ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦਾ ਰੱਖਿਆ ਜਾਵੇ ਖਾਸ ਖਿਆਲ - ਡਾ. ਹਰਵੀਨ ਕੌਰ ਧਾਲੀਵਾਲ

ਬਰਸਾਤਾਂ ਅਤੇ ਗਰਮੀ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦਾ ਰੱਖਿਆ ਜਾਵੇ ਖਾਸ ਖਿਆਲ - ਡਾ. ਹਰਵੀਨ ਕੌਰ ਧਾਲੀਵਾਲ

ਮੋਗਾ, 25 ਜੁਲਾਈ:

ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਜਿੱਥੇ ਪਾਲਤੂ ਦੁਧਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣਾ ਜਰੂਰੀ ਹੁੰਦਾ ਹੈ, ਉਥੇ ਉਨ੍ਹਾਂ ਦੇ ਖਾਣ ਵਾਲੇ ਪੱਠੇ ਅਤੇ ਖੁਰਾਕ ਆਦਿ ਦਾ ਧਿਆਨ ਰੱਖਣਾ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਮੌਸਮ ਵਿੱਚ ਤਾਪਮਾਨ ਅਤੇ ਨਮੀ ਬਹੁਤ ਜਿਆਦਾ ਹੁੰਦੀ ਹੈ ਜੋ ਕਿ ਫੀਡ ਵਿੱਚ ਉੱਲੀ ਅਤੇ ਜੀਵਾਣੂ ਪੈਦਾ ਕਰਦੀ ਹੈ, ਇਹ ਮਾਈਕਰੋਟੋਕਸਿਨ ਦੁਧਾਰੂ ਜਾਨਵਰ ਦੇ ਸਰੀਰ ਵਿੱਚ ਜਾ ਕੇ ਬਿਮਾਰੀਆਂ ਪੈਦਾ ਕਰਦੇ ਹਨ ਅਤੇ ਦੁੱਧ ਨਾਲ ਮੁਨੱਖੀ ਸਰੀਰ ਵਿੱਚ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਖਰਾਬ/ਉੱਲੀ ਲੱਗਿਆ ਅਨਾਜ, ਗੁੜ, ਅਚਾਰ, ਸਬਜ਼ੀਆ ਦੇ ਡੰਢਲ/ਛਿਲਕੇ ਆਦਿ ਜਾਨਵਰਾਂ ਦੀਆ ਖੁਰਲੀਆਂ ਵਿੱਚ ਸੁੱਟ ਦਿੱਤੇ ਜਾਂਦੇ ਹਨ, ਇਸ ਨਾਲ ਜਿੱਥੇ ਜਾਨਵਰ ਦੀ ਪਾਚਣ ਕਿਰਿਆ ਖਰਾਬ ਹੁੰਦੀ ਹੈ, ਉੱਥੇ ਇਨ੍ਹਾਂ ਦਾ ਅਸਰ ਦੁੱਧ ਰਾਹੀ ਮੁਨੱਖਾਂ ਵਿੱਚ ਵੀ ਆਉਂਦਾ ਹੈ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਜਿਹੜੇ ਪੱਠੇ ਔੜ ਜਾਂ ਜਿਆਦਾ ਬਰਸਾਤ ਤੋਂ ਬਾਅਦ ਪਸ਼ੂਆਂ ਨੂੰ ਦਿੱਤੇ ਜਾਂਦੇ ਹਨ, ਉਨਾਂ ਵਿੱਚ ਨਾਈਟ੍ਰਾਈਟ, ਸਾਈਨਾਈਡ, ਸਲੀਨੀਅਮ, ਲੈਡ, ਆਰਸੇਨਿਕ ਆਦਿ ਦਾ ਜ਼ਹਿਰਵਾ ਹੋ ਜਾਂਦਾ ਹੈ, ਜਿਸ ਕਾਰਨ ਪਸ਼ੂਆਂ ਵਿੱਚ ਚਮੜੀ ਰੋਗ, ਪੇਟ ਦੇ ਰੋਗ, ਮੋਕ, ਜਿਗਰ, ਫੇਫੜਿਆਂ, ਦਿਲ ਦੇ ਰੋਗ ਹੋਣ ਤੋਂ ਇਲਾਵਾ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਮੋਟੇ ਤਣੇ ਦੇ ਜਾਂ ਜਿਆਦਾ ਪੱਕੇ ਪੱਠੇ ਵੀ ਜਹਿਰਬਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਸ਼ੂ ਵਿੱਚ ਜਹਿਰਵੇ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੇ ਪਸ਼ੂ ਹਸਪਤਾਲ ਨਾਲ ਸੰਪਰਕ ਕਰਕੇ ਪਸ਼ੂ ਦਾ ਇਲਾਜ ਕਰਵਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ  ਪਸ਼ੂਆਂ ਦੇ ਮੂੰਹਖੁਰ ਅਤੇ ਗਲਘੋਟੂ ਦੀ ਵੈਕਸੀਨ ਜਰੂਰੀ ਲਗਵਾਈ ਜਾਵੇ। 

Advertisement

Advertisement

Latest News

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ* ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਚੰਡੀਗੜ੍ਹ, 7 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਓਲ ਵਿੱਚ ਵਸਦੇ ਪਰਵਾਸੀ ਪੰਜਾਬੀਆਂ ਨੂੰ ਸੂਬੇ ਦੇ...
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ
ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸਿਵਲ ਹਸਪਤਾਲ ਤੇ ਹੋਰ ਜਨਤਕ ਥਾਵਾਂ 'ਤੇ ਜਾਗਰੂਕਤਾ ਲਈ ਪੈਂਫਲੇਟ ਵੰਡੇ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨਸ਼ਿਆਂ ਖ਼ਿਲਾਫ਼ ਝੰਡਾ ਕੀਤਾ ਬੁਲੰਦ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ