ਸਾਥੀ ਕੰਪੇਨ" ਤਹਿਤ ਗੁਰਦੁਆਰਾ ਫਤਹਿਸਰ ਸਾਹਿਬ ਵਿਖੇ 28 ਜੁਲਾਈ ਨੂੰ ਲੱਗੇਗਾ ਬੇਸਹਾਰਾ ਬੱਚਿਆਂ ਦੇ ਆਧਾਰ ਰਜਿਸਟ੍ਰੇਸ਼ਨ ਲਈ ਕੈਂਪ
By Azad Soch
On
ਮੋਗਾ, 23 ਜੁਲਾਈ,
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ "ਸਾਥੀ ਕੰਪੇਨ"- "ਡਾਕੂਮੈਂਟ ਸਰਵੇ ਆਫ ਆਧਾਰ ਐਂਡ ਐਕਸੈੱਸ ਟੂ ਟਰੈਕਿੰਗ ਐਂਡ ਹੌਲੀਸਟਿਕ ਇਨਕਲੂਸਨ" ਮੁਹਿੰਮ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਮੋਗਾ ਵਿਖੇ ਬੇਸਹਾਰਾ ਬੱਚਿਆਂ ਦੇ ਆਧਾਰ ਰਜਿਸਟ੍ਰੇਸ਼ਨ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਫਤਹਿਸਰ ਸਾਹਿਬ ਦੁਨੇਕੇ ਵਿਖੇ 28 ਜੁਲਾਈ ਨੂੰ ਅਗਲੇ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਵੱਧ ਤੋਂ ਲੋੜਵੰਦ ਪਹੁੰਚ ਕੇ ਕੈਂਪ ਦਾ ਲਾਹਾ ਪ੍ਰਾਪਤ ਕਰਨ।
ਉਹਨਾਂ ਕਿਹਾ ਕਿ ਪਹਿਲਾਂ ਕੋਟ ਈਸੇ ਖਾਂ ਵਿਖੇ 14 ਜੁਲਾਈ, ਰੌਲੀ ਵਿੱਚ ਮਿਤੀ 21 ਜੁਲਾਈ ਨੂੰ, ਬਾਘਾਪੁਰਾਣਾ ਵਿੱਚ 25 ਜੁਲਾਈ ਨੂੰ ਇਹ ਕੈਂਪ ਆਯੋਜਿਤ ਕੀਤੇ ਜਾ ਚੁੱਕੇ ਹਨ।
ਬੀ.ਡੀ.ਪੀ.ਓ. ਦਫ਼ਤਰ ਨਿਹਾਲ ਸਿੰਘ ਵਾਲਾ ਵਿਖੇ 1 ਅਗਸਤ ਨੂੰ ਵੀ ਇਸ ਤਰ੍ਹਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ।
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


