14 ਜ਼ਿਲ੍ਹਿਆਂ ਦੇ 72 ਜਲ ਸਰੋਤਾਂ ਦੀ ਵੈਟਲੈਂਡਜ਼ (ਸੁਰੱਖਿਆ ਅਤੇ ਪ੍ਰਬੰਧਨ) ਨਿਯਮਾਂ, 2017 ਦੇ ਤਹਿਤ ਨੋਟੀਫਿਕੇਸ਼ਨ ਲਈ ਸਿਫਾਰਿਸ਼

14 ਜ਼ਿਲ੍ਹਿਆਂ ਦੇ 72 ਜਲ ਸਰੋਤਾਂ ਦੀ ਵੈਟਲੈਂਡਜ਼ (ਸੁਰੱਖਿਆ ਅਤੇ ਪ੍ਰਬੰਧਨ) ਨਿਯਮਾਂ, 2017 ਦੇ ਤਹਿਤ ਨੋਟੀਫਿਕੇਸ਼ਨ ਲਈ ਸਿਫਾਰਿਸ਼

ਚੰਡੀਗੜ੍ਹ, ਸਤੰਬਰ 25:

 ਵਣ ਮੰਤਰੀ, ਪੰਜਾਬ ਸ਼੍ਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਰਾਜ ਵਿੱਚ ਵੈਟਲੈਂਡਾਂ ਦੀ ਸੰਭਾਲ ਦੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ ਲਈ ਪੰਜਾਬ ਰਾਜ ਵੈਟਲੈਂਡ ਅਥਾਰਟੀ ਦੀ ਤੀਜ਼ੀ ਮੀਟਿੰਗ ਹੋਈ।

WP(C) ਨੰ. 304/2018 - ਆਨੰਦ ਆਰੀਆ ਬਨਾਮ ਭਾਰਤ ਸਰਕਾਰ ਦੇ ਮਾਮਲੇ ਵਿੱਚ, ਮਾਣਯੋਗ ਸੁਪਰੀਮ ਕੋਰਟ ਵੱਲੋਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵੈਟਲੈਂਡ ਅਥਾਰਟੀ ਨੂੰ ਹਰੇਕ ਵੈਟਲੈਂਡ ਦੀਆਂ ਵੈਟਲੈਂਡ ਸੀਮਾਵਾਂ ਦੀ ਜ਼ਮੀਨੀ ਸੱਚਾਈ ਦੇ ਨਾਲ-ਨਾਲ ਹੱਦਬੰਦੀ ਨੂੰ ਪੂਰਾ ਕਰਕੇ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

ਪੰਜਾਬ ਦੀਆਂ ਜ਼ਿਲ੍ਹਾ ਵੈਟਲੈਂਡ ਕਮੇਟੀਆਂ ਦੁਆਰਾ ਪਛਾਣੇ ਗਏ 1143 ਜਲ ਸਰੋਤਾਂ ਦੀ ਜ਼ਮੀਨੀ ਸੱਚਾਈ, ਡਿਜੀਟਲ ਮੈਪਿੰਗ ਅਤੇ ਮੁਲਾਂਕਣ ਤੋਂ ਬਾਅਦ, 14 ਜ਼ਿਲ੍ਹਿਆਂ ਦੇ 72 ਜਲ ਸਰੋਤਾਂ ਨੂੰ ਵੈਟਲੈਂਡਜ਼ (ਸੁਰੱਖਿਆ ਅਤੇ ਪ੍ਰਬੰਧਨ) ਨਿਯਮਾਂ, 2017 ਦੇ ਤਹਿਤ ਨੋਟੀਫਿਕੇਸ਼ਨ ਲਈ ਸਿਫਾਰਿਸ਼ ਕੀਤੀ ਗਈ ਹੈ । ਇਨ੍ਹਾਂ ਵਿੱਚ ਅੰਮ੍ਰਿਤਸਰ (2), ਬਰਨਾਲਾ (8), ਫਰੀਦਕੋਟ (2), ਫਹਿਤਗੜ੍ਹ ਸਹਿਬ (12), ਫਾਜ਼ਿਲਕਾ (8), ਫਿਰੋਜ਼ਪੁਰ (3), ਜਲੰਧਰ (2), ਕਪੂਰਥਲਾ (4), ਮਾਨਸਾ (10), ਮੋਗਾ (6), ਪਟਿਆਲਾ (3), ਸੰਗਰੂਰ (5), ਸ੍ਰੀ ਮੁਕਤਸਰ ਸਾਹਿਬ (7) ਸ਼ਾਮਲ ਹਨ।

ਅਥਾਰਟੀ ਵੱਲੋਂ ਬਿਆਸ ਦਰਿਆ ਕੰਜਰਵੇਸ਼ਨ ਰਿਜ਼ਰਵ ਲਈ ਵੱਖ-ਵੱਖ ਕੰਮਾਂ ਲਈ ਪੰਜ ਸਾਲਾਂ ਦੇ ਬਜਟ 38.45 ਕਰੋੜ ਰੁਪਏ ਦੀ ਇੰਟੀਗ੍ਰੇਟਿਡ ਮੈਨੇਜਮੈਂਟ ਪਲੈਨ (ਆਈਐਮਪੀ) ਨੂੰ ਵੀ ਪ੍ਰਵਾਨਗੀ ਦੇ ਦਿੱਤੀ । ਇਸ ਪ੍ਰਵਾਨਤ ਪਲੈਨ ਨੂੰ ਰਾਸ਼ਟਰੀ ਜਲ-ਪ੍ਰਣਾਲੀ ਸੰਭਾਲ ਯੋਜਨਾ (ਐਨਪੀਸੀਏ) ਦੇ ਤਹਿਤ ਫੰਡਿੰਗ ਲਈ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੂੰ ਭੇਜਿਆ ਜਾਵੇਗਾ।

ਮੀਟਿੰਗ ਦਾ ਸਮਾਪਨ ਪੰਜਾਬ ਦੇ ਮੁੱਖ ਜਲਗਾਹਾਂ 'ਤੇ ਹਾਲ ਹੀ ਵਿੱਚ ਹੋਏ ਹੜ੍ਹਾਂ ਦੇ ਪ੍ਰਭਾਵ ਦੀ ਸਮੀਖਿਆ ਨਾਲ ਹੋਇਆ, ਜਿਸ ਵਿੱਚ ਮਾਨਯੋਗ ਮੰਤਰੀ ਨੇ ਜਲਗਾਹਾਂ ਦੇ ਵਾਤਾਵਰਣ ਪ੍ਰਣਾਲੀਆਂ ਵਿੱਚ ਲਚਕੀਲਾਪਣ ਬਣਾਉਣ ਦੀ ਮਹੱਤਤਾ ਨੂੰ ਸਾਂਝਾ ਕੀਤਾ । 

Advertisement

Latest News

ਸੈਮਸੰਗ ਆਪਣੇ ਪਹਿਲੇ ਟ੍ਰਿਪਲ-ਫੋਲਡ ਸਮਾਰਟਫੋਨ ਨੂੰ 2025 ਦੇ ਅਖੀਰ ਵਿੱਚ ਲਾਂਚ ਕਰਨ ਵਾਲਾ ਹੈ ਸੈਮਸੰਗ ਆਪਣੇ ਪਹਿਲੇ ਟ੍ਰਿਪਲ-ਫੋਲਡ ਸਮਾਰਟਫੋਨ ਨੂੰ 2025 ਦੇ ਅਖੀਰ ਵਿੱਚ ਲਾਂਚ ਕਰਨ ਵਾਲਾ ਹੈ
New Delhi,09,NOV,2025,(Azad Soch News):-   ਸੈਮਸੰਗ ਆਪਣੇ ਪਹਿਲੇ ਟ੍ਰਿਪਲ-ਫੋਲਡ ਸਮਾਰਟਫੋਨ (Triple-Fold Smartphone) ਨੂੰ 2025 ਦੇ ਅਖੀਰ ਵਿੱਚ ਲਾਂਚ ਕਰਨ ਵਾਲਾ ਹੈ।...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 09-11-2025 ਅੰਗ 653
ਵਿਧਾਇਕ ਜਿੰਪਾ 10 ਨਵੰਬਰ ਨੂੰ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ’ਚ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ
ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਨੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਪ੍ਰਭਾਵਿਤ ਲੰਬੀ ਹਲਕੇ ਦੇ ਪਿੰਡ ਰੱਤਾਟਿੱਬਾ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਸਬੰਧੀ ਸੈਂਕਸ਼ਨ ਪੱਤਰ ਤਕਸੀਮ ਕੀਤੇ
ਵੋਟਿੰਗ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਵਰਤੀ ਜਾ ਰਹੀ ਹੈ ਵਿਸ਼ੇਸ਼ ਚੌਕਸੀ
ਗਣਨਾ 2027 ਲਈ ਤਿੰਨ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ