ਹੀਰੋ ਕਲਾਂ ਪਰਾਲੀ ਪ੍ਰਬੰਧਨ ਮੁਹਿੰਮ ਦਾ ਬਣਿਆ ਹੀਰੋ, ਹਾਟ ਸਪਾਟ ਤੋਂ ਬਣਿਆ ਜ਼ੀਰੋ ਬਰਨਿੰਗ

ਹੀਰੋ ਕਲਾਂ ਪਰਾਲੀ ਪ੍ਰਬੰਧਨ ਮੁਹਿੰਮ ਦਾ ਬਣਿਆ ਹੀਰੋ, ਹਾਟ ਸਪਾਟ ਤੋਂ ਬਣਿਆ ਜ਼ੀਰੋ ਬਰਨਿੰਗ

ਮਾਨਸਾ/ਭੀਖੀ, 3 ਨਵੰਬਰ

                ਜ਼ਿਲ੍ਹਾ ਮਾਨਸਾ ਦਾ ਪਿੰਡ ਹੀਰੋ ਕਲਾਂ ਪਰਾਲੀ ਪ੍ਰਬੰਧਨ ਮੁਹਿੰਮ ਦਾ ' ਹੀਰੋ ' ਬਣ ਕੇ ਉੱਭਰਿਆ ਹੈ। ਇਹ ਪਿੰਡ ਪਿਛਲੇ ਸਾਲ ਹਾਟ ਸਪਾਟ ਪਿੰਡਾਂ ਵਿਚ ਸੀ ਜਦਕਿ ਇਸ ਸਾਲ ਜ਼ੀਰੋ ਬਰਨਿੰਗ ਪਿੰਡਾਂ ਵਿਚ ਸ਼ੁਮਾਰ ਹੈ।

                ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਪਿੰਡ ਹੀਰੋ ਕਲਾਂ ਦੇ ਖੇਤਾਂ ਦਾ ਦੌਰਾ ਕੀਤਾ ਜਿੱਥੇ ਕਿਸਾਨ ਮਲਚਰ, ਉਲਟਾਵੇਂ ਹਲਾਂ ਅਤੇ ਸੁਪਰ ਸੀਡਰ ਨਾਲ ਪਰਾਲੀ ਦਾ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰ ਰਹੇ ਸਨ। ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਅਤੇ ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ।

                ਇਸ ਮੌਕੇ ਕਿਸਾਨ ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਹੀਰੋ ਕਲਾਂ ਨੇ ਦੱਸਿਆ ਕਿ ਉਹ ਦੋਵੇਂ ਭਰਾ 26 ਏਕੜ ਵਿੱਚ ਪਰਾਲੀ ਪ੍ਰਬੰਧਨ ਕਰਦੇ ਹਨ ਅਤੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ। ਓਨ੍ਹਾਂ ਦੇ ਤਾਏ ਦਾ ਪਰਿਵਾਰ ਵੀ 26 ਏਕੜ ਵਿੱਚ ਪਰਾਲੀ ਪ੍ਰਬੰਧਨ ਕਰ ਰਿਹਾ ਹੈ।

            ਓਨ੍ਹਾਂ ਦੱਸਿਆ ਕਿ ਓਨ੍ਹਾਂ ਨੂੰ ਸੁਪਰ ਸੀਡਰ ਸਬਸਿਡੀ 'ਤੇ ਪ੍ਰਾਪਤ ਹੋਇਆ ਹੈ, ਉਲਟਾਵੇਂ ਹਲ ਸਹਿਕਾਰੀ ਸੋਸਾਇਟੀ ਤੋਂ ਅਤੇ ਮਲਚਰ ਜਾਣਕਾਰਾਂ ਦਾ ਹੈ ਜੋ ਕਿ ਸਬਸਿਡੀ 'ਤੇ ਪ੍ਰਾਪਤ ਹੋਇਆ ਹੈ।

            ਇਸ ਮੌਕੇ ਮੌਜੂਦ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ 2023 ਵਿੱਚ ਪਰਾਲੀ ਨੂੰ ਅੱਗ ਲੱਗਣ ਦੇ 45 ਮਾਮਲੇ ਆਏ ਸਨ, 2024 ਵਿੱਚ 15 ਸਨ ਤੇ ਇਹ ਪਿੰਡ ਹਾਟ ਸਪਾਟ ਪਿੰਡਾਂ ਵਿਚ ਦੂਜੇ ਨੰਬਰ 'ਤੇ ਸੀ ਤੇ ਇਸ ਵਾਰ ਹੁਣ ਤਕ ਜ਼ੀਰੋ ਮਾਮਲੇ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਨ ਕਰਨ ਨੂੰ ਕਿਹਾ।

                  ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਨੇ ਪਿੰਡ ਕੋਟੜਾ ਕਲਾਂ ਵਿੱਚ ਕੁਲਵਿੰਦਰ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿੱਥੇ 20 ਏਕੜ ਵਿੱਚ ਸੁਪਰ ਸੀਡਰ ਅਤੇ ਗੱਠਾਂ ਬਣਾ ਕੇ ਪਰਾਲੀ ਪ੍ਰਬੰਧਨ ਕੀਤਾ ਜਾ ਰਿਹਾ ਹੈ। ਓਨ੍ਹਾਂ ਪਿੰਡ ਭੀਖੀ ਦਾ ਵੀ ਦੌਰਾ ਕੀਤਾ ਜਿੱਥੇ ਕਿਸਾਨ ਮਨਜੀਤ ਸਿੰਘ ਵਲੋਂ ਬੇਲਰ ਨਾਲ 20 ਏਕੜ ਵਿੱਚ ਗੱਠਾਂ ਬਣਾਈਆਂ ਜਾ ਰਹੀਆਂ ਸਨ।

                ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਪੂਰੇ ਜ਼ਿਲ੍ਹੇ ਵਿੱਚ ਅੱਗ ਲੱਗਣ ਦੇ ਕਰੀਬ 60 ਫੀਸਦੀ ਘੱਟ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ 2 ਨਵੰਬਰ ਤੱਕ 185 ਮਾਮਲੇ ਆਏ ਸਨ ਜਦਕਿ ਇਸ ਵਾਰ ਅੱਗ ਲੱਗਣ ਦੀਆਂ 76 ਘਟਨਾਵਾਂ ਦਰਜ ਹੋਈਆਂ ਹਨ।

                ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਲੀਨ ਕੌਰ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮਾਨਸਾ ਵਿੱਚ ਝੋਨੇ ਦੀ ਬਿਜਾਈ 1,45,839 ਹੈਕਟੇਅਰ ਰਕਬੇ ਵਿੱਚ ਕੀਤੀ ਗਈ, ਜਿਸ ਤੋਂ ਅੰਦਾਜਨ 9.18 ਲੱਖ ਮੀ.ਟਨ ਪਰਾਲੀ ਬਣਨੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 85% ਫਸਲ ਦੀ ਕਟਾਈ ਹੋ ਚੁੱਕੀ ਹੈ ਅਤੇ ਇਸ ਤੋਂ ਬਣੀ 58% ਪਰਾਲੀ ਦਾ ਪ੍ਰਬੰਧਨ ਵਿਭਾਗ ਵੱਲੋਂ ਵੱਖ ਵੱਖ ਮਸ਼ੀਨਾ ਰਾਹੀ ਕੀਤਾ ਜਾ ਚੁੱਕਾ ਹੈ। ਜ਼ਿਲ੍ਹੇ ਵਿੱਚ 15 ਤਰ੍ਹਾਂ ਦੀ ਪ੍ਰਾਈਵੇਟ ਇੰਡਸਟਰੀ ਪਰਾਲੀ ਲੈ ਰਹੀ ਹੈ। ਪਰਾਲੀ ਪ੍ਰਬੰਧਨ ਲਈ ਸਬਸਿਡੀ 'ਤੇ ਦਿੱਤੇ 165 ਬੇਲਰ ਅਤੇ 30 ਬੇਲਰ ਪ੍ਰਾਈਵੇਟ ਤੌਰ 'ਤੇ ਪਰਾਲੀ ਪ੍ਰਬੰਧਨ ਕਰ ਰਹੇ ਹਨ। ਇਸ ਦੇ ਨਾਲ ਹੀ ਇਨਸੀਟੂ ਤਕਨੀਕ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਵਿਭਾਗ ਵੱਲੋਂ ਸਬਸਿਡੀ 'ਤੇ ਦਿੱਤੀਆਂ 5048 ਮਸ਼ੀਨਾਂ ਜਿਵੇਂ ਕਿ ਪੈਡੀ ਸਟਰਾਅ ਚੌਪਰ, ਮਲਚਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਹੈਪੀ ਸੀਡਰ ਆਦਿ ਰਾਹੀਂ ਕਿਸਾਨ ਪਰਾਲੀ ਪ੍ਰਬੰਧਨ ਕਰ ਰਹੇ ਹਨ।

                   ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਪੁਲਿਸ ਅਧਿਕਾਰੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ, ਕਲੱਸਟਰ ਅਫ਼ਸਰ, ਨੋਡਲ ਅਫ਼ਸਰ ਤੇ ਕਿਸਾਨ ਹਾਜ਼ਰ ਸਨ। 

Advertisement

Advertisement

Latest News

ਡੀਜੀਸੀਏ ਨੇ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਅਤੇ ਅਕਾਊਂਟੇਬਲ ਮੈਨੇਜਰ ਨੂੰ ਫਲਾਈਟ ਕੈਂਸਲੇਸ਼ਨਾਂ ਅਤੇ ਵਿਘਨਾਂ ਕਾਰਨ ਸ਼ੋ ਕਾਜ਼ ਨੋਟਿਸ ਜਾਰੀ ਕੀਤਾ ਡੀਜੀਸੀਏ ਨੇ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਅਤੇ ਅਕਾਊਂਟੇਬਲ ਮੈਨੇਜਰ ਨੂੰ ਫਲਾਈਟ ਕੈਂਸਲੇਸ਼ਨਾਂ ਅਤੇ ਵਿਘਨਾਂ ਕਾਰਨ ਸ਼ੋ ਕਾਜ਼ ਨੋਟਿਸ ਜਾਰੀ ਕੀਤਾ
New Delhi,08,DEC,2025,(Azad Soch News):-  ਡੀਜੀਸੀਏ ਨੇ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਅਤੇ ਅਕਾਊਂਟੇਬਲ ਮੈਨੇਜਰ ਨੂੰ ਫਲਾਈਟ ਕੈਂਸਲੇਸ਼ਨਾਂ ਅਤੇ ਵਿਘਨਾਂ ਕਾਰਨ...
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ,ਕਈ ਖੇਤਰਾਂ ਵਿੱਚ AQI 300 ਤੋਂ ਵੱਧ, ਸਾਹ ਲੈਣ ਵਿੱਚ ਮੁਸ਼ਕਲ 
ਹਰਿਆਣਾ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਅੱਜ ਤੋਂ ਦੋ ਦਿਨਾਂ (8 ਅਤੇ 9 ਦਸੰਬਰ) ਲਈ ਹੜਤਾਲ 'ਤੇ ਜਾ ਰਹੇ ਹਨ
IND & SA T20: ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਟਿਕਟਾਂ ਦੀ ਵਿਕਰੀ ਸ਼ੁਰੂ
ਖੰਡ ਦੀ ਬਜਾਏ ਗੁੜ ਪਾ ਕੇ ਬਣਾਓ ਸੁਆਦੀ ਗਾਜਰ ਦਾ ਹਲਵਾ,ਸਿੱਖੋ ਇਸਦੀ ਆਸਾਨ ਵਿਧੀ
ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦ ਵਿੱਚ ਇਸ 'ਤੇ ਚਰਚਾ ਸ਼ੁਰੂ ਕਰਨਗੇ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-12-2025 ਅੰਗ 742