ਚੋਣ ਕਮਿਸ਼ਨ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਲਈ ਸਟੇਟ ਬੈਂਕ ਗ੍ਰੀਨ ਇਲੈਕਸ਼ਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਸਖਤੀ ਨਾਲ ਅਪਣਾਏਗਾ

ਚੋਣ ਕਮਿਸ਼ਨ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣ ਲਈ ਸਟੇਟ ਬੈਂਕ ਗ੍ਰੀਨ ਇਲੈਕਸ਼ਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਸਖਤੀ ਨਾਲ ਅਪਣਾਏਗਾ

ਐਸ.ਏ.ਐਸ.ਨਗਰ, 23 ਮਈ, 2024: ਜਨਰਲ ਆਬਜ਼ਰਵਰ (ਅਨੰਦਪੁਰ ਸਾਹਿਬ) ਡਾ. ਹੀਰਾ ਲਾਲ ਦੁਆਰਾ ਈਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਚ ਸ਼ੁਰੂ ਕੀਤੇ ਗਏ ਗ੍ਰੀਨ ਇਲੈਕਸ਼ਨਜ਼-2024 ਬਾਰੇ ਆਪਣੀ ਦ੍ਰਿੜ ਵਚਨਬੱਧਤਾ ਪ੍ਰਗਟ ਕਰਦੇ ਹੋਏ, ਸਟੇਟ ਬੈਂਕ ਆਫ਼ ਇੰਡੀਆ ਨੇ ਅੱਜ ਮੋਹਾਲੀ ਖੇਤਰੀ ਦਫ਼ਤਰ ਤੋਂ ਮਿਸ਼ਨ ਗ੍ਰੀਨ ਇਲੈਕਸ਼ਨਜ਼-2024 ਦੀ ਸ਼ੁਰੂਆਤ ਕੀਤੀ। ਰਿਜਨਲ ਹੈੱਡ ਮੋਹਾਲੀ ਰੋਹਿਤ ਕੱਕੜ ਨੇ ਮਿਸ਼ਨ ਗਰੀਨ ਇਲੈਕਸ਼ਨ-2024 ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਚੱਲ ਰਹੀਆਂ ਸਾਰੀਆਂ 47 ਬ੍ਰਾਂਚਾਂ ਨੂੰ ਹਰਿਆਲੀ ਨੂੰ ਪ੍ਰਫੁੱਲਤ ਕਰਨ ਅਤੇ ਆਪਣੇ ਗ੍ਰਾਹਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰਕੇ ਮਿਸ਼ਨ ਨੂੰ ਅਪਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਜਾਵੇਗਾ ਅਤੇ ਸਾਰੇ ਗਾਹਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਵੀ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਇੱਕ ਜਿੰਮੇਵਾਰ ਅਤੇ ਮੋਹਰੀ ਬੈਂਕਿੰਗ ਸੰਸਥਾ ਹੋਣ ਦੇ ਨਾਤੇ ਸਟਾਫ਼ ਨੂੰ ਸਾਰੀਆਂ ਸ਼ਾਖਾਵਾਂ ਵਿੱਚ ਵੀ ਮਿਸ਼ਨ ਗ੍ਰੀਨ ਇਲੈਕਸ਼ਨ-2024 ਦੀ ਮਾਨਤਾ ਅਤੇ ਪਾਲਣਾ ਕਰਨ ਲਈ ਸਹੁੰ ਚੁਕਾਈ ਗਈ।

Tags:

Advertisement

Latest News

ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ ਨਸ਼ਿਆਂ ਦੇ ਖਾਤਮੇ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਸਹਿਯੋਗ ਜਰੂਰੀ: ਵਿਧਾਇਕ ਦੇਵ ਮਾਨ
ਫ਼ਤਹਿਗੜ੍ਹ ਸਾਹਿਬ 15 ਜੂਨਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ...
ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਪ੍ਰੀਖਿਆ ਦੇ ਸੁਚਾਰੂ ਆਯੋਜਨ ਨੂੰ ਬਣਾਇਆ ਜਾਵੇ ਯਕੀਨੀ
ਯੋਗਾ ਕਰਨ ਨਾਲ ਲੋਕਾਂ ਨੇ ਹਸਪਤਾਲਾਂ ਤੋਂ ਕੀਤਾ ਕਿਨਾਰਾ, ਜੀਵਨ 'ਚ ਸਿਹਤ ਦਾ ਆ ਰਿਹਾ ਨਵਾਂ ਮੋੜ
ਪ੍ਰਸ਼ਾਸਨ ਵੱਲੋਂ 'ਕੈਪਚਰ ਲੁਧਿਆਣਾ: ਮੋਮੈਂਟਸ ਆਫ ਗ੍ਰੀਨ' ਫੋਟੋਗ੍ਰਾਫੀ ਮੁਕਾਬਲੇ ਦਾ ਆਗਾਜ਼
ਇੰਟਰਨੈੱਟ ‘ਤੇ ਫਿਰ ਛਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਰਜੀਆ ਮੇਲੋਨੀ
 ਬਦਰੀਨਾਥ ਹਾਈਵੇਅ ਉੱਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ,ਇੱਕ ਟੈਂਪੂ ਟਰੈਵਲਰ ਨਦੀ ਵਿੱਚ ਡਿੱਗ ਗਿਆ
ਹਰਿਆਣਾ 'ਚ ਗਰਮੀ ਦਾ ਕਹਿਰ,ਕਈ ਜ਼ਿਲ੍ਹਿਆਂ 'ਚ ਪਾਰਾ 45 ਡਿਗਰੀ ਤੋਂ ਪਾਰ