ਨੰਗਲ ਡੈਮ ਤੇ ਪਾਣੀ ਦੀ ਪਹਿਰੇਦਾਰੀ ਲਗਾਤਾਰ ਜਾਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਨੰਗਲ ਇਲਾਕੇ ਦਾ ਦਰਦ ਪਹਿਚਾਣੀਆਂ
ਨੰਗਲ 06 ਮਈ ()
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਦੇ ਇਲਾਕੇ ਦਾ ਦਰਦ ਪੰਜਾਬ ਦੀ ਵਿਧਾਨ ਸਭਾ ਵਿੱਚ ਬਿਆਨ ਕਰਕੇ ਇਸ ਖੇਤਰ ਦੇ ਲੋਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਵਾਧੂ ਪਾਣੀ ਦੀ ਹੁਣ ਇੱਕ ਹੋਰ ਬੂੰਦ ਵੀ ਸੂਬੇ ਤੋ ਬਾਹਰ ਨਹੀ ਜਾਣ ਦਿੱਤੀ ਜਾਵੇਗੀ। ਬੀਬੀਐਮਬੀ ਲਈ ਪਿਛਲੀਆਂ ਸਰਕਾਰਾਂ ਦੇ ਗਲਤ ਫੈਸਲੇ ਸੂਬੇ ਦੀ ਕਿਸਾਨੀ ਤੇ ਆਰਥਿਕਤਾ ਨੂੰ ਢਾਹ ਲਗਾਉਦੇ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਨੇ ਆਪਣੀ ਧਰਤੀ ਮਾਂ ਦੇ ਦਿਲ ਵਿੱਚੋ ਲਗਾਤਾਰ ਪਾਣੀ ਕੱਢ ਕੇ ਦੇਸ਼ ਦੇ ਅਨਾਜ ਭੰਡਾਰ ਵਿਚ ਆਪਣਾ ਯੋਗਦਾਨ ਪਾਇਆ ਤੇ ਭਾਰਤ ਵਾਸੀਆਂ ਦਾ ਢਿੱਡ ਭਰਿਆ ਹੈ।
ਇਹ ਪ੍ਰਗਟਾਵਾ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਨੇ ਅੱਜ ਨੰਗਲ ਡੈਮ ਤੋ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮੁੱਚਾ ਇਲਾਕਾ ਬਿਨਾ ਕਿਸੇ ਭੇਦਭਾਵ ਤੋਂ ਪਾਣੀ ਤੇ ਪਹਿਰੇਦਾਰੀ ਲਈ ਅਡੋਲ ਖੜਾ ਹੈ। ਹਰ ਮੁਸ਼ਕਿਲ ਹਾਲਾਤ ਦਾ ਟਾਕਰਾ ਕਰਨ ਲਈ ਤਿਆਰ ਹਾਂ। ਸਾਡੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਡੈਮ, ਨਹਿਰਾਂ, ਦਰਿਆਵਾ ਤੋ ਮੀਟਰਾਂ ਦੀ ਦੂਰੀ ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਨਾ ਉਪਲੱਬਧ ਹੋਣ ਦੀ ਤਰਾਸਦੀ ਦਾ ਵੀ ਜਿਕਰ ਕੀਤਾ ਹੈ। ਪੰਜਾਬ ਦੀ ਅਗਵਾਈ ਕਰ ਰਹੇ ਆਗੂਆਂ ਨੇ ਵਿਸਥਾਰ ਨਾਲ ਸੂਬੇ ਦੇ ਹਿੱਤਾ ਤੇ ਹੱਤਾਂ ਤੇ ਪਏ ਡਾਕੇ ਤੇ ਲੁੱਟ ਖਸੁੱਟ ਬਾਰੇ ਵੀ ਚਾਨਣਾ ਪਾਇਆ ਹੈ। ਅੱਜ ਹਰ ਪੰਜਾਬੀ ਮਾਨ ਸਰਕਾਰ ਦੀ ਸੋਚ ਤੇ ਪਹਿਰਾ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇ ਹਾਲਾਤ ਜਿਸ ਤਰਾਂ ਦੇ ਮਰਜ਼ੀ ਹੋਣ ਅਸੀ ਵਾਧੂ ਪਾਣੀ ਦਾ ਕਤਰਾ ਵੀ ਨਹੀ ਜਾਣ ਦੇਵਾਂਗੇ।
ਇਸ ਮੌਕੇ ਦੀਪਕ ਸੋਨੀ ਮੀਡੀਆਰ ਕੋਆਰਡੀਨੇਟਰ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਪੱਮੂ ਢਿੱਲੋ, ਮਨਜੋਤ ਸਿੰਘ ਰਾਣਾ, ਸੁਮਿਤ ਕੁਮਾਰ, ਜਸਵਿੰਦਰ ਸਿੰਘ ਸਰਪੰਚ, ਰੋਕੀ ਸਰਪੰਚ, ਨਤਿਨ ਪੁਰੀ, ਨਿਸ਼ਾਤ ਗੁਪਤਾ, ਸੁਮਿਤ ਤਲਵਾੜਾ, ਕਪਲਾ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹਰਦੀਪ ਸਿੰਘ, ਊਸ਼ਾ ਰਾਣੀ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਹੈਪੀ, ਚਰਨਜੀਤ ਸਿੰਘ, ਨਵੀਨ ਛਾਬੜਾ, ਦੀਪੂ ਬਾਸ, ਮਨੂੰ ਪੁਰੀ, ਮੁਕੇਸ਼ ਸਰਪੰਚ, ਅਮਰੀਕ ਸਿੰਘ ਸਰਪੰਚ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਸਤੀਸ਼ ਚੋਪੜਾ, ਜਸਵਿੰਦਰ ਸੈਣੀ, ਮੁਕੇਸ਼ ਵਰਮਾ, ਕਰਨ ਸੈਣੀ, ਪ੍ਰਤਾਪ ਸਿੰਘ, ਸਿਵ ਕੁਮਾਰ ਸਰਪੰਚ, ਹਰਜਿੰਦਰ ਸਿੰਘ ਸੇਖੋ, ਰਜਿੰਦਰ ਸਿੰਘ ਸਰਪੰਚ, ਪ੍ਰਵੀਨ ਕੁਮਾਰ, ਜਸਵਿੰਦਰ, ਮੁਕੇਸ਼ ਵਰਮਾ, ਕਾਲਾ ਸ਼ੋਕਰ, ਅਸ਼ਰਫ ਅਲੀ, ਮੁਨੀਸ਼ ਸਰਮਾ ਆਦਿ ਹਾਜਰ ਸ਼ਨ।