ਇਜ਼ਰਾਈਲ ਨੇ ਗਾਜ਼ਾ 'ਚ ਫਿਰ ਮਚਾਈ ਤਬਾਹੀ
Palestinian,30 OCT,2024,(Azad Soch News):- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ‘ਚ ਗਾਜ਼ਾ ਜੰਗ ਦਾ ਮੈਦਾਨ ਬਣ ਗਿਆ ਹੈ,ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਨੇ ਮੰਗਲਵਾਰ ਤੜਕੇ ਉੱਤਰੀ ਗਾਜ਼ਾ (Northern Gaza) ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ‘ਤੇ ਹਮਲਾ ਕੀਤਾ,ਇਸ ਹਮਲੇ ‘ਚ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ,ਜਿਨ੍ਹਾਂ ‘ਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ,ਇਸ ਇਮਾਰਤ ਵਿੱਚ ਵਿਸਥਾਪਿਤ ਫਲਸਤੀਨੀ ਲੋਕਾਂ ਨੇ ਸ਼ਰਨ ਲਈ ਸੀ,ਇਜ਼ਰਾਇਲੀ ਫੌਜ ਨੇ ਇਸ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ,ਗਾਜ਼ਾ ਵਿੱਚ ਫਲਸਤੀਨੀ ਸਿਹਤ ਮੰਤਰਾਲੇ (Palestinian Ministry of Health) ਨੇ ਕਿਹਾ ਹੈ ਕਿ ਹਮਾਸ ਅਤੇ ਇਜ਼ਰਾਈਲ ਵਿਚਾਲੇ ਸਾਲ ਭਰ ਤੋਂ ਚੱਲੀ ਜੰਗ ਵਿੱਚ 43,000 ਫਲਸਤੀਨੀ (Palestinian) ਮਾਰੇ ਗਏ ਹਨ,ਸਿਹਤ ਮੰਤਰਾਲੇ ਦੀ ਐਮਰਜੈਂਸੀ ਸਰਵਿਸ (Emergency Service) ਨੇ ਕਿਹਾ ਕਿ ਇਜ਼ਰਾਈਲ (Israel) ਨਾਲ ਲੱਗਦੀ ਸਰਹੱਦ ਦੇ ਨੇੜੇ ਉੱਤਰੀ ਕਸਬੇ ਬੀਤ ਲਾਹੀਆ ਵਿੱਚ ਹੋਏ ਹਮਲੇ ਵਿੱਚ 20 ਲੋਕ ਜ਼ਖਮੀ ਹੋਏ ਹਨ।