ਵਿਧਾਇਕ ਬੱਲੂਆਣਾ ਤੇ ਡਿਪਟੀ ਕਮਿਸ਼ਨਰ ਨੇ ਸੁਖਚੈਨ ਗਊਸ਼ਾਲਾ ਦਾ ਕੀਤਾ ਦੌਰਾ

ਵਿਧਾਇਕ ਬੱਲੂਆਣਾ ਤੇ ਡਿਪਟੀ ਕਮਿਸ਼ਨਰ ਨੇ  ਸੁਖਚੈਨ ਗਊਸ਼ਾਲਾ ਦਾ ਕੀਤਾ ਦੌਰਾ

ਫਾਜਿ਼ਲਕਾ 8 ਅਗਸਤ 2024.....

       ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ  ਸੁਖਚੈਨ ਗਊਸ਼ਾਲਾ ਦਾ ਦੌਰਾ ਕਰਕੇ ਗਊਆਂ ਦੀ ਦੇਖਭਾਲ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਜਿੱਥੇ ਉਨ੍ਹਾਂ ਖੁਦ ਪਸ਼ੂਆਂ ਨੂੰ ਚਾਰਾ ਖਵਾਇਆ ਉੱਥੇ ਹੀ ਵਾਤਾਵਰਨ ਦੀ ਹਰਿਆਲੀ ਨੂੰ ਮੱਦੇਨਜ਼ਰ ਰੱਖਦਿਆਂ ਪੌਦੇ ਵੀ ਲਗਾਏ

            ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕਿਹਾ ਕਿ ਗਊਸ਼ਾਲਾ ਵਿੱਚ ਸ਼ੈਡਖੁਰਲੀਆਂ ਤੇ ਇੰਟਰਲੋਕ ਟਾਈਲਾਂ ਬਣਾਉਣ ਦੀ ਜੋ ਤਜਵੀਜ ਉਹਨਾਂ ਵੱਲੋਂ ਰੱਖੀ ਗਈ ਉਸ ਦੀ ਪਰਪੋਜਲ ਜਲਦ ਹੀ ਉਨ੍ਹਾਂ ਨੂੰ ਭੇਜਣ ਤਾਂ ਜੋ ਜਲਦ ਹੀ ਇਸ ਕਾਰਜ ਨੂੰ ਕਰਵਾਇਆ ਜਾਵੇ! ਗਊਸ਼ਾਲਾ ਦੇ ਪ੍ਰਬੰਧਕਾਂ ਨੇ ਗਊਸ਼ਾਲਾ ਵਿੱਚ ਪਾਈਪ ਲਾਈਨਹਰੇ ਚਾਰੇ ਲਈ ਪੰਚਾਇਤੀ ਜਮੀਨ ਅਤੇ ਛੱਪੜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਇਸ ਦਾ ਜਲਦੀ ਹੱਲ ਕਰਾਉਣ ਦਾ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ!

 ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਇਥੇ ਦੋ ਤਿੰਨ ਏਕੜ ਜਮੀਨ ਖਾਲੀ ਪਈ ਹੈ ਤਾਂ ਉਹ ਦੱਸਣ ਤਾਂ ਜੋ ਇੱਥੇ ਮੀਆਂਵਾਕੀ ਤਕਨੀਕ ਨਾਲ ਮਿਨੀ ਜੰਗਲ ਬਣਾਇਆ ਜਾ ਸਕੇ! ਜਿਸ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਸਹਿਮਤੀ ਜਤਾਈ ਅਤੇ ਇਸ ਕਾਰਜ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ।  ਉਹਨਾਂ ਕਿਹਾ ਕਿ ਜੇਕਰ ਗਊਸ਼ਾਲਾ ਵਿੱਚ ਹੋਰ ਕਿਤੇ ਵੀ ਥਾਂ ਤੇ ਬੂਟੇ ਲਗਾਉਣੇ ਹਨ ਤਾਂ ਉਹ ਦੱਸਣ ਤਾਂ ਜੋ ਨਰੇਗਾ ਵਰਕਰਾਂ ਦੀ ਮਦਦ ਨਾਲ ਲਗਵਾਏ ਜਾ ਸਕਣ! ਇਸ ਤੋਂ ਬਾਅਦ ਉਹਨਾਂ ਦੁਰਘਟਨਾ ਜਖਮੀ ਹੋਏ ਪਸ਼ੂਆਂ ਨੂੰ ਵੀ ਦੇਖਿਆ!

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਸਮੇਤ ਪ੍ਰਧਾਨ ਗਊਸ਼ਾਲਾ ਅਤੇ ਗਊਸ਼ਾਲਾ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।

Tags:

Related Posts

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ