ਡਿਪਟੀ ਕਮਿਸ਼ਨਰ ਵੱਲੋਂ ਬੈਡਮਿੰਟਨ ’ਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਦਾ ਸਨਮਾਨ

ਡਿਪਟੀ ਕਮਿਸ਼ਨਰ ਵੱਲੋਂ ਬੈਡਮਿੰਟਨ ’ਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਦਾ ਸਨਮਾਨ

ਜਲੰਧਰ, 2 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਬੈਡਮਿੰਟਨ ਵਿੱਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਤਨਵੀ ਸ਼ਰਮਾ ਅਤੇ ਰਾਧਿਕਾ ਸ਼ਰਮਾ ਦਾ ਅੱਜ ਇਥੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ।

   ਇਸ ਮੌਕੇ ਪੰਜਾਬ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਰਿਤਿਨ ਖੰਨਾ ਵੀ ਮੌਜੂਦ ਸਨ।

     ਡਿਪਟੀ ਕਮਿਸ਼ਨਰ, ਜੋ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਤਨਵੀ ਸ਼ਰਮਾ ਅੰਡਰ-19 ਜੂਨੀਅਰ ਵਰਲਡ ਨੰ.1 ਖਿਡਾਰਨ ਹੈ ਅਤੇ ਪੰਜਾਬ ਦੀ ਪਹਿਲੀ ਬੈਡਮਿੰਟਨ ਖਿਡਾਰਨ ਹੈ, ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਇਸੇ ਤਰ੍ਹਾਂ ਰਾਧਿਕਾ ਸ਼ਰਮਾ ਮਿਕਸਡ ਡਬਲ ਵਿੱਚ ਦੇਸ਼ ਦੀ ਨੰ.1 ਖਿਡਾਰਨ ਹੈ। 

ਦੋਵਾਂ ਬੈਡਮਿੰਟਨ ਖਿਡਾਰੀ ਭੈਣਾਂ ਦੀ ਖੇਡ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਨਾਲ-ਨਾਲ ਦੇਸ਼ ਦਾ ਮਾਣ ਵੀ ਵਧਾਇਆ ਹੈ, ਜਿਨ੍ਹਾਂ ਤੋਂ ਹੋਰ ਨੌਜਵਾਨ ਖਿਡਾਰੀਆਂ ਨੂੰ ਵੀ ਪ੍ਰੇਰਨਾ ਮਿਲੇਗੀ।

ਭਵਿੱਖ ਵਿੱਚ ਹੋਰ ਬੁਲੰਦੀਆਂ ਹਾਸਲ ਕਰਨ ਲਈ ਖਿਡਾਰਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ’ਤੇ ਲੋੜ ਪਈ ਤਾਂ ਇਨ੍ਹਾਂ ਉੱਭਰਦੀਆਂ ਖਿਡਾਰਨਾਂ ਨੂੰ ਸਹਿਯੋਗ ਪ੍ਰਦਾਨ ਕਰਨ ਲਈ ਸਰਕਾਰ ਨਾਲ ਰਾਬਤਾ ਵੀ ਕੀਤਾ ਜਾਵੇਗਾ।

  ਡਿਪਟੀ ਕਮਿਸ਼ਨਰ ਨੇ ਖਿਡਾਰਨਾਂ ਦੀ ਮਾਤਾ ਮੀਨਾ ਸ਼ਰਮਾ, ਜੋ ਕਿ ਉਨ੍ਹਾਂ ਦੇ ਕੋਚ ਵੀ ਹਨ, ਦੀ ਖਾਸ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਵਿੱਚ ਮਾਪਿਆਂ ਦੇ ਮਾਰਗਦਰਸ਼ਨ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਉਨ੍ਹਾਂ ਬੱਚੀਆਂ ਦੀ ਪਰਵਰਿਸ਼ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਦਿਸ਼ਾ ਦੇਣ ਲਈ ਮੀਨਾ ਸ਼ਰਮਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਦੋਵਾਂ ਖਿਡਾਰਨਾਂ ਨੇ ਇਹ ਮੁਕਾਮ ਹਾਸਲ ਕੀਤਾ। 

Tags:

Advertisement

Advertisement

Latest News

IND & SA T20: ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਟਿਕਟਾਂ ਦੀ ਵਿਕਰੀ ਸ਼ੁਰੂ IND & SA T20: ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਟਿਕਟਾਂ ਦੀ ਵਿਕਰੀ ਸ਼ੁਰੂ
New Chandigarh,08,DEC,2025,(Azad Soch News):-   ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਲਈ ਟਿਕਟ ਵਿਕਰੀ ਸ਼ੁਰੂ ਹੋ ਗਈ...
ਖੰਡ ਦੀ ਬਜਾਏ ਗੁੜ ਪਾ ਕੇ ਬਣਾਓ ਸੁਆਦੀ ਗਾਜਰ ਦਾ ਹਲਵਾ,ਸਿੱਖੋ ਇਸਦੀ ਆਸਾਨ ਵਿਧੀ
ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦ ਵਿੱਚ ਇਸ 'ਤੇ ਚਰਚਾ ਸ਼ੁਰੂ ਕਰਨਗੇ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-12-2025 ਅੰਗ 742
ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ*
ਆਵਾਰਾ ਕੁੱਤਿਆਂ ਲਈ ਸ਼ੈਲਟਰ ਵਾਸਤੇ ਜਗ੍ਹਾ ਦੀ ਸ਼ਨਾਖਤ ਕਰਨ ਦੀ ਹਦਾਇਤ
ਨਵੇਂ ਭਰਤੀ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ