ਪੰਜਾਬ ਸਰਕਾਰ 23000 ਏਕੜ ਜ਼ਮੀਨ ਕਰੇਗੀ ਇਕੁਆਇਰ
By Azad Soch
On
Chandigarh,22,MAY,2025,(Azad Soch News):- ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਅੱਜ ਬੇਹੱਦ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਦਰਅਸਲ ਲੁਧਿਆਣਾ ਦੇ ਨਾਲ 23000 ਏਕੜ ਜਮੀਨ ਇਕਆਇਰ ਕੀਤੀ ਜਾਣੀ ਹੈ ਤੇ ਉਸ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਲੈਂਡ ਪੁਲਿੰਗ ਸਕੀਮ ਲੈ ਕੇ ਆਈ,ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ; ਅਸੀਂ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜਮੀਨ ਨਹੀਂ ਲਵਾਂਗੇ, ਇਹ ਕਿਸਾਨ ਦੀ ਮਰਜ਼ੀ ਹੋਏਗੀ ਤੇ ਉਸਨੇ ਕਿਸੇ ਰੀਅਲ ਸਟੇਟ ਵਾਲੇ ਨੂੰ ਜਮੀਨ ਵੇਚਣੀ ਹੈ, ਜਾਂ ਫਿਰ ਕਿਸੇ ਹੋਰ ਕਿਸਾਨ ਨੂੰ ਜ਼ਮੀਨ ਵੇਚਣੀ ਹੈ, ਇਹ ਸਭ ਕੁਝ ਕਿਸਾਨ ਤੇ ਨਿਰਭਰ ਹੋਵੇਗਾ ਤੇ ਅਸੀਂ ਕੋਈ ਵੀ ਧੱਕੇ ਦੇ ਨਾਲ ਜਾਂ ਜ਼ਬਰਦਸਤੀ ਕਿਸੇ ਵੀ ਕਿਸਾਨ ਤੋਂ ਜਮੀਨ ਨਹੀਂ ਖਰੀਦਾਂਗੇ। ਨਾਲ ਹੀ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਅਤੇ ਕਾਂਗਰਸ ਜਾਣ ਬੁੱਝ ਕੇ ਕਿਸਾਨਾਂ ਅਤੇ ਉਥੋਂ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


