ਮਹਿਲ ਕਲਾਂ ਹਲਕੇ ਦੇ ਪਿੰਡ ਕਿਰਪਾਲ ਸਿੰਘ ਵਾਲਾ, ਕਲਾਲ ਮਾਜਰਾ, ਧਨੇਰ, ਮੂਮ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਵਿਸ਼ੇਸ਼ ਸਮਾਗਮ ਕਰਵਾਏ ਗਏ
By Azad Soch
On
ਮਹਿਲ ਕਲਾਂ, 23 ਮਈ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਦੇ ਵਿਸ਼ੇਸ਼ ਸਮਾਗਮ ਪਿੰਡ ਕਿਰਪਾਲ ਸਿੰਘ ਵਾਲਾ, ਕਲਾਲ ਮਾਜਰਾ, ਧਨੇਰ ਅਤੇ ਮੂਮ ਵਿਖੇ ਕਰਵਾਏ ਗਏ।
ਪਿੰਡ ਮੂਮ ਵਿਖੇ ਕਰਵਾਏ ਗਏ ਸਮਾਗਮ 'ਚ ਸ਼ਿਰਕਤ ਕਰਦਿਆਂ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਮਹਿਲ ਕਲਾਂ ਸ਼੍ਰੀ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੇ ਯਤਨਾਂ ਸਦਕਾ ਕਈ ਨਸ਼ਾ ਤਸਕਰ ਜੇਲ੍ਹ 'ਚ ਹਨ। ਨਾਲ ਹੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਨ੍ਹਾਂ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਕਾਨੂੰਨੀ ਕਾਰਵਾਈ ਕਰਦਿਆਂ ਤੋੜਿਆ ਜਾ ਰਿਹਾ ਹੈ ਤਾਂ ਜੋ ਇਹ ਸੰਦੇਸ਼ ਤਸਕਰਾਂ ਤੱਕ ਪਹੁੰਚੇ ਕਿ ਉਹ ਜਾਂ ਨਸ਼ੇ ਛੱਡ ਦੇਣ ਜਾਂ ਪੰਜਾਬ ਛੱਡ ਦੇਣ।
ਉਨ੍ਹਾਂ ਪਿੰਡ ਪੱਧਰ ਉੱਤੇ ਬਣਾਏ ਗਏ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ, ਪਿੰਡਾਂ ਦੇ ਪਹਿਰਦਾਰ ਵੱਜੋਂ ਪਿੰਡਾਂ ਦੀ ਰਾਖੀ ਕਰਨ ਅਤੇ ਕਿਸੇ ਵੀ ਨਸ਼ਾ ਤਸਕਰ ਦਾ ਕਿਸੇ ਵੀ ਰੂਪ 'ਚ ਸਾਥ ਨਾ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀ ਦੇ ਮੈਂਬਰ ਆਪਣੇ ਆਸ ਪਾਸ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਖੇ ਨਸ਼ੇ ਦੇ ਇਲਾਜ ਲਈ ਲੈ ਕੇ ਜਾਣ ਅਤੇ ਪ੍ਰੇਰਿਤ ਕਰਨ ਕਿ ਨਸ਼ਾ ਛੱਡ ਕੇ ਉਹ ਵਿਅਕਤੀ ਨਵੀਂ ਜ਼ਿੰਦਗੀ ਸ਼ੁਰੂ ਕਰੇ।
ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ਾ ਖ਼ਤਮ ਕਰਨ ਦਾ ਅਹਿਦ ਦਵਾਇਆ ਕਿਹਾ ਕਿ ਪਿੰਡਾਂ ਦੇ ਪਹਿਰੇਦਾਰ ਯਕੀਨੀ ਬਣਾਉਣ ਕਿ ਨਾ ਤਾਂ ਨਸ਼ੇ ਵੇਚਣ ਦਿੱਤੇ ਜਾਣਗੇ ਅਤੇ ਨਾ ਹੀ ਨਸ਼ੇ ਵੇਚਣ ਵਾਲਿਆਂ ਨਾਲ ਕੋਈ ਹਮਦਰਦੀ ਰੱਖੀ ਜਾਵੇਗੀ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ਼੍ਰੀ ਹਰਕੰਵਲਜੀਤ ਸਿੰਘ, ਡੀ ਐੱਸ ਪੀ ਸ਼੍ਰੀ ਸੁਬੇਗ ਸਿੰਘ, ਐੱਸ ਐੱਮ ਓ ਡਾ ਗੁਰਤਜਿੰਦਰ ਕੌਰ, ਐੱਸ ਐਚ ਓ ਮਹਿਲ ਕਲਾਂ ਸ਼੍ਰੀ ਜਗਜੀਤ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ ।
Tags:
Related Posts
Latest News
13 Jun 2025 20:23:31
ਹੁਸ਼ਿਆਰਪੁਰ, 13 ਜੂਨ: ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 2 ਵਿੱਚ ਵੈਲੀ ਹਾਈਟ ਕਲੋਨੀ ਵਿਖੇ ਇਕ ਨਵੇਂ ਟਿਊਬਵੈੱਲ...