ਏ.ਟੀ.ਐਮ. ਬਦਲਕੇ ਠੱਗੀ ਮਾਰਨ ਵਾਲੇ 02 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਮੋਹਾਲੀ ਪੁਲਿਸ ਵੱਲੋਂ ਪਰਦਾਫਾਸ਼

ਏ.ਟੀ.ਐਮ. ਬਦਲਕੇ ਠੱਗੀ ਮਾਰਨ ਵਾਲੇ 02 ਮੈਂਬਰੀ ਇੰਟਰ ਸਟੇਟ ਗਿਰੋਹ ਦਾ ਮੋਹਾਲੀ ਪੁਲਿਸ ਵੱਲੋਂ ਪਰਦਾਫਾਸ਼

ਐਸ.ਏ.ਐਸ.ਨਗਰ, 30 ਸਤੰਬਰ, 2024:
 
ਐੱਸ ਐੱਸ ਪੀ ਐਸ.ਏ.ਐਸ. ਨਗਰ, ਦੀਪਕ ਪਾਰਿਕ ਆਈ ਪੀ ਐਸ ਸੀਨੀਅਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ 02 ਅਲੱਗ-ਅਲੱਗ ਕੇਸਾਂ ਵਿੱਚ ਏ.ਟੀ.ਐਮ. ਬਦਲਕੇ ਠੱਗੀ ਮਾਰਨ ਵਾਲੇ 02 ਮੈਂਬਰੀ ਇੰਟਰ ਸਟੇਟ ਗਿਰੋਹ ਅਤੇ ਇੱਕ 02 ਮੈਂਬਰੀ ਚੋਰ ਗਿਰੋਹ ਦਾ ਪਰਦਾਫਾਸ਼ ਕਰਕੇ ਕੁੱਲ 04 ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
             ਜਾਣਕਾਰੀ ਦਿੰਦਿਆਂ  ਤਲਵਿੰਦਰ ਸਿੰਘ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਦੱਸਿਆ ਕਿ  ਮਿਤੀ 24-08-2024 ਨੂੰ ਗੁਰਮੇਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਕਾਨ ਨੰ: 214 ਸ਼ਿਵਾਲਿਕ ਵਿਹਾਰ ਜੀਰਕਪੁਰ, ਜਿਲਾ ਮੋਹਾਲ਼ੀ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 372  ਮਿਤੀ 24-08-2024 ਅ/ਧ 318(4), 61(2) 303(2), 316(2) BNS ਥਾਣਾ ਜੀਰਕਪੁਰ ਦਰਜ ਕੀਤਾ  ਗਿਆ ਸੀ ਕਿ ਮਿਤੀ 18-08-2024 ਨੂੰ ਉਹ ਪੰਜਾਬ ਨੈਸ਼ਨਲ ਬੈਂਕ ਸਾਹਮਣੇ ਲੱਕੀ ਢਾਬਾ ਪਟਿਆਲਾ ਰੋਡ ਜੀਰਕਪੁਰ ਦੇ ਏ ਟੀ ਐਮ ਤੇ ਪੈਸੇ ਕਢਵਾਉਣ ਲਈ ਗਿਆ ਸੀ, ਜਦੋਂ ਉਹ ਪੈਸੇ ਕੱਢਵਾ ਰਿਹਾ ਸੀ ਤਾਂ 02 ਨਾ-ਮਾਲੂਮ ਵਿਅਕਤੀਆਂ ਵੱਲੋਂ ਬੜੀ ਚੁਸਤੀ ਅਤੇ ਚਲਾਕੀ ਨਾਲ਼ ਉਸਦਾ ਏ.ਟੀ.ਐਮ. ਬਦਲ ਦਿੱਤਾ ਅਤੇ ਉਸਦੇ ਏ.ਟੀ.ਐਮ. ਵਿੱਚੋਂ 03 ਲੱਖ 95 ਹਜਾਰ ਰੁਪਿਆ ਕੱਢਵਾ ਲਿਆ ਸੀ। 
 
                ਇਸੇ ਤਰ੍ਹਾਂ ਮਿਤੀ 23-09-2024 ਨੂੰ ਜਸਵੀਰ ਸਿੰਘ ਪੁੱਤਰ ਸ਼੍ਰੀ ਅਮਰੀਕ ਸਿੰਘ ਵਾਸੀ ਮਕਾਨ ਨੰ: 6088, ਬਲਾਕ ਜੀ ਐਰੋਸਿਟੀ, ਥਾਣਾ ਜੀਰਕਪੁਰ, ਜਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਪਰ ਨਾ-ਮਾਲੂਮ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 421 ਮਿਤੀ 23-09-2024 ਅ/ਧ 331(4), 305 BNS ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਜਸਵੀਰ ਸਿੰਘ ਆਪਣੇ ਪਰਿਵਾਰ ਸਮੇਤਮਿਤੀ 18-09-2024 ਨੂੰ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਸੀ। ਜਦੋਂ ਉਹ ਮਿਤੀ 21-09-2024 ਨੂੰ ਆਪਣੇ ਘਰ ਆਇਆ ਤਾਂ ਉਸਦੇ ਘਰ ਵਿੱਚ ਪਏ ਗਹਿਣੇ ਨਾ-ਮਾਲੂਮ ਵਿਅਕਤੀਆਂ ਵੱਲੋਂ ਪਾੜ ਲਗਾਕੇ ਚੋਰੀ ਕਰ ਲਏ ਸਨ। 
       ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੇ ਅੱਗੇ ਦੱਸਿਆ ਕਿ ਦੱਸਿਆ ਕਿ ਉਕਤ ਦੋਵੇਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਐਸ.ਐਸ.ਪੀ. ਐਸ.ਏ.ਐਸ. ਨਗਰ ਵੱਲੋਂ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਸੀ ਕਿ ਉਪਰੋਕਤ ਵਾਰਦਾਤਾਂ ਨੂੰ ਹਰ ਹਾਲਤ ਵਿੱਚ ਟਰੇਸ ਕਰੇ। ਜਿਸ ਤੇ ਕਾਰਵਾਈ ਕਰਦੇ ਹੋਏ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਨਿਮਨ ਲਿਖਤ ਦੋਸ਼ੀਆਂਨ ਦਾ ਸੁਰਾਗ ਲਗਾਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਿਮਨ ਲਿਖਤ ਅਨੁਸਾਰ ਬ੍ਰਾਮਦਗੀ ਕੀਤੀ ਗਈ। 
 
ਏ.ਟੀ.ਐਮ. ਬਦਲਕੇ ਠੱਗੀ ਵਾਲ਼ੇ ਇੰਟਰ ਸਟੇਟ ਗਿਰੋਹ ਦੇ ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ:-
 
1. ਪ੍ਰਵੀਨ ਪੁੱਤਰ ਬਲਵਾਨ ਵਾਸੀ ਪਿੰਡ ਡਾਟਾ, ਥਾਣਾ ਸਦਰ ਹਾਂਸੀ, ਹਾਲ ਵਾਸੀ ਜਗਦੀਸ਼ ਕਲੋਨੀ, ਬਰਵਾਲ਼ਾ ਰੋਡ 
   ਹਾਂਸੀ, ਜਿਲਾ ਹਿਸਾਰ, ਹਰਿਆਣਾ, ਜਿਸਦੀ ਉਮਰ ਕ੍ਰੀਬ 30 ਸਾਲ ਹੈ, ਜੋ 05 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ 
   ਹੈ। 
2. ਕੁਲਦੀਪ ਉਰਫ ਮੀਨੂੰ ਪੁੱਤਰ ਸ਼ਸ਼ੀਪਾਲ ਵਾਸੀ ਪਿੰਡ ਖੇੜੀ ਚੋਪਟਾ (ਜਾਲਬਾ) ਥਾਣਾ ਨਾਰਨੌਦ, ਜਿਲਾ ਹਿਸਾਰ, 
    ਹਰਿਆਣਾ ਜਿਸਦੀ ਉਮਰ ਕ੍ਰੀਬ 32 ਸਾਲ ਹੈ, ਜਿਸਨੇ ਪੜਾਈ-ਲਿਖਾਈ ਨਹੀਂ ਕੀਤੀ। ਜੋ ਸ਼ਾਦੀ ਸ਼ੁਦਾ ਹੈ। 
 
 
 
ਪੁੱਛਗਿੱਛ ਦੋਸ਼ੀਆਂਨ:- 
                          ਉਕਤ ਦੋਸ਼ੀ ਜੋ ਆਪਸ ਵਿੱਚ ਮਿਲ਼ਕੇ ਭਾਰਤ ਦੀਆਂ ਅਲੱਗ-ਅਲੱਗ ਸਟੇਟਾਂ ਵਿੱਚ ਏ.ਟੀ.ਐਮ. ਬਦਲਕੇ ਭੋਲ਼ੇ ਭਾਲ਼ੇ ਲੋਕਾਂ ਨੂੰ ਉਹਨਾਂ ਦੇ ਪੈਸੇ ਕੱਢਵਾਉਣ ਦੇ ਬਹਾਨੇ, ਠੱਗੀ ਮਾਰਦੇ ਸਨ ਇਹਨਾਂ ਵਿਰੁੱਧ ਪਹਿਲਾਂ ਮੱਧ ਪ੍ਰਦੇਸ਼,ਯੂ.ਪੀ.,ਮਹਾਰਾਸ਼ਟਰ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜਿਲ਼ਿਆ ਵਿੱਚ ਮੁਕੱਦਮੇ ਦਰਜ ਹਨ। ਜਿਨਾਂ ਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਉਹ ਹਰ ਰੋਜ ਅਲੱਗ-ਅਲੱਗ ਸਟੇਟਾਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਨਾਂ ਨੇ ਕ੍ਰੀਬ 40 ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। 
 
ਬ੍ਰਾਮਦਗੀ ਦਾ ਵੇਰਵਾ:-
1) 126-ATM ਵੱਖ-ਵੱਖ ਬੈਂਕ
2) ਇੱਕ Swipe Machine
3) ਗੱਡੀ ਨੰ: HR21-R-5589 ਮਾਰਕਾ ਵੈਨਿਊ (ਜਿਸ ਪਰ ਸਵਾਰ ਹੋਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ)
4) 03 ਲੱਖ 85 ਹਜਾਰ ਰੁਪਏ ਕੈਸ਼
 
ਚੋਰ ਗਿਰੋਹ ਦੇ ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ:-
1. ਜਸਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਾਕਰਪੁਰ, ਥਾਣਾ ਸੋਹਾਣਾ, ਜਿਲਾ ਐਸ.ਏ.ਐਸ. 
  ਨਗਰ ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜਿਸਨੇ ਪੰਜ ਕਲਾਸਾਂ ਪਾਸ ਹੈ। ਜੋ ਅਨ-ਮੈਰਿਡ ਹੈ। ਦੋਸ਼ੀ ਖਿਲਾਫ 
  ਪਹਿਲਾਂ ਵੀ ਥਾਣਾ ਜੀਰਕਪੁਰ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। 
2. ਵੀਰੂ ਪੁੱਤਰ ਤੁੱਲਾ ਰਾਮ ਵਾਸੀ ਪਿੰਡ ਪਤਰਊਆ ਜਿਲਾ ਮੁਰਾਦਾਬਾਦ, ਯੂ.ਪੀ. ਹਾਲ ਵਾਸੀ ਪਿੰਡ ਮਟਰਾਂ ਐਰੋਸਿਟੀ, 
   ਥਾਣਾ ਸੋਹਾਣਾ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 21 ਸਾਲ ਹੈ, ਜਿਸਨੇ ਪੜਾਈ-ਲਿਖਾਈ ਨਹੀਂ 
   ਕੀਤੀ ਅਤੇ ਅਨ-ਮੈਰਿਡ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਜੀਰਕਪੁਰ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ। 
 
ਬ੍ਰਾਮਦਗੀ ਦਾ ਵੇਰਵਾ:- 
1) 4 pair big anklets silver     (187gm-180mg)
2) 3 pair small anklets silver (77 gm-800)
3) 1 pair small Kangan silver (13 gm- 520 mg) 
4) 1 ring silver                         ( 1 gm- 90 mg) 
5) 1 pair Topas silver             ( 5 gm - 130 mg) 
6) 1 pc small kangan Gold     (4 gm)
7) Chain + locket gold  (15gm – 350mg)
8) 1 pc coin gold                     (2gm- 480 mg) 
9) 1 pair Waliyan gold            (3 gm-290 mg)
10) 4 pair topas Gold             (13 gm- 300mg) 
11) 1 locket S type gold         (590 mg)
12) 1 ladies ring gold             (3 gm-470 mg)
13) small waliyan gold         (390 mg) 
14) 1 ring diamond + gold  (4 gm-580 mg)
Tags:

Advertisement

Latest News

ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ
New Delhi,09 OCT,2024,(Azad Soch News):- ਮਸ਼ਹੂਰ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਮੰਗਲਵਾਰ ਨੂੰ ਸਿਨੇਮਾ ’ਚ ਸਰਕਾਰ ਦੇ ਸਰਵਉੱਚ ਸਨਮਾਨ ਦਾਦਾ...
ਭਾਰਤ ਬਨਾਮ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿੱਚ ਅਗਲੇ ਮਹੀਨੇ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਟੱਕਰ ਹੋ ਸਕਦੀ ਹੈ
ਸੇਫ਼ ਨੇਬਰਹੁੱਡ ਮੁਹਿੰਮ: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਜਨਤਾ ਦਰਮਿਆਨ ਪਾੜੇ ਨੂੰ ਪੂਰਨ ਲਈ ਜਨਤਕ ਪਹੁੰਚ ਪਹਿਲਕਦਮੀ ਦੀ ਕੀਤੀ ਸ਼ੁਰੂਆਤ
ਕਿਸਾਨਾਂ ਖ਼ਿਲਾਫ਼ ਦਰਜ 25 ਐਫ.ਆਈ.ਆਰਜ਼. ਰੱਦ: ਗੁਰਮੀਤ ਸਿੰਘ ਖੁੱਡੀਆਂ
North Korea ਦੇ ਤਾਨਾਸ਼ਾਹ ਕਿਮ ਜੋਂਗ ਨੇ South Korea ਨੂੰ ਦਿੱਤੀ ਧਮਕੀ
ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਹੋਰ ਮਜ਼ਬੂਤ ਕਰੇਗੀ: ਮਹਿੰਦਰ ਭਗਤ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 88 'ਚ ਸੜਕ ਨਿਰਮਾਣ ਕਾਰਜ਼ਾਂ ਦਾ ਉਦਘਾਟਨ