ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼ਨਿਚਰਵਾਰ ਮੁਹਾਲੀ ਕੋਰਟ ਵਿਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ ਕੀਤਾ ਗਿਆ
SAS Nagar,03,AUG,2025,(Azad Soch News):- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼ਨਿਚਰਵਾਰ ਮੁਹਾਲੀ ਕੋਰਟ (Mohali Court) ਵਿਚ ਵੀਡੀਓ ਕਾਨਫ਼ਰੰਸਿੰਗ (Video Conferencing) ਰਾਹੀਂ ਪੇਸ਼ ਕੀਤਾ ਗਿਆ,ਕੋਰਟ ਨੇ ਉਨ੍ਹਾਂ ਦੀ ਮੌਜੂਦਾ ਨਿਆਂਇਕ ਹਿਰਾਸਤ (Judicial Custody) ਖ਼ਤਮ ਹੋਣ ਤੋਂ ਬਾਅਦ, ਇਸ ਵਿਚ ਹੋਰ 14 ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਹੁਣ ਮਜੀਠੀਆ ਨੂੰ 14 ਅਗਸਤ ਤਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਅੱਜ ਦੀ ਸੁਣਵਾਈ ਦੌਰਾਨ ਮਜੀਠੀਆ ਦੀ ਬੈਰਕ ਬਦਲਣ ਦੀ ਅਰਜ਼ੀ 'ਤੇ ਵੀ ਸੁਣਵਾਈ ਹੋਣੀ ਸੀ, ਪਰ ਕੋਰਟ ਨੇ ਇਸ ਮਾਮਲੇ ਨੂੰ 6 ਅਗਸਤ ਤਕ ਲਈ ਟਾਲ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ, ਹੁਣ ਇਸ ਅਰਜ਼ੀ 'ਤੇ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ। ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੁਤੰਤਰਤਾ ਦਿਵਸ (Independence Day) ਦੇ ਮੱਦੇਨਜ਼ਰ, 14 ਅਗਸਤ ਨੂੰ ਹੋਣ ਵਾਲੀ ਅਗਲੀ ਪੇਸ਼ੀ ਵੀ ਵੀਡੀਓ ਕਾਨਫ਼ਰੰਸਿੰਗ (Video Conferencing) ਰਾਹੀਂ ਹੀ ਕੀਤੀ ਜਾਵੇਗੀ।


