ਸੱਤਵਾਂ ਆਯੂਸ਼ ਮੈਡੀਕਲ ਕੈਂਪ ਗੁਰੂਦੁਆਰਾ ਕੜਮਾ ਮਮਦੋਟ ਵਿਖੇ ਆਯੋਜਿਤ
*ਸੱਤਵਾਂ ਆਯੂਸ਼ ਮੈਡੀਕਲ ਕੈਂਪ ਗੁਰੂਦੁਆਰਾ ਕੜਮਾ ਮਮਦੋਟ ਵਿਖੇ ਆਯੋਜਿਤ*
- 456 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 12 ਅਗਸਤ ( ਸੁਖਵਿੰਦਰ ਸਿੰਘ):- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਦੀ ਯੋਗ ਅਗਵਾਈ ਹੇਠ ਸੱਤਵਾਂ ਆਯੂਸ਼ ਕੈਂਪ, ਗੁਰੂਦੂਆਰਾ ਸਾਹਿਬ ਕੜਮਾ ਮਮਦੋਟ ਵਿਖੇ ਲਗਾਇਆ ਗਿਆ।
ਇਸ ਕੈਂਪ ਦਾ ਉਘਾਟਨ ਬਚਿੱਤਰ ਸਿੰਘ ਸਰਪੰਚ ਪਿੰਡ ਕੜ੍ਹਮਾ ਨੇ ਕੀਤਾ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋ ਡਾਕਟਰ ਰਾਕੇਸ਼ ਗਰੋਵਰ, ਡਾਕਟਰ ਸੁਮਿਤ ਮੋਂਗਾ , ਡਾਕਟਰ ਲਵਦੀਪ ਸਿੰਘ, ਰਘੂ ਰਾਜਾ ਉਪਵੈਦ, ਸ਼੍ਰੀਮਤੀ ਕਿਰਨ, ਬਲਵਿੰਦਰ ਸਿੰਘ, ਤਰਸੇਮ ਸਿੰਘ ਯੋਗਾ ਇੰਸਟਰਕਟਰ ਅਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ , ਗੁਰਵਿੰਦਰ ਸਿੰਘ , ਵਿਜੈ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ ਅਤੇ ਨਾਲ ਹੀ ਡਾਕਟਰ ਗੁਰਵਿੰਦਰ ਸਿੰਘ ਸੀ.ਐਚ.ਓ. ਸਵਰਨ ਸਿੰਘ ਐੱਮ.ਪੀ.ਐਚ.ਡਬਲਯੂ ਨੇ ਪੂਰਨ ਸਹਿਯੋਗ ਦਿੱਤਾ । ਇਸ ਕੈਂਪ ਵਿੱਚ 456 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।


