ਖਰਚਾ ਅਬਜ਼ਰਵਰ ਵੱਲੋਂ ਪੁਲਿਸ, ਬੀ.ਐਸ.ਐਫ, ਜੀਐਸਟੀ, ਐਕਸਾਈਜ ਦੇ ਅਧਿਕਾਰੀਆ ਨਾਲ ਮੀਟਿੰਗ

ਖਰਚਾ ਅਬਜ਼ਰਵਰ ਵੱਲੋਂ ਪੁਲਿਸ, ਬੀ.ਐਸ.ਐਫ, ਜੀਐਸਟੀ, ਐਕਸਾਈਜ ਦੇ ਅਧਿਕਾਰੀਆ ਨਾਲ ਮੀਟਿੰਗ

ਫਿਰੋਜ਼ਪੁਰ 23 ਮਈ ( ) ਲੋਕ ਸਭਾ ਚੋਣਾਂ 2024 ਦੌਰਾਨ ਵੋਟਰਾਂ ਨੂੰ ਵੋਟ ਦੇ ਲਾਲਚ ਸਬੰਧੀ ਨਕਦੀਸ਼ਰਾਬ ਜਾਂ ਕੋਈ ਵੀ ਹੋਰ ਸਮਾਨ ਦੀ ਵੰਡ ਨਾ ਕੀਤੀ ਜਾ ਸਕੇ ਇਸ ਲਈ ਸਾਰੀਆਂ ਟੀਮਾਂ ਪੂਰੀਆਂ ਚੌਕਸ ਰਹਿਣ ਅਤੇ ਸਮੇਂ ਸਮੇਂ ਤੇ ਚੈਕਿੰਗ ਕਰਦੀਆਂ ਰਹਿਣ ਇਹ ਪ੍ਰਗਟਾਵਾ ਖਰਚਾ ਅਬਜ਼ਰਵਰ ਸ੍ਰੀ ਨਾਗੇਂਦਰ ਯਾਦਵ ਆਈ.ਆਰ.ਐਸ ਨੇ ਪੁਲਿਸਬੀ.ਐਸ.ਐਫਜੀਐਸਟੀਐਕਸਾਈਜ ਸਮੇਤ ਵੱਖ ਵੱਖ ਏਜੰਸੀਆਂ ਨਾਲ ਮੀਟਿੰਗ ਕਰਨ ਮੌਕੇ ਕੀਤਾਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਅਤੇ ਵਧੀਕ ਜ਼ਿਲ੍ਹਾ ਚੋਣ ਅਫਸਰ ਡਾਨਿੱਧੀ ਕੁਮੁਦ ਬਾਮਬਾ ਵੀ ਹਾਜ਼ਰ ਸਨ  

          ਸ੍ਰੀ ਨਾਗੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਕੁੱਝ ਹੀ ਦਿਨ ਬਾਕੀ ਹਨਜਿਸ ਲਈ ਹੁਣ ਹੋਰ ਵੀ ਤੇਜੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਲੋੜ ਹੈ ਪੁਲਿਸ ਅਤੇ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਗੱਲ ਕਰਦਿਆਂ ਕਿਹਾ ਕਿ ਲਗਾਤਾਰ ਸ਼ਹਿਰ ਵਿੱਚ ਆਉਣ ਜਾਣ ਵਾਲਿਆਂ ਵਹੀਕਲਾਂ ਅਤੇ ਬਾਰਡਰ ਏਰੀਆ ਵਿੱਚ ਕਿੰਗ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨਸ਼ਾਨਕਦੀ ਆਦਿ ਦੀ ਤਸਕਰੀ ਨਾ ਹੋ ਸਕੇ ਉਨ੍ਹਾਂ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਰਾਬ ਦੀ ਵਿਕਰੀ ਉੱਤੇ ਨਜ਼ਰ ਰੱਖਣ ਲਈ ਕਿਹਾ ਅਤੇ ਨਾਲ ਹੀ ਸਟਾਕ ਰਜਿਸਟਰ ਵੀ ਸਮੇਂ ਸਮੇਂ ਤੇ ਚੈੱਕ ਕਰਨ ਲਈ ਕਿਹਾ

          ਇਸ ਤੋਂ ਇਲਾਵਾ ਉਨ੍ਹਾਂ ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਟੋਰਾਂ ਤੋਂ ਸਮਾਨ ਦੀ ਖਰੀਦੋ-ਫਰੋਕਤ ਖਾਸ ਕਰ ਕੇ ਬਲਕ ਸਮਾਨ ਦੀ ਖਰੀਦ ਤੇ ਨਜ਼ਰ ਰੱਖਣ ਲਈ ਕਿਹਾ ਉਨ੍ਹਾਂ ਕਿਹਾ ਕਿ ਸਮੂਹ ਟੀਮਾਂ ਆਪਸੀ ਤਾਲਮੇਲ ਬਣਾ ਕੇ ਰੱਖਣ ਅਤੇ ਕੋਈ ਵੀ ਨਕਦੀਸ਼ਰਾਬ ਜਾਂ ਹੋਰ ਸਮਾਨ ਦੀ ਵੰਡ ਸਬੰਧੀ ਸੂਚਨਾ ਮਿਲੇ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇ

Tags:

Advertisement

Latest News

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ, 16 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਨਸ਼ਾ ਤਸਕਰਾਂ ‘ਤੇ ਨਕੇਲ ਕਸੀ ਜਾ ਰਹੀ ਹੈ ਉਥੇ...
ਲੋਕਾਂ ’ਚ ‘ਸੀ ਐਮ ਦੀ ਯੋਗਸ਼ਾਲਾ’ ਪ੍ਰਤੀ ਉਤਸ਼ਾਹ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਦੀ ਨਿਸ਼ਾਨੀ-ਐਸ ਡੀ ਐਮ ਗੁਰਮੰਦਰ ਸਿੰਘ
ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ
ਹਿਮਾਚਲ ਵਿੱਚ ਹਮਲੇ ਦਾ ਸ਼ਿਕਾਰ ਹੋਏ ਐਨਆਰਆਈ ਪਰਿਵਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਮਿਲਣ ਲਈ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ
ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ 3750/- ਪ੍ਰਤੀ ਹੈਕਟੇਅਰ ਬਤੌਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ : ਮੁੱਖ ਖੇਤੀਬਾੜੀ ਅਫ਼ਸਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਈਵੀਐਮ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ
ਇੰਗਲੈਂਡ ਨੇ ਨਾਮੀਬੀਆ ਨੂੰ 41 ਦੌੜਾਂ ਨਾਲ ਹਰਾਇਆ