ਵਿਧਾਇਕ ਸੇਖੋਂ ਨੇ ਪਿੰਡ ਢਿੱਲਵਾਂ ਖੁਰਦ ਅਤੇ ਹੱਸਣ ਭੱਟੀ 'ਚ ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਨੀਂਹ ਪੱਥਰ ਰੱਖਿਆ
ਫਰੀਦਕੋਟ, 24 ਜੁਲਾਈ 2025 () ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਖੁਰਦ ਅਤੇ ਹੱਸਣ ਭੱਟੀ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ ਬਣਾਉਣ ਲਈ ਨੀਂਹ ਪੱਥਰ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਰੱਖਿਆ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਸਿਹਤਮੰਦ ਪੰਜਾਬ ਲਈ ਹਰੇਕ ਪਿੰਡ ਨੂੰ ਸਿਹਤ ਸਹੂਲਤਾਂ ਪੱਖੋਂ ਮਜ਼ਬੂਤ ਕਰਨਾ ਸੂਬਾ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਹ ਸੈਂਟਰ ਪਿੰਡਾਂ ਦੇ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਘਰ ਦੇ ਨੇੜੇ ਹੀ ਢੰਗ ਦੀ ਇਲਾਜ ਸਹੂਲਤ ਦੇਣਗੇ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਜਿਵੇਂ ਕਿ ਮਾਂ-ਬੱਚੇ ਦੀ ਦੇਖਭਾਲ, ਟੀਕਾਕਰਨ, ਦਵਾਈਆਂ, ਰੋਗਾਂ ਦੀ ਜਾਂਚ ਆਦਿ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 32 ਲੱਖ ਰੁਪਏ ਪ੍ਰਤੀ ਸੈਂਟਰ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਵਿਧਾਇਕ ਸ. ਸੇਖੋਂ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਜਲਦੀ ਤਿਆਰ ਹੋਣਗੇ ਅਤੇ ਪਿੰਡਾਂ ਦੀ ਸਿਹਤ ਸੰਬੰਧੀ ਲੋੜਾਂ ਨੂੰ ਪੂਰਾ ਕਰਨਗੇ।
ਇਸ ਮੌਕੇ ਵਰਿੰਦਰ ਸਿੰਘ ਹੈਰੀ ਢਿੱਲਵਾ, ਪਰਗਟ ਸਿੰਘ ਸਾਦਿਕ, ਦੀਸ਼ਾ ਸਰਪੰਚ ਸਾਦਿਕ, ਗੁਰਪ੍ਰੀਤ ਸਿੰਘ ਦੀਪ ਸਿੰਘ ਵਾਲਾ, ਉੱਤਮ ਸਿੰਘ, ਮਾਸਟਰ ਅਮਰਜੀਤ ਸਿੰਘ, ਐਮ.ਸੀ. ਕਮਲਜੀਤ ਸਿੰਘ, ਕੇਵਲ ਸਿੰਘ, ਡਾ. ਬੂਟਾ ਸਿੰਘ, ਹਰਜਿੰਦਰ ਚੌਹਾਨ, ਕਰਮਜੀਤ ਸਿੰਘ ਬੁਰਜ ਮਸਤਾ, ਬਲਜੀਤ ਬੱਬੂ ਸਰਪੰਚ, ਗੁਰਸੇਵਕ ਢਿੱਲੋ, ਰਾਜਦੀਪ ਸਿੰਘ ਸਰਪੰਚ ਤੋਂ ਇਲਾਵਾ ਹੋਰ ਹਾਜ਼ਰ ਸਨ।


