ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਚੰਡੀਗੜ੍ਹ, 17 ਦਸੰਬਰ:

ਸੂਬੇ ਵਿੱਚ ਜੰਗਲਾਤ ਹੇਠਲੇ ਰਕਬੇ ਨੂੰ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ 8 ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਵਿਕਸਿਤ ਕਰ ਰਹੀ ਹੈ। ਇਨ੍ਹਾਂ ਵਿੱਚੋਂ ਚਾਰ ਪਾਰਕ ਪਠਾਨਕੋਟ ਵਿੱਚ, 2 ਪਟਿਆਲਾ ਵਿੱਚ ਅਤੇ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ 1-1 ਪਾਰਕ ਗਰੀਨਿੰਗ ਪੰਜਾਬ ਮਿਸ਼ਨ ਅਧੀਨ ਵਿਕਸਿਤ ਕੀਤੇ ਜਾ ਰਹੇ ਹਨ।

ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਪਠਾਨਕੋਟ ਵਿੱਚ, ਪਿੰਡ ਘਰੋਟਾ (0.50 ਹੈਕਟੇਅਰ), ਕਟਾਰੂਚੱਕ (0.75 ਹੈਕਟੇਅਰ),  ਹੈਬਤ ਪਿੰਡੀ (0.60 ਹੈਕਟੇਅਰ) ਅਤੇ ਆਈ.ਟੀ.ਆਈ. ਬਮਿਆਲ ਵਿਖੇ ਇਹ ਵਾਤਾਵਰਣ ਪਾਰਕ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ, ਪਟਿਆਲਾ ਵਿੱਚ ਬੈਰਨ ਮਾਈਨਰ ਸਮੇਤ ਦੋ ਥਾਵਾਂ 'ਤੇ ਵਾਤਾਵਰਣ ਪਾਰਕ ਵਿਕਸਤ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਵਿੱਚ, ਪਿੰਡ ਜਗਦੇਵ ਕਲਾਂ ਪੁਲ ਵਿਖੇ ਵਾਤਾਵਰਣ ਪਾਰਕ ਬਣਾਇਆ ਜਾ ਰਿਹਾ ਹੈ,ਜਦੋਂ ਕਿ ਹੁਸ਼ਿਆਰਪੁਰ ਦੇ ਬੱਸੀ ਪੁਰਾਣੀ ਵਿਖੇ ਇੱਕ ਵਣ ਚੇਤਨਾ ਪਾਰਕ ਪ੍ਰਗਤੀ ਅਧੀਨ ਹੈ।

ਹੈਬਤ ਪਿੰਡ ਵਿਖੇ ਪਾਰਕ ਦੇ ਸੰਬੰਧ ਵਿੱਚ, ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਦਾ ਕੰਮ ਪੂਰਾ ਹੋ ਗਿਆ ਹੈ, ਜਦੋਂ ਕਿ ਖੇਡ ਉਪਕਰਣ ਸਥਾਪਿਤ ਕਰਨ ਅਤੇ ਓਪਨ ਏਅਰ ਸ਼ੈਲਟਰ (ਗਾਜ਼ੇਬੋ) ਨਿਰਮਾਣ ਅਧੀਨ ਹੈ। ਘਰੋਟਾ ਵਿਖੇ ਵੀ, ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਦਾ ਕੰਮ ਪੂਰਾ ਹੋ ਗਿਆ ਹੈ ਜਦੋਂ ਕਿ ਖੇਡ ਉਪਕਰਣ ਸਥਾਪਿਤ ਕਰਨ ਅਤੇ ਓਪਨ ਏਅਰ ਸ਼ੈਲਟਰ (ਗਾਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ। ਇਸੇ ਤਰ੍ਹਾਂ ਪਿੰਡ ਕਟਾਰੂਚੱਕ ਵਿੱਚ ਵੀ ਇੰਟਰਲਾਕਿੰਗ ਟਾਈਲਾਂ ਵਾਲੇ ਨੇਚਰ ਟ੍ਰੇਲ ਅਤੇ ਖੇਡ ਉਪਕਰਣਾਂ ਦੀ ਸਥਾਪਨਾ ਦਾ ਕੰਮ ਬਹੁਤ ਤੇਜ਼ੀ ਨਾਲ ਜਾਰੀ ਹੈ।

ਸੂਬਾ ਸਰਕਾਰ ਦਾ ਇਹ ਸੁਹਿਰਦ ਯਤਨ ਰਿਹਾ ਹੈ ਕਿ ਵੱਧ ਤੋਂ ਵੱਧ ਹਰਿਆਲੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਰੱਖਿਆ ਲਈ ਉਪਾਅ ਕੀਤੇ ਜਾਣ। ਇਸ ਸਬੰਧ ਵਿੱਚ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਪੰਜਾਬ 'ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025' ਦਾ ਖਰੜਾ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸਦਾ ਉਦੇਸ਼ ਹਰਿਆਵਲ ਨੂੰ ਬਣਾਈ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ ਅਤੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਹੀ ਮਿੱਟੀ ਦੀ ਸੰਭਾਲ ਕਰਨਾ ਹੈ।

ਇਹ ਐਕਟ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ ਵਿੱਚ ਲਾਗੂ ਹੋਵੇਗਾ। ਐਕਟ ਅਨੁਸਾਰ ਕਿਸੇ ਵੀ ਨਗਰ ਕੌਂਸਲ, ਨਗਰ ਨਿਗਮ, ਨੋਟੀਫਾਈਡ ਏਰੀਆ ਕਮੇਟੀ, ਟਾਊਨ ਏਰੀਆ ਕਮੇਟੀ ਜਾਂ  ਸ਼ਹਿਰੀ ਵਿਕਾਸ ਅਥਾਰਟੀ/ਇਕਾਈ ਇਸ ਤਹਿਤ ਕਵਰ ਹੋਣਗੇ। ਐਕਟ ਵਿੱਚ ਇੱਕ ਟ੍ਰੀ ਅਫਸਰ ਦਾ ਵੀ ਪ੍ਰਬੰਧ ਹੈ ਜਿਸਦਾ ਅਰਥ ਹੈ ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਇੱਕ ਕਾਰਜਕਾਰੀ ਅਫਸਰ ਜਾਂ ਰਾਜ ਸਰਕਾਰ ਦੁਆਰਾ ਇਸ ਤਰ੍ਹਾਂ ਨੋਟੀਫਾਈ ਕੀਤਾ ਕੋਈ ਹੋਰ ਅਧਿਕਾਰੀ। 

Advertisement

Advertisement

Latest News

ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਵਿਖੇ ਕੈਂਪ ਲਗਾਇਆ ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਬਾਬਾ ਫੂਲ ਸਰਕਾਰੀ ਬਿਰਧ ਆਸ਼ਰਮ ਵਿਖੇ ਕੈਂਪ ਲਗਾਇਆ
ਤਪਾ, 17 ਦਸੰਬਰ  ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਦੀ...
ਨਗਰ ਨਿਗਮ ਵੱਲੋਂ ਜੀ.ਆਈ.ਐਸ. ਸਰਵੇ ਦੇ ਨਾਂ ’ਤੇ ਕੋਈ ਵੀ ਫੀਸ ਨਹੀਂ ਲਈ ਜਾ ਰਹੀ: ਨਿਗਮ ਕਮਿਸ਼ਨਰ
ਅੰਮ੍ਰਿਤਸਰ ਵਿੱਚ "ਯੂਥ ਅਗੇਂਸਟ ਡਰੱਗਜ਼" ਜਾਗਰੂਕਤਾ ਮੁਹਿੰਮ
ਜ਼ਿਲ੍ਹਾ ਅਤੇ ਸਟੇਟ ਰੈੱਡ ਕਰਾਸ ਵਲੋਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਤਿੰਨ ਦਿਨਾਂ ਲਈ ਫਸਟ ਏਡ ਪੋਸਟ ਲਗਾਈ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ 18.30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ
ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ
'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ