ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬੇ੍ਰਰੀ ਬੰਬੇ ਹਿੱਲ ਦਾ ਦੌਰਾ
By Azad Soch
On
ਚੰਡੀਗੜ੍ਹ / ਆਕਲੈਂਡ, 23 ਜੁਲਾਈ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਨਿਊਜ਼ੀਲੈਂਡ ਦੌਰੇ ਦੌਰਾਨ ਆਕਲੈਂਡ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਹਿੱਲ ਬੰਬੇ ਹਿੱਲ ਵਿਖੇ ਸਥਿਤ ਡਾ. ਅੰਬੇਦਕਰ ਲਾਇਬ੍ਰੇਰੀ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਣ ਵਿੱਚ ਇਹ ਲਾਇਬ੍ਰੇਰੀ ਅਹਿਮ ਰੋਲ ਅਦਾ ਕਰ ਰਹੀ ਹੈ ।
ਸ. ਗੜ੍ਹੀ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਨੂੰ ਤਾਂ ਹੀ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪੁੱਜਦਾ ਕਰ ਸਕਾਂਗੇ ਜੇਕਰ ਉਨ੍ਹਾਂ ਨੂੰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੋੜਕੇ ਰੱਖਾਂਗੇ। ਉਨ੍ਹਾਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਸਾਡੇ ਗੁਰੂਆਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਉੱਥੇ ਇਹ ਲਾਇਬ੍ਰੇਰੀ ਸਾਨੂੰ ਗਿਆਨ ਦੇਣ ਦੇ ਨਾਲ-ਨਾਲ ਸਭਿਆਚਾਰ ਨਾਲ ਵੀ ਜੋੜ ਰਹੀ ਹੈ।
ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਨਿਰਮਲਜੀਤ ਸਿੰਘ ਭੱਟੀ, ਉਪ-ਪ੍ਰਧਾਨ ਮਲਕੀਅਤ ਸਿੰਘ ਸਹੋਤਾ, ਜਰਨਲ ਸਕੱਤਰ ਹੰਸ ਰਾਜ ਕਟਾਰੀਆ, ਸਹਾਇਕ ਸਕੱਤਰ ਪਲਵਿੰਦਰ ਸਿੰਘ, ਖਜ਼ਾਨਚੀ ਪ੍ਰਦੀਪ ਕੁਮਾਰ ਚੇਜ਼ਾਰ, ਸਹਾਇਕ ਖਜ਼ਾਨਚੀ ਸੁਰਿੰਦਰ ਕੁਮਾਰ, ਆਡੀਟਰ ਪੰਕਜ ਕੁਮਾਰ, ਮੈਂਬਰ ਪਿਆਰਾ ਰੱਤੂ ,ਰਵਿੰਦਰ ਸਿੰਘ ਝੱਮਟ, ਕੁਲਵਿੰਦਰ ਸਿੰਘ ਝੱਮਟ,ਜਸਵਿੰਦਰ ਸੰਧੂ, ਕਰਨੈਲ ਬੱਧਣ ਸ਼ਾਮਲ ਸਨ।
Related Posts
Latest News
08 Dec 2025 09:08:25
New Chandigarh,08,DEC,2025,(Azad Soch News):- ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...


