ਉੱਨਤ ਐਪ ਅਤੇ ਲੱਕੀ ਡਰਾਅ ਸਬੰਧੀ ਸਬ ਡਵੀਜ਼ਨ ਤਪਾ ਵਿੱਚ ਤੈਨਾਤ ਟੀਮਾਂ ਦੇ ਇੰਚਾਰਜਾਂ ਅਤੇ ਸਹਾਇਕ ਅਮਲੇ ਨਾਲ ਮੀਟਿੰਗ
By Azad Soch
On
ਤਪਾ, 15 ਅਕਤੂਬਰ
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜ਼ਨ ਤਪਾ ਦੇ ਸਬੰਧਤ ਅਧਿਕਾਰੀਆਂ ਅਤੇ ਸਟਾਫ਼ ਵਲੋਂ ਪਿੰਡ- ਪਿੰਡ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਐੱਸ.ਡੀ.ਐੱਮ. ਤਪਾ ਸ੍ਰੀ ਆਯੂਸ਼ ਗੋਇਲ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਬਣਾਈਆਂ ਗਈਆਂ ਵੱਖ ਵੱਖ ਟੀਮਾਂ ਦੇ ਕਲੱਸਟਰ ਅਫ਼ਸਰ, ਸਹਾਇਕ ਕਲੱਸਟਰ ਅਫ਼ਸਰ, ਉਵਰਆਲ ਇੰਚਾਰਜ ਅਤੇ ਸਹਾਇਕ ਉਵਰਆਲ ਇੰਚਾਰਜ ਸਹਿਬਾਨਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਆਯੂਸ਼ ਵੱਲੋਂ ਟੀਮਾਂ ਦੇ ਸਬੰਧਤ ਅਫ਼ਸਰਾਂ ਪਾਸੋਂ ਕੰਮਾਂ ਸਬੰਧੀ ਫੀਡ ਬੈਕ ਲਈ ਗਈ। ਉਨਾਂ ਕਲੱਸਟਰ ਅਫ਼ਸਰਾਂ ਅਤੇ ਸਹਾਇਕ ਅਮਲੇ ਨੂੰ ਹਦਾਇਤ ਕੀਤੀ ਕਿ ਨੋਡਲ ਅਫ਼ਸਰ ਉੱਨਤ ਐਪ ਦੀ ਆਈ. ਡੀ ਨੂੰ ਲਾਗਿਨ ਕਰਨ ਅਤੇ ਲੱਕੀ ਡਰਾਅ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਅਪਲਾਈ ਕਰਵਾਉਣ। ਉਨ੍ਹਾਂ ਕਿਹਾ ਕਿ ਗੂਗਲ ਸ਼ੀਟ ਸਮੇਂ ਸਿਰ ਅਪਡੇਟ ਕਰਨੀ ਯਕੀਨੀ ਬਣਾਉਣ। ਉੱਨਤ ਐਪ ਵਿਚ ਮਸ਼ੀਨਰੀ ਮਾਰਕ ਕੀਤੀ ਜਾਵੇ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ।
Related Posts
Latest News
07 Dec 2025 22:45:13
ਚੰਡੀਗੜ੍ਹ, 7 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...


