ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ

ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ

ਫ਼ਿਰੋਜ਼ਪੁਰ, 23 ਮਈ 2024:

        ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਨਜਾਇਜ਼ ਸ਼ਰਾਬ ਕੱਢਣ ’ਤੇ ਰੋਕ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ।

        ਟੀਮਾਂ ਵਿੱਚ ਆਬਕਾਰੀ ਅਫ਼ਸਰ ਰਜਨੀਸ਼ ਬੱਤਰਾ ਅਤੇ ਇੰਦਰਜੀਤ ਸਹਿਜ਼ਾਰਾਆਬਕਾਰੀ ਇੰਸਪੈਕਟਰ ਰਾਜਬੀਰ ਸਿੰਘਮੋਹਿਤ ਗੁਪਤਾਕਰਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਦੋਵੇਂ ਜ਼ਿਲ੍ਹਿਆਂ ਦੇ ਆਬਕਾਰੀ ਪੁਲੀਸ ਅਧਿਕਾਰੀ ਸ਼ਾਮਲ ਸਨ।

        ਦੋਵਾਂ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਦਰਿਆ ਬਿਆਸ ਅਤੇ ਸਤਲੁਜ ਦੇ ਕੰਢੇ ’ਤੇ ਥਿੱਤ ਪਿੰਡ ਕਿੜੀਆਂ ਅਤੇ ਮਰੜ ਵਿਖੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਸਵੇਰੇ 9.00 ਵਜੇ ਸ਼ੁਰੂ ਹੋਈ। ਲਾਹਣਤਰਪਾਲਾਂ ਅਤੇ ਲੁਕਵੇਂ ਸਥਾਨਾਂ ਦਾ ਪਤਾ ਲਗਾਉਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਿੱਥੇ ਲਾਹਣ ਕੱਢੀ ਜਾਂਦੀ ਹੈ। ਛਾਪੇਮਾਰੀ ਦੌਰਾਨ ਡਰੋਨ ਦੀ ਮਦਦ ਨਾਲ 10 ਪਲਾਸਟਿਕ ਤਰਪਾਲਾਂ ਨੂੰ ਲੱਭਿਆ ਗਿਆ ਜਿਸ ਵਿੱਚ 50,000 ਲੀਟਰ ਤੋਂ ਵੱਧ ਲਾਹਣ ਸੀ। ਲਾਹਣ ਸਮੇਤ ਚਾਰ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਭੱਠੀਆਂ ਨੂੰ ਕਾਬੂ ਕੀਤਾ ਗਿਆ ਜਿੱਥੋਂ 250 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।

        ਇਸ ਛਾਪੇਮਾਰੀ ਲਈ ਜੰਗਲਾਤ ਵਿਭਾਗ ਤੋਂ ਵਿਸ਼ੇਸ਼ ਇਜਾਜ਼ਤ ਅਤੇ ਸਹਾਇਤਾ ਮੰਗੀ ਗਈ ਹੈ। ਛਾਪੇਮਾਰੀ ਵਿੱਚ ਜੰਗਲਾਤ ਵਿਭਾਗ ਦੇ ਦੋ ਅਧਿਕਾਰੀ ਸ਼੍ਰੀ ਕਮਲਜੀਤ ਸਿੰਘ ਰੇਂਜ ਅਫਸਰ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਵੀ ਸ਼ਾਮਲ ਸਨ। ਇਸ ਸਬੰਧੀ ਥਾਣਾ ਚੋਹਾਲਾ ਸਾਹਿਬ ਵਿਖੇ ਐਫ.ਆਈ.ਆਰ. ਦਰਜ਼ ਕੀਤੀ ਗਈ।

Tags:

Advertisement

Latest News

ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ
ਫ਼ਤਹਿਗੜ੍ਹ ਸਾਹਿਬ 15 ਜੂਨਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ...
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ
ਯੋਗਾ ਕਰਨ ਨਾਲ ਲੋਕਾਂ ਨੇ ਹਸਪਤਾਲਾਂ ਤੋਂ ਕੀਤਾ ਕਿਨਾਰਾ, ਜੀਵਨ 'ਚ ਸਿਹਤ ਦਾ ਆ ਰਿਹਾ ਨਵਾਂ ਮੋੜ
ਪ੍ਰਸ਼ਾਸਨ ਵੱਲੋਂ 'ਕੈਪਚਰ ਲੁਧਿਆਣਾ: ਮੋਮੈਂਟਸ ਆਫ ਗ੍ਰੀਨ' ਫੋਟੋਗ੍ਰਾਫੀ ਮੁਕਾਬਲੇ ਦਾ ਆਗਾਜ਼
ਇੰਟਰਨੈੱਟ ‘ਤੇ ਫਿਰ ਛਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਰਜੀਆ ਮੇਲੋਨੀ
 ਬਦਰੀਨਾਥ ਹਾਈਵੇਅ ਉੱਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ,ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ
ਹਰਿਆਣਾ 'ਚ ਗਰਮੀ ਦਾ ਕਹਿਰ,ਕਈ ਜ਼ਿਲ੍ਹਿਆਂ 'ਚ ਪਾਰਾ 45 ਡਿਗਰੀ ਤੋਂ ਪਾਰ