ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਡਰਾਈ-ਡੇ ਘੋਸ਼ਿਤ

ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਡਰਾਈ-ਡੇ ਘੋਸ਼ਿਤ

ਬਠਿੰਡਾ, 23 ਮਈ : ਜ਼ਿਲ੍ਹਾ ਮੈਜਿਸਟ੍ਰੇਟ ਸ ਜਸਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਇਹ ਹੁਕਮ ਉਨ੍ਹਾਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜਾਰੀ ਕੀਤੇ ਹਨ।

          ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮ ਅਨੁਸਾਰ ਹਰਿਆਣਾ ਵਿੱਚ ਲੋਕ ਸਭਾ ਚੋਣਾਂ-2024 ਲਈ 25 ਮਈ 2024 ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਦੇ ਸਬੰਧ ’ਚ ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਹਰਿਆਣਾ ਬਾਰਡਰ ਦੇ ਨੇੜੇ ਪੈਂਦੇ ਰਾਮਾਂ ਏਰੀਆ ’ਚ ਪੈਂਦੇ ਪਿੰਡ ਕਣਕਵਾਲ, ਰਾਮਸਰਾਂ ਚੌਂਕ, ਤਰਖਾਣਵਾਲਾ, ਸੰਗਤ ਏਰੀਆ ’ਚ ਪਿੰਡ ਡੂਮਵਾਲੀ, ਨਰਸਿੰਗ ਕਲੋਨੀ-1 ਅਤੇ ਨਰਸਿੰਗ ਕਲੋਨੀ-2 ਅਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਏਰੀਆ ’ਚ ਪੈਂਦੇ ਪਿੰਡ ਨਥੇਹਾ, ਗੋਲੋਵਾਲਾ, ਕਲਾਲਵਾਲਾ, ਫੱਤਾਬਾਲੂ, ਰਾਈਆ, ਕੋਰੇਆਣਾ, ਗੇਹਲੇਵਾਲਾ, ਤਿਊਣਾ ਪੁਜਾਰੀਆਂ ਜੋਗੇਵਾਲਾ, ਬਹਿਮਣ ਕੌਰ ਸਿੰਘ ਅਤੇ ਬਹਿਮਣ ਜੱਸਾ ਸਿੰਘ ਪਿੰਡਾਂ ’ਚ 23 ਮਈ 2024 ਨੂੰ ਸ਼ਾਮ 5.00 ਵਜੇ ਤੋਂ ਲੈ ਕੇ 25 ਮਈ 2024 ਨੂੰ ਸ਼ਾਮ 7.00 ਵਜੇ ਤੱਕ ਡਰਾਈ-ਡੇ ਘੋਸ਼ਿਤ ਕੀਤਾ ਜਾਂਦਾ ਹੈ।

ਹੁਕਮ ਅਨੁਸਾਰ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ਲਈ ਪੂਰਨ ਤੌਰ ’ਤੇ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਹਰਿਆਣਾ ਰਾਜ ਨਾਲ ਲਗਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਦੇ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।

Tags:

Advertisement

Latest News

 ਪੰਜਾਬ ਦੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ ਪੰਜਾਬ ਦੇ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਕਰਵਾਇਆ ਫਰੀ
Ludhiana,16 June,2024,(Azad Soch News):- ਪੰਜਾਬ 'ਚ ਜਲੰਧਰ-ਪਾਣੀਪਤ ਹਾਈਵੇ (Jalandhar-Panipat Highway) 'ਤੇ ਲੁਧਿਆਣਾ ਨੇੜੇ ਬਣੇ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਮੁਫਤ...
ਪੰਜਾਬ ‘ਚ ਅੱਤ ਦੀ ਗਰਮੀ ਤੇ ਲੂ ਦਾ ਅਲਰਟ ਜਾਰੀ ਕੀਤਾ ਗਿਆ
ਵਿਆਹ ਬੰਧਨ ‘ਚ ਬੱਝੇ ਕੈਬਨਿਟ ਮੰਤਰੀ ਅਤੇ ਗਾਇਕ ਅਨਮੋਲ ਗਗਨ ਮਾਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 16-06-2024 ਅੰਗ 673
ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ
ਯੋਗਾ ਕਰਨ ਨਾਲ ਲੋਕਾਂ ਨੇ ਹਸਪਤਾਲਾਂ ਤੋਂ ਕੀਤਾ ਕਿਨਾਰਾ, ਜੀਵਨ 'ਚ ਸਿਹਤ ਦਾ ਆ ਰਿਹਾ ਨਵਾਂ ਮੋੜ