ਕੈਨੇਡਾ ਦੀ ਅਰਥਵਿਵਸਥਾ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ
Canada,14,AUG,2025,(Azad Soch News):- ਕੈਨੇਡਾ ਦੀ ਅਰਥਵਿਵਸਥਾ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ,ਕੈਨੇਡਾ ਦੇ ਰੁਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਖ਼ਤਮ ਹੋ ਗਈਆਂ ਅਤੇ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਅੱਠ ਮਹੀਨੇ ਦੇ ਹੇਠਲੇ ਪੱਧਰ ’ਤੇ ਪੁੱਜ ਗਈ,ਸਟੈਟਿਸਟਿਕਸ ਕੈਨੇਡਾ (Statistics Canada) ਦੇ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਦੇ ਪੱਧਰ ’ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫ਼ੀ ਸਦੀ ਦਾ ਅੰਕੜਾ ਪਾਰ ਕਰਦਿਆਂ ਦੇਰ ਨਹੀਂ ਲੱਗਣੀ,ਬੈਂਕ ਆਫ਼ ਮੌਂਟਰੀਅਲ (Bank of Montreal) ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ (Economist Douglas Porter) ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਦੇ ਕਮਜ਼ੋਰ ਅੰਕੜੇ ਅਰਥਚਾਰੇ ਵਿਚ ਨਰਮੀ ਦੇ ਸੰਕੇਤ ਦੇ ਰਹੇ ਹਨ,ਨੌਕਰੀਆਂ ਦਾ ਸੱਭ ਤੋਂ ਵੱਧ ਨੁਕਸਾਨ ਇਨਫ਼ਾਰਮੇਸ਼ਨ, ਕਲਚਰ ਅਤੇ ਰੀਕ੍ਰੀਏਸ਼ਨ ਇੰਡਸਟਰੀ (Recreation Industry) ਵਿਚ ਹੋਇਆ ਜਿਥੇ ਰੁਜ਼ਗਾਰ ਦੇ 29 ਹਜ਼ਾਰ ਮੌਕੇ ਖ਼ਤਮ ਹੋ ਗਏ ਜਦਕਿ ਕੰਸਟਰਕਸ਼ਨ ਸੈਕਟਰ (Construction Sector) ਨੂੰ ਵੀ 22 ਹਜ਼ਾਰ ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ,ਦੂਜੇ ਪਾਸੇ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿਚ 26 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ।


