅਮਨਿੰਦਰ ਸਿੰਘ ਕੁਠਾਲਾ ਦੀ ਕਿਤਾਬ

ਬਰਨਾਲਾ, 9 ਅਗਸਤ
 
ਅਮਨਿੰਦਰ ਸਿੰਘ ਕੁਠਾਲਾ ਵੱਲੋਂ ਲਿਖੀ ਸਮਾਜਿਕ ਮੁੱਦਿਆਂ ਉੱਤੇ ਆਧਾਰਿਤ ਕਿਤਾਬ "ਲਫ਼ਜ਼ ਜੋ ਬੋਲ ਪਏ" ਦਾ ਲੋਕ ਅਰਪਣ ਵਧੀਕ ਡਿਪਟੀ ਕਮਿਸ਼ਨਰ ਸ. ਸਤਵੰਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਨੀਤਇੰਦਰ ਸਿੰਘ ਨੇ ਕੀਤਾ। 
 
ਏਡੀਸੀ (ਵਿਕਾਸ) ਸ. ਸਤਵੰਤ ਸਿੰਘ ਨੇ ਕਿਹਾ ਕੇ "ਲਫ਼ਜ਼ ਜੋ ਬੋਲ ਪਏ ਲੋਕ" ਇੱਕ ਐਸੀ ਕਿਤਾਬ—ਨੁਮਾਂ ਲਿਖਤ ਹੈ ਜੋ ਸਮਾਜ ਦੇ ਅੰਦਰ ਚੱਲ ਰਹੀਆਂ ਵਾਸਤਵਿਕ ਸਮੱਸਿਆਵਾਂ ਨੂੰ ਬੇਨਕਾਬ ਕਰਦੀ ਹੈ। ਕਿਤਾਬ ਵਿੱਚ ਗਰੀਬੀ, ਬੇਰੁਜ਼ਗਾਰੀ, ਜਾਤੀਵਾਦ, ਧਰਮ, ਕੁਦਰਤੀ ਸੰਕਟ, ਨਸ਼ਾ, ਫਿਰਕਾ ਪ੍ਰਸਤੀ ਅਤੇ ਪਾਣੀ ਸੰਕਟ ਵਰਗੇ ਮਸਲਿਆਂ ਨੂੰ ਠੋਸ ਢੰਗ ਨਾਲ ਚਰਚਿਤ ਕੀਤਾ ਗਿਆ ਹੈ। 
ਡੀਈਓ ਸ. ਸੁਨੀਤਇੰਦਰ ਸਿੰਘ ਨੇ ਕਿਹਾ, “ਇਹ ਕਿਤਾਬ ਸਿਰਫ ਸ਼ਬਦਾਂ ਦੀ ਗੂੰਜ ਨਹੀਂ, ਸਗੋਂ ਲੋਕਾਂ ਦੀ ਅੰਦਰਲੀ ਚੀਖ ਹੈ, ਜੋ ਕਦੇ ਕਦੇ ਅਣਸੁਣੀ ਕਰ ਦਿੱਤੀ ਜਾਂਦੀ ਹੈ। ਲੇਖਕ ਨੇ ਅਣਸੁਣੀਆਂ ਆਵਾਜ਼ਾਂ ਨੂੰ ਇੱਕ ਲਫ਼ਜ਼ੀ ਰੂਪ ਦਿੱਤਾ ਹੈ। 
 
ਡੀਆਰਸੀ ਕਮਲਦੀਪ ਅਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਨੇ ਕਿਹਾ ਸਾਡੇ ਸਿੱਖਿਆ ਵਿਭਾਗ ਦੇ ਨੌਜਵਾਨ ਲੇਖਕ ਅਮਨਿੰਦਰ ਸਿੰਘ ਨੇ ਆਪਣੀ ਕਲਾ, ਸਮਝ ਅਤੇ ਜੀਵਨ—ਅਨੁਭਵਾਂ ਦੇ ਸੁੰਦਰ ਮੇਲ ਨਾਲ ਇੱਕ ਸ਼ਾਨਦਾਰ ਪੁਸਤਕ ਦੀ ਰਚਨਾ ਕੀਤੀ ਹੈ।
 
ਉੱਪ ਜ਼ਿਲ੍ਹਾ ਸਿੱਖਿਆ ਡਾ. ਬਰਜਿੰਦਰ ਪਾਲ ਸਿੰਘ, ਹੈਡਮਾਸਟਰ ਜਸਵਿੰਦਰ ਸਿੰਘ, ਕੁਲਦੀਪ ਸਿੰਘ ਕਮਲ ਛਾਪਾ, ਪ੍ਰਰਦੀਪ ਸ਼ਰਮਾ ਕਾਹਨੇਕੇ, ਹੈਡਮਿਸਟਰਸ ਸ੍ਰੇਸ਼ਟਾ ਸ਼ਰਮਾ, ਪਿੰਸੀਪਲ ਹਰੀਸ਼ ਬਾਂਸਲ, ਡਾ. ਪਰਗਟ ਸਿੰਘ ਟਿਵਾਣਾ, ਕੁਲਦੀਪ ਸਿੰਘ ਸੰਘੇੜਾ, ਹਰਬਚਨ ਸਿੰਘ ਹੰਡਿਆਇਆ, ਗੁਰਪਾਲ ਸਿੰਘ ਬਿਲਾਵਲ, ਡੀਐਮ ਸਪੋਰਟਸ ਸਿਮਰਦੀਪ, ਪਰਵਿੰਦਰ ਸਿੰਘ ਕੁਠਾਲਾ, ਕੁਲਵੰਤ ਕਠਾਲਾ, ਮਨਪ੍ਰੀਤ ਸਹੌਰ, ਡੀਆਰਸੀ ਕੁਲਦੀਪ ਸਿੰਘ ਭੁੱਲਰ, ਬੀਆਰਸੀ ਸਤੀਸ਼ ਕੁਮਾਰ ਜੈਦਕਾ, ਕ੍ਰਿਸ਼ਨ ਕੁਮਾਰ, ਤਜਿੰਦਰ ਸ਼ਰਮਾ, ਸੁਖਪਾਲ ਢਿੱਲੋਂ, ਐਡਵੋਕੇਟ ਪ੍ਰਦੀਪ ਕੁਮਾਰ ਮਾਂਡੀਆ ਵੱਲੋਂ ਉਹਨਾਂ ਦੀ ਇਸ ਨਵੀਂ ਕਲਾ ਰਚਨਾ ਲਈ ਵਧਾਈ ਅਤੇ ਸਾਹਿਤ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਦੀ ਕਾਮਨਾ ਕੀਤੀ। 

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ